Saturday, June 6, 2026

ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਅੱਜ ਤੇ ਕੱਲ

ਸੰਗਰੂਰ, 16 ਮਾਰਚ (ਜਗਸੀਰ ਲੌਂਗੋਵਾਲ) – ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਲੋਕ ਸੇਵਾ ਸਹਾਰਾ ਕਲੱਬ ਚੀਮਾ ਵਲੋਂ 11ਵਾਂ ਖੂਨਦਾਨ ਕੈਂਪ ਬਾਬਾ ਵਿਸ਼ਵਕਰਮਾ ਮੰਦਰ ਤੋਲਾਵਾਲ ਰੋਡ ਚੀਮਾ ਵਿਖੇ ਲਗਾਇਆ ਜਾਵੇਗਾ।ਕਲੱਬ ਦੇ ਪ੍ਰਧਾਨ ਜਸਵਿੰਦਰ ਪਾਲ ਸ਼ਰਮਾ ਅਤੇ ਸਕੱਤਰ ਪ੍ਰਦੀਪ ਕੁਮਾਰ ਬਿੱਟੂ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਚਲਦਿਆਂ ਬਲੱਡ ਬੈਂਕਾਂ ਵਿੱਚ ਖ਼ੂਨ ਦੀ ਕਮੀ ਸਬੰਧੀ ਆ ਰਹੀ ਵੱਡੀ ਦਿੱਕਤ ਕਾਰਨ ਬਲੱਡ ਬੈਂਕ ਦੀ ਬੇਨਤੀ ਨੂੰ ਮੁੱਖ ਰੱਖਦਿਆਂ ਮਹਾਨ ਤਪੱਸਵੀ ਸ੍ਰੀਮਾਨ ਸੰਤ ਅਤਰ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਸ ਵਾਰ ਇਹ ਕੈਂਪ ਦੋ ਦਿਨਾਂ ਦਾ ਰੱਖਿਆ ਗਿਆ ਹੈ।ਇਹ ਕੈਂਪ ਸਰਕਾਰੀ ਬਲੱਡ ਬੈਂਕ ਸੰਗਰੂਰ ਅਤੇ ਮਿੱਤਲ ਹੈਲਥ ਕੇਅਰ ਬਲੱਡ ਬੈਂਕ ਸੰਗਰੂਰ ਦੇ ਸਹਿਯੋਗ ਨਾਲ ਲਗਾਇਆ ਜਾਵੇਗਾ।ਉਨਾਂ ਨੇ ਖੂਨਦਾਨੀ ਸੱਜਣਾਂ ਤੇ ਇਨਸਾਨੀਅਤ ਪਸੰਦ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਕੈਂਪ ਵਿੱਚ ਆ ਕੇ ਵੱਧ ਤੋਂ ਵੱਧ ਖੂਨਦਾਨ ਕਰਨ।
                   ਇਸ ਮੌਕੇ ਕਲੱਬ ਮੈਂਬਰ ਚਮਕੌਰ ਸਿੰਘ ਸ਼ਾਹਪੁਰ, ਹਰਜੀਤ ਸਿੰਘ ਬਬਲੀ, ਅਮਨ ਖਾਂ, ਗੁਰਵਿੰਦਰ ਸਿੰਘ ਗੱਗੀ, ਭੋਲਾ ਸਿੰਘ, ਸੁਰਿੰਦਰ ਸਿੰਘ, ਹਰਿੰਦਰ ਸਿੰਘ ਫਤਹਿਗੜ੍ਹ, ਗੁਰਮੀਤ ਸਿੰਘ ਲਾਡੀ, ਚਮਕੌਰ ਸਿੰਘ ਛਾਜਲਾ, ਪ੍ਰੀਤ ਚੀਮਾ, ਹਨੀ ਚੀਮਾ, ਲਖਵਿੰਦਰ ਖਾਂ, ਕੰਵਰਪਾਲ ਸਿੰਘ ਮਾਨਸ਼ਾਹੀਆ ਅਤੇ ਕਮਲਦੀਪ ਸ਼ਰਮਾ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ਵਿੱਚ ਜਿਲ੍ਹੇ `ਚੋਂ ਹਾਸਲ ਕੀਤੀਆਂ ਸ਼ਾਨਦਾਰ ਪੁਜ਼ੀਸ਼ਨਾਂ

ਅੰਮ੍ਰਿਤਸਰ, 4 ਜੂਨ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਅਕਾਦਮਿਕ ਉਤਮਤਾ ਦੀ ਆਪਣੀ …