Tuesday, March 10, 2026

ਖਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ ਬਾਕਸਿੰਗ ਵਿੱਚ ਹਾਸਲ ਕੀਤਾ ਦੂਸਰਾ ਸਥਾਨ

 ਮੁੱਕਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ 2 ਸੋਨੇ ਤੇ 3 ਕਾਂਸੇ ਦੇ ਤਮਗੇ ਹਾਸਲ ਕੀਤੇ

PPN30101420
ਅੰਮ੍ਰਿਤਸਰ, 30 ਅਕਤੂਬਰ (ਪ੍ਰੀਤਮ ਸਿੰਘ) -ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਈ ਇੰਟਰ ਕਾਲਜ ਬਾਕਸਿੰਗ ਚੈਂਪੀਅਨਸ਼ਿਪ ਵਿੱਚ 13 ਅੰਕਾਂ ਨਾਲ ਦੂਸਰਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਕਾਲਜ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆ ਦੱਸਿਆ ਕਿ ਬਾਕਸਿੰਗ ਦੇ ਇਸ ਮੁਕਾਬਲੇ ਵਿੱਚ ਵਿਦਿਆਰਥਣ ਰੰਜਨਾ ਨੇ 64 ਕਿਲੋਗ੍ਰਾਮ ਅਤੇ ਮਨਪ੍ਰੀਤ ਕੌਰ ਨੇ 69 ਕਿਲੋਗ੍ਰਾਮ ਵਿੱਚ ਸੋਨੇ ਦਾ ਤਮਗਾ ਹਾਸਲ ਕੀਤਾ। ਇਸੇ ਤਰ੍ਹਾਂ ਅੰਮ੍ਰਿਤਪਾਲ ਕੌਰ ਨੇ 48, ਪ੍ਰਭਦੀਪ ਨੇ 51 ਅਤੇ ਸ਼ਬਨਮ ਖਾਨ ਨੇ 81 ਕਿਲੋਗ੍ਰਾਮ ਤੋਂ ਵਧੇਰੇ ਵਿੱਚ ਕਾਂਸੇ ਦਾ ਤਮਗਾ ਹਾਸਲ ਕੀਤਾ। ਉਨ੍ਹਾਂ ਕਿਹਾ ਕਿ 4 ਵਿਦਿਆਰਥਣਾਂ ਆਲ ਇੰਡੀਆ ਇੰਟਰ ਵਰਸਿਟੀ ਕੈਂਪ ਲਈ ਚੁਣੀਆਂ ਗਈਆਂ ਹਨ। ਡਾ. ਮਾਹਲ ਨੇ ਵਿਦਿਆਰਥਣਾਂ ਨੂੰ ਕਰਵਾਏ ਗਏ ਇਸ ਸਖ਼ਤ ਅਭਿਆਸ ਲਈ ਅਧਿਆਪਕ ਮੁੱਖੀ ਸੁਖਦੀਪ ਕੌਰ ਅਤੇ ਕੋਚ ਬਲਜਿੰਦਰ ਸਿੰਘ ਨੂੰ ਮੁਬਾਰਕਬਾਦ ਦਿੱਤੀ, ਜਿਨ੍ਹਾਂ ਦੀ ਦੇਖ-ਰੇਖ ਹੇਠ ਉਕਤ ਵਿਦਿਆਰਥਣਾਂ ਇਹ ਮੁਕਾਮ ਹਾਸਲ ਕਰ ਸਕੀਆਂ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply