Tuesday, October 13, 2026

ਲਘੂ ਫਿਲਮ `ਦਾ ਸੀਡ` ਦੀ ਸ਼ੂਟਿੰਗ ਆਰੰਭ

ਜੀ.ਐਸ.ਕੇ ਪ੍ਰੋਡਕਸ਼ਨ ਦੇ ਬੈਨਰ ਹੇਠ ਹੋਵੇਗੀ ਰਲੀਜ਼

ਅੰਮ੍ਰਿਤਸਰ, 4 ਅਪ੍ਰੈਲ (ਸੰਧੂ) – ਜੀ.ਐਸ.ਕੇ ਪ੍ਰੋਡੈਕਸ਼ਨ ਵੱਲੋਂ ਲਘੂ ਫਿਲਮ `ਦਾ ਸੀਡ` ਬੀਜ਼ ਦੀ ਸ਼ੂਟਿੰਗ ਦਾ ਮਹੂਰਤ ਕੀਤਾ ਗਿਆ।ਫਿਲਮ ਦੇ ਪ੍ਰੋਡਿਊਸਰ ਗੁਰਦੀਪ ਸਿੰਘ ਕੰਧਾਰੀ ਤੇ ਡਾਇਰੈਕਟਰ ਅਮਰਪਾਲ ਹਨ।ਪ੍ਰਸਿੱਧ ਅਦਾਕਾਰ ਵਿਜੇ ਸ਼ਰਮਾ ਵਲੋਂ ਲਿਖੀ ਕਹਾਣੀ `ਤੇ ਅਧਾਰਿਤ ਇਹ ਫਿਲਮ ਸਮਾਜ ਦੇ ਲੋਕਾਂ ਨੂੰ ਨਿਰੋਏ ਸਮਾਜ ਦੀ ਸਿਰਜਣਾ ਦਾ ਸੰਦੇਸ਼ ਦੇਣ ਵਿਚ ਕਾਮਯਾਬ ਹੋਵੇਗੀ।
                   ਵਿਜੇ ਸ਼ਰਮਾ ਨੇ ਦੱਸਿਆ ਕਿ ਜੀ.ਐਸ.ਕੇ ਪ੍ਰੋਡਕਸ਼ਨ ਨੇ ਦਰਸ਼ਕਾਂ ਨੂੰ ਹਮੇਸ਼ਾਂ ਹੀ ਵਧੀਆ ਪ੍ਰੋਜੈਕਟ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਵਾਰ ਵੀ ਪ੍ਰੋਡਿਊਸਰ ਗੁਰਦੀਪ ਸਿੰਘ ਕੰਧਾਰੀ ਵੱਲੋਂ ਸਮਾਜਿਕ ਸੰਦੇਸ਼ ਦਿੰਦੀ ਫਿਲਮ ਦਰਸ਼ਕਾਂ ਦੇ ਰੂਬਰੂ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਫਿਲਮ ਦੀ ਸ਼ੂਟਿੰਗ ਮੁਕੰਮਲ ਕਰ ਲਈ ਜਾਵੇਗੀ।ਉਨਾਂ ਕਿਹਾ ਕਿ ਇਸ ਫਿਲਮ ਸਬੰਧੀ ਡੀ.ਓ.ਪੀ ਦੀਆਂ ਸੇਵਾਵਾਂ ਡੀ.ਆਰ ਭੱਟੀ ਵਲੋਂ ਨਿਭਾਈਆਂ ਜਾ ਰਹੀਆਂ ਹਨ, ਜਦ ਕਿ ਮੇਕਅਪ ਸੇਵਾਵਾਂ ਜੋਤੀ ਵਲੋਂ ਦਿੱਤੀਆਂ ਜਾਣਗੀਆਂ।ਮਨਦੀਪ ਸਿੰਘ ਪ੍ਰੋਡੈਕਸ਼ਨ ਦੀ ਜਿੰਮੇਵਾਰੀ ਨਿਭਾਉਣਗੇ ਅਤੇ ਪ੍ਰੋਡੈਕਸ਼ਨ ਮੈਨੇਜਰ ਜਤਿੰਦਰਪਾਲ ਹੋਣਗੇ।
                       ਇਸ ਫਿਲਮ ਵਿਚ ਅਦਾਕਾਰ ਵਿਜੇ ਕੁਮਾਰ, ਰਮੇਸ਼ ਰਾਮਪੁਰਾ, ਡਾ. ਨਰੇਸ਼ ਕੁਮਾਰ, ਆਸ਼ੀਸ਼ ਸ਼ਰਮਾ, ਡਾ. ਆਈ.ਪੀ.ਐਸ ਪਸਰੀਚਾ, ਕਾਜ਼ਲ ਸ਼ਰਮਾ, ਜਤਿੰਦਰ ਪਾਲ, ਤੇਜ ਪ੍ਰਤਾਪ ਅਤੇ ਜਤਿਨ ਅਦਾਕਾਰੀ ਦੇ ਜਲਵੇ ਵਿਖਾਉਣਗੇ।

Check Also

ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ …