ਨਵਾਂਸ਼ਹਿਰ, 25 ਮਾਰਚ (ਪੰਜਾਬ ਪੋਸਟ ਬਿਊਰੋ) – ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਰਾਜ ਪੱਧਰ ’ਤੇ ਕਰਵਾਏ ਜਾਣ ਵਾਲੇ ਅੰਡਰ-19 ਕ੍ਰਿਕਟ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਨਵਾਂਸ਼ਹਿਰ ਜ਼ਿਲ੍ਹਾ ਕਿ੍ਰਕਟ ਐਸੋਸੀਏਸ਼ਨ ਵੱਲੋਂ ਆਪਣੀ ਟੀਮ ਤਿਆਰ ਕਰਨ ਲਈ 28 ਮਾਰਚ 2021 ਨੂੰ ਦੁਪਹਿਰ 2 ਵਜੇ ਆਰ.ਕੇ ਆਰੀਆ ਕਾਲਜ ਰਾਹੋਂ ਰੋਡ ਨਵਾਂਸ਼ਹਿਰ ਦੀ ਗਰਾਊਂਡ ਵਿਚ ਟ੍ਰਾਇਲ ਰੱਖੇ ਗਏ ਹਨ।ਨਵਾਂਸ਼ਹਿਰ ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਪ੍ਰਵੀਨ ਸਰੀਨ ਨੇ ਦੱਸਿਆ ਕਿ ਜਿਨ੍ਹਾਂ ਬੱਚਿਆਂ ਦਾ ਜਨਮ 1 ਸਤੰਬਰ 2002 ਜਾਂ ਇਸ ਤੋਂ ਬਾਅਦ ਹੋਇਆ ਹੈ, ਉਹ ਇਸ ਟ੍ਰਾਇਲ ਵਿਚ ਭਾਗ ਲੈ ਸਕਦੇ ਹਨ।ਟ੍ਰਾਇਲ ਦੇਣ ਆਉਣ ਵਾਲੇ ਖਿਡਾਰੀ ਕਿ੍ਰਕਟ ਕਿੱਟ (ਵਾਈਟ ਡਰੈਸ) ਵਿੱਚ ਆਉਣ ਅਤੇ ਆਪਣਾ ਬੈਟ ਅਤੇ ਪੈਡ ਆਦਿ ਵੀ ਨਾਲ ਲਿਆਉਣ।
Check Also
ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …
Punjab Post Daily Online Newspaper & Print Media