Thursday, March 12, 2026

ਜੋਨ ਪੱਧਰੀ ਵਿਗਿਆਨ ਪ੍ਰਦਰਸ਼ਨੀ ਵਿੱਚ ਬਾਬਾ ਫ਼ਰੀਦ ਸੀਨੀਅਰ ਸੈਕਡਰੀ ਸਕੂਲ ਦੇ ਵਿਦਿਆਰਥੀ ਛਾਏ

PPN03111406
ਬਠਿੰਡਾ, 3 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਖੜਾ ਵਿਖੇ ਜੋਨ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲਿਆਂ ਵਿੱਚ ਬਹੁਤ ਵੱਡੀ ਗਿਣਤੀ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਇਸ ਨੇ ਭਾਗ ਲਿਆ। ਇਸ ਵਿਗਿਆਨ ਪ੍ਰਦਰਸ਼ਨੀ ਵਿੱਚ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਉਤਸ਼ਾਹਪੂਰਵਕ ਆਪਣੇ ਵਿਸ਼ੇ ਦੇ ਮਾਡਲ ਤਿਆਰ ਕਰਕੇ ਪ੍ਰਦਰਸ਼ਿਤ ਕੀਤੇ ਗਏ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਕੇ ਸ਼ਾਨਦਾਰ ਜਿੱਤ ਦਰਜ ਕੀਤੀ । ਜੋਨਲ ਪੱਧਰ ਤੇ ਹੋਈ ਇਸ ਵਿਗਿਆਨ ਪ੍ਰਦਰਸ਼ਨੀ ਵਿੱਚ ਭਾਗ ਲੈਣ ਵਾਲੇ ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਦੇ 12 ਵਿਦਿਆਰਥੀਆਂ ਵਿੱਚੋਂ 6 ਵਿਦਿਆਰਥੀਆਂ ਵੱਲੋਂ ਕਰੜੀ ਮਿਹਨਤ ਕਰਕੇ ਮਾਡਲ ਤਿਆਰ ਕੀਤੇ ਗਏ ਅਤੇ ਚੰਗੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਗਈਆਂ। ਸਕੂਲ ਦੀ ਵਿਦਿਆਰਥਣ ਕੁਲਦੀਪ ਕੌਰ (10+2 ਮੈਡੀਕਲ), ਅੰਕੁਰ (10+2 ਨਾਨ-ਮੈਡੀਕਲ) ਅਤੇ ਸਿਮਰਨਜੀਤ ਕੌਰ (10+1 ਕਾਮਰਸ) ਨੇ ਕ੍ਰਮਵਾਰ ਊਰਜਾ ਪੈਦਾਵਾਰ, ਸੰਚਾਰ ਅਤੇ ਫੋਕਟ ਪਦਾਰਥਾਂ ਦੇ ਪ੍ਰੰਬੰਧਨ ਸੰਬੰਧੀ ਮਾਡਲਾਂ ਵਿੱਚ ਪਹਿਲੀ ਪੁਜੀਸ਼ਨ ਹਾਸਲ ਕੀਤੀ। ਇਸ ਤੋਂ ਇਲਾਵਾ ਮਨਪ੍ਰੀਤ ਕੌਰ (10+2 ਨਾਨ ਮੈਡੀਕਲ) , ਲਵਪ੍ਰੀਤ ਸਿੰਘ (10+2 ਮੈਡੀਕਲ)  ਅਤੇ ਰਾਜ ਕਮਲਦੀਪ ਕੌਰ (10+2 ਮੈਡੀਕਲ) ਨੇ ਕ੍ਰਮਵਾਰ ਵਿਗਿਆਨ ਤੇ ਗਣਿਤ, ਆਵਾਜਾਈ ਤੇ ਸੰਚਾਰ ਅਤੇ ਫੋਕਟ ਪਦਾਰਥਾਂ ਦੇ ਪ੍ਰੰਬੰਧਨ ਸੰਬੰਧੀ ਵਿਸ਼ੇ ਨਾਲ ਸੰਬੰਧਤ ਮਾਡਲਾਂ ਵਿੱਚ ਦੂਜੀ ਪੁਜੀਸ਼ਨ ਹਾਸਲ ਕਰਕੇ ਆਪਣੀ ਵਿਗਿਆਨ ਕਲਾ ਦਾ ਲੋਹਾ ਮਨਵਾਇਆ ਹੈ। ਸਕੂਲ ਦੇ ਪ੍ਰਿੰਸੀਪਲ ਵੱਲੋਂ ਜੇਤੂ ਵਿਦਿਆਰਥੀਆਂ ਦਾ ਖਾਸ ਤੌਰ ‘ਤੇ ਸਨਮਾਨ ਕੀਤਾ ਗਿਆ । ਉਨ੍ਹਾਂ ਨੇ ਵਿਦਿਆਰਥੀਆਂ ਦੀ ਵਿਗਿਆਨ ਵਿਸ਼ੇ ਸੰਬੰਧੀ ਕੀਤੀ ਮਿਹਨਤ ਸਦਕਾ ਜਿੱਤ ਦਰਜ ਕਰਨ ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਵਿਗਿਆਨ ਸੰਬੰਧੀ ਮਾਡਲ ਤਿਆਰ ਕਰਨੇ ਤੇ ਨਵੇਂ ਖੋਜ ਕਾਰਜ ਕਰਨ ਦਾ ਉਪਰਾਲਾ ਕਰਨਾ ਸਮੇਂ ਦੀ ਮੁੱਢਲੀ ਜਰੂਰਤ ਹੈ।  ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਧਾਲੀਵਾਲ ਨੇ ਅਜਿਹੇ ਜਾਣਕਾਰੀ ਭਰਪੂਰ ਮਾਡਲ ਬਣਾਉਣ ਵਾਲੇ ਪ੍ਰਤਿਭਾਵਾਨ ਵਿਦਿਆਰਥੀਆਂ ਦੀ ਪ੍ਰਸੰਸਾ ਕਰਦਿਆਂ ਸਾਇੰਸ ਵਿਭਾਗ ਦੇ ਸੰਬੰਧਿਤ ਅਧਿਆਪਕਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਵੀ ਅਜਿਹੀਆਂ ਮਾਨਯੋਗ ਪ੍ਰਾਪਤੀਆਂ ਕਰਨ ਦੀ ਆਸ ਪ੍ਰਗਟਾਈ।

Check Also

ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …

Leave a Reply