Monday, July 14, 2025
Breaking News

ਜੰਮੂ-ਕਸ਼ਮੀਰ ਦੇ ਹੜ ਪ੍ਰਭਾਵਿਤ ਲੋਕਾਂ ਲਈ ਗੁ: ਬਖਸ਼ਿਸ਼ ਧਾਮ ਸਾਹਿਬ ਵੱੱਲੋਂ ਭੇਜੀ ਗਈ ਰਾਹਤ ਸਮੱਗਰੀ

ਐਸ.ਡੀ.ਐਮ ਸ੍ਰੀ ਵਰਿੰਦਰ ਪਾਲ ਬਾਜਵਾ ਨੇ ਦਿੱਤੀ ਝੰਡੀ

PPN30101418
ਜਲੰਧਰ, 30 ਅਕਤੂਬਰ (ਹਰਦੀਪ ਸਿੰਘ ਦਿਓਲ/ਪਵਨਦੀਪ ਸਿੰਘ ਭੰਡਾਲ) –  ਜੰਮੂ-ਕਸ਼ਮੀਰ ਦੇ ਹੜਖ਼ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਥੋਂ ਨੇੜਲੇ ਪਿੰਡ ਨੂਸੀ ਵਿਖੇ ਸਥਿਤ ਗੁਰਦੁਆਰਾ ਬਖਸ਼ਿਸ਼ਧਾਮ ਸਾਹਿਬ ਵੱਲੋਂ ਅੱਜ ਰਾਹਤ ਸਮੱਗਰੀ ਦਾ ਟਰੱਕ ਭੇਜਿਆ ਗਿਆ ਜਿਸਨੂੰ ਐਸ.ਡੀ.ਐਮ ਜਲੰਧਰ-2 ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ ਅਤੇ ਸੰਤ ਬਾਬਾ ਦਲਜੀਤ ਸਿੰਘ (ਅੰਮ੍ਰਿਤਸਰ ਵਾਲੇ) ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ।  ਸ੍ਰੀ ਬਾਜਵਾ ਨੇ ਇਸ ਮੌਕੇ ਕਿਹਾ ਕਿ ਹਾਲਹੀ ਵਿੱਚ ਆਏ ਹੜਖ਼ਾਂ ਨਾਲ ਜੰਮੂ-ਕਸ਼ਮੀਰ ਸੂਬੇ ਦੇ ਵੱਡੀ ਗਿਣਤੀ ਲੋਕ ਪ੍ਰਭਾਵਿਤ ਹੋਏ ਅਤੇ ਇਸ ਕੁਦਰਤੀ ਕਰੋਪੀ ਨਾਲ ਵੱਡੀ ਪੱਧਰ ਉੱਪਰ ਲੋਕਾਂ ਦਾ ਮਾਲੀ ਨੁਕਸਾਨ ਹੋਇਆ। ਉਨਖ਼ਾਂ ਕਿਹਾ ਕਿ ਗੁਰਦੁਆਰਾ ਬਖਸ਼ਿਸ਼ਧਾਮ ਵੱਲੋਂ ਇਨਖ਼ਾ ਹੜਖ਼ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਰਾਹਤ ਦਾ ਇਹ ਲੋਕ ਭਲਾਈ ਵਾਲਾ ਯਤਨ ਹੈ। ਇਸ ਮੌਕੇ ਡਾ. ਬਲਵਿੰਦਰ, ਸ੍ਰੀ ਐਸ.ਕੇ.ਕਪੂਰ, ਸ੍ਰੀ ਵਿਸ਼ਾਲ, ਬਾਬਾ ਰੂਪ ਸਿੰਘ, ਜੱਥੇਦਾਰ ਰੂਪ ਸਿੰਘ, ਸ੍ਰੀ ਬੀ.ਐਸ.ਰੰਧਾਵਾ, ਸ੍ਰੀ ਜਸਪਾਲ ਸਿੰਘ ਅਤੇ ਸ੍ਰੀ ਗੁਰਪੈਜ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply