ਸੰਗਰੂਰ, 1 ਜੂਨ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਬੁਰਜ਼ ਜਵਾਹਰ ਸਿੰਘ ਵਾਲਾ (ਜਿਲ੍ਹਾ
ਫਰੀਦਕੋਟ) ਵਿਖੇ ਕੀਤੀ ਸੰਗਤੀ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਵੱਡਾ ਕਾਫਲਾ ਰਵਾਨਾ ਹੋਇਆ।ਜਿਸ ਵਿੱਚ ਸੈਂਕੜੇ ਕਾਰਾਂ, ਜੀਪਾਂ ਵਿੱਚ ਸ਼ਾਮਲ ਸਨ।ਅਰਦਾਸ ਵਿੱਚ ਸ਼ਾਮਲ ਹੋਣ ਲਈ ਵਰਕਰ ਸਵੱਖਤੇ ਹੀ ਗੁਰਦੁਆਰਾ ਮਸਤੂਆਣਾ ਸਾਹਿਬ ਪੁੱਜਣੇ ਸ਼ੁਰੂ ਹੋ ਗਏ ਸਨ।ਗੁਰੂ ਘਰ ਮੱਥਾ ਟੇਕਣ ਉਪਰੰਤ ਢੀਂਡਸਾ ਨੇ ਸੰਗਤ ਨੂੰ ਕੋਵਿਡ-19 ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਦਿਆਂ ਅਰਦਾਸ ਵਿੱਚ ਸ਼ਾਮਲ ਹੋਣ ਲਈ ਜਾਣ ਲਈ ਕਿਹਾ।
ਢੀਂਡਸਾ ਨੇ ਕਿਹਾ ਕਿ 1 ਜੂਨ 2015 ਨੂੰ ਪੰਥ ਦੇ ਦੋਖੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਚੋਰੀ ਕਰਨ ਉਪਰੰਤ ਪਿੰਡ ਬਰਗਾੜੀ ਵਿਖੇ ਖਿਲਾਰ ਦਿੱਤੇ ਸਨ।ਦੁੱਖ ਦੀ ਗੱਲ ਹੈ ਕਿ ਉਸ ਵੇਲੇ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸੀ, ਜਿਸ ਦਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਨ।ਅਕਾਲੀ ਦਲ ਦੇ ਸੀਨੀਅਰ ਆਗੂਆਂ ਦੇ ਵਾਰ ਵਾਰ ਕਹਿਣ ਤੇ ਦਬਾਅ ਪਾਉਣ ਦੇ ਬਾਵਜ਼ੂਦ ਨਾ ਹੀ ਸਹੀ ਢੰਗ ਨਾਲ ਜਾਂਚ ਕਰਵਾਈ ਗਈ ਤੇ ਨਾ ਹੀ ਕਿਸੇ ਦੋਸ਼ੀ ਨੂੰ ਫੜਿਆ ਗਿਆ।ਉਲਟਾ ਸ਼ੋ੍ਰਮਣੀ ਅਕਾਲੀ ਦਲ ਦੇ ਪੰਥਕ ਏਜੰਡੇ ‘ਤੇ ਸਿਧਾਂਤਾਂ ਤੋਂ ਪਾਸਾ ਹੀ ਵੱਟਣਾ ਸ਼ੁਰੂ ਕਰ ਦਿੱਤਾ।ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਬਾਦਲ ਪਰਿਵਾਰ ਵਾਲੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ।ਢੀਂਡਸਾ ਨੇ ਕਿਹਾ ਕਿ ਬੇਅਦਬੀ ਮਾਮਲੇ ਨੇ ਪੰਥ ਦੇ ਹਿਰਦਿਆਂ ਨੂੰ ਵਲੂੰਧਰਕੇ ਰੱਖ ਦਿੱਤਾ ਸੀ ਤੇ ਕੌਮ ਦੇ ਹਿਰਦੇ ਉਦੋਂ ਤੱਕ ਸ਼ਾਂਤ ਨਹੀਂ ਹੋ ਸਕਦੇ ਜਦੋਂ ਤੱਕ ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲ ਜਾਂਦੀਆਂ।
ਢੀਂਡਸਾ ਨਾਲ ਜਾਣ ਵਾਲੇ ਕਾਫ਼ਲੇ ਵਿੱਚ ਬੀਰਇੰਦਰ ਸਿੰਘ, ਜਥੇਦਾਰ ਗੁਰਬਚਨ ਸਿੰਘ ਬਚੀ, ਸੁਖਵੰਤ ਸਿੰਘ ਸਰਾਓ, ਕੇਵਲ ਸਿੰਘ ਜਲਾਨ, ਤੇਜਿੰਦਰਪਾਲ ਸਿੰਘ ਸੰਧੂ, ਸਾਬਕਾ ਚੇਅਰਮੈਨ ਰਣਧੀਰ ਸਿੰਘ ਰੱਖੜਾ, ਸਾਬਕਾ ਡੀ.ਐਸ.ਪੀ ਨਾਹਰ ਸਿੰਘ, ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਜੈਪਾਲ ਸਿੰਘ ਮੰਡੀਆਂ, ਹਰਦੇਵ ਸਿੰਘ ਰੋਗਲਾ, ਭਾਈ ਮਲਕੀਤ ਸਿੰਘ ਚੰਗਾਲ, ਰਾਮਪਾਲ ਸਿੰਘ ਬਹਿਣੀਵਾਲ, ਗੁਰਜੀਵਨ ਸਰੌਦ, ਮੁਹੰਮਦ ਤਫੈਲ, ਸਾਬਕਾ ਚੇਅਰਮੈਂਨ ਸਤਗੁਰ ਸਿੰਘ ਨਮੋਲ, ਗੁਰਤੇਜ ਸਿੰਘ ਝਨੇੜੀ, ਜਥੇਦਾਰ ਹਰੀਨੰਦ ਸਿੰਘ ਛਾਜਲਾ, ਡਾ. ਰੂਪ ਸਿੰਘ ਸੇਰੋ, ਅਮਰ ਸਿੰਘ ਚਹਿਲ, ਜਥੇਦਾਰ ਸਿੰਘ ਹਰੀ ਸਿੰਘ ਨੰਗਲਾ, ਮਨਿੰਦਰ ਸਿੰਘ ਲਖਮੀਰਵਾਲਾ, ਕੇਵਲ ਸਿੰਘ ਸੇਰੋ, ਏ ਪੀ ਸਿੰਘ, ਹਰਪਾਲ ਸਿੰਘ ਖਡਿਆਲ, ਗੁਰਚਰਨ ਸਿੰਘ ਧਾਲੀਵਾਲ, ਸੋਹਣ ਸਿੰਘ ਭੰਗੂ, ਮੱਖਣ ਸਿੰਘ ਉਭਾਵਾਲ, ਪਾਲੀ ਸਿੰਘ ਕਮਲ ਉਭਾਵਲ, ਗੁਰਦੀਪ ਸਿੰਘ ਡੂਡੀਆਂ, ਜਸਵੰਤ ਸਿੰਘ ਖਹਿਰਾ, ਸਾਬਕਾ ਚੇਅਰਮੈਨ ਨਰਿੰਦਰ ਸਿੰਘ ਬਹਾਦਰਪੁਰ, ਗੁਰਜੰਟ ਸਿੰਘ ਦੁੱਗਾਂ, ਰਣਧੀਰ ਸਿੰਘ ਸਮੂਰਾਂ, ਸੁਖਜਿੰਦਰ ਸਿੰਘ ਸੰਧੜਾਂ, ਵਿਕਰਮਜੀਤ ਸਿੰਘ ਵਿੱਕੀ ਛਾਜਲੀ, ਮਾਸਟਰ ਦਰਬਾਰਾ ਸਿੰਘ ਛਾਜਲੀ, ਮਾਸਟਰ ਰਣਜੀਤ ਸਿੰਘ ਛਾਜਲਾ, ਜੀਤ ਸਿੰਘ ਸਿੱਧੂ, ਜੱਗਾ ਸਿੰਘ ਫਤਿਹਗੜ੍ਹ, ਤਰਸੇਮ ਸਿੰਘ ਨਾਗਰਾ, ਧਰਮਿੰਦਰ ਸਿੰਘ ਸੰਗਤਪੁਰਾ, ਜਸਵਿੰਦਰ ਸਿੰਘ ਖਾਲਸਾ, ਸਾਬਕਾ ਸਰਪੰਚ ਪਰਮਿੰਦਰ ਸਿੰਘ ਅੜਕਵਾਸ, ਪ੍ਰਗਟ ਸਿੰਘ, ਗੁਰਮੀਤ ਸਿੰਘ ਜੌਹਲ, ਪੱਪੀ ਨੰਗਲਾ, ਰਕੇਸ਼ ਬਨਾਰਸੀ, ਰਣਧੀਰ ਗੁਲਾੜੀ, ਹਰਮੇਸ ਸਿੰਘ ਸਿੱਧੂ, ਸੁਰਜੀਤ ਸਿੰਘ ਦੁੱਲਟ, ਲੱਕੀ ਧਾਲੀਵਾਲ, ਲੱਕੀ ਸਰਪੰਚ ਕੁੰਨਰਾਂ, ਅਮਨਦੀਪ ਸਿੰਘ ਚੱਠੇ ਸੇਖਵਾਂ, ਉਪਕਾਰ ਸਿੰਘ ਸਿੰਘਪੁਰਾ, ਗੁਰਜੰਟ ਸਿੰਘ ਉਭਾਵਾਲ, ਬਿੰਦਰਪਾਲ ਨਮੋਲ, ਹਰੀ ਸਿੰਘ ਸਾਹਪੁਰ, ਪ੍ਰੋ. ਅਮਰਿੰਦਰ ਸਿੰਘ ਭੁਟਾਲ, ਪ੍ਰੋ. ਮਨਪ੍ਰੀਤ ਸਿੰਘ ਗਿੱਲ, ਬਘੀਰਥ ਰਾਏ ਗੋਇਲ ਸੁਨਾਮ, ਰੇਸਮ ਸਿੰਘ ਗੱਗੜਪੁਰ, ਪਰਮਜੀਤ ਸਿੰਘ ਪੰਮਾ ਬਾਠ, ਤਨਵੀਰ ਧਨੇਸਰ, ਗਿਆਨ ਸਿੰਘ ਬਾਵਾ, ਗੁਰਵਿੰਦਰ ਸਿੰਘ ਪੁੰਨਾਵਾਲ, ਮੁਹੰਮਦ ਭੱਟੀ, ਭਗਵੰਤ ਸਿੰਘ ਲੌਗੋਵਾਲ, ਭੁਪਿੰਦਰ ਸਿੰਘ, ਭਾਨ ਸਿੰਘ ਭੌਰਾ, ਕਮਲਪ੍ਰੀਤ ਸਿੰਘ ਸਿੱਧੂ ਅਤੇ ਗੁਰਜੰਟ ਸਿੰਘ ਵੀ ਮੌਜ਼ੂਦ ਸਨ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media