Monday, June 1, 2026

ਮੇਅਰ ਵਲੋਂ ਟ੍ਰੇਡ ਲਾਇੰਸਸ ‘ਤੇ ਰੋਜ਼ਾਨਾ ਦੇ ਹਿਸਾਬ ਲੱਗਦਾ ਜੁਰਮਾਨਾ ਮੁਆਫ ਕਰਨ ਦਾ ਐਲਾਨ

ਪੰਜਾਬ ਵਪਾਰ ਮੰਡਲ ਦੀ ਮੰਗ ‘ਤੇ ਕੀਤਾ ਵੱਡਾ ਫੈਸਲਾ

ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਇਕ ਵੱਡਾ ਫੈਸਲਾ ਲੈ ਕੇ ਟ੍ਰੇਡ ਲਾਇਸੰਸ ‘ਤੇ ਰੋਜ਼ਾਨਾ ਦੇ ਹਿਸਾਬ ਲੱਗੇ ਜੁਰਮਾਨੇ ਨੂੰ ਮੁਆਫ਼ ਕਰਨ ਦੀ ਮੰਗ ‘ਤੇ ਇਹ ਜੁਰਮਾਨਾ ਤੁਰੰਤ ਪ੍ਰਭਾਵ ਨਾਲ ਮੁਆਫ਼ ਕਰਨ ਦਾ ਐਲਾਨ ਕੀਤਾ ਹੈ।ਪੰਜਾਬ ਵਪਾਰ ਮੰਡਲ ਦੀ ਜਿਲ੍ਹਾ ਕਾਰਜਕਾਰਣੀ ਵਲੋਂ ਇਸ ਜੁਰਮਾਨੇ ਦੀ ਮੁਆਫੀ ਦੀ ਮੰਗ ਕੀਤੀ ਸੀ।ਇਸ ਫੈਸਲੇ ਨਾਲ ਹਰੇਕ ਕਾਰੋਬਾਰੀ ਨੂੰ ਲੱਗਣ ਵਾਲੇ 37500 ਜੁਰਮਾਨੇ ਵਿਚੋਂ 37,000 ਰੁਪਏ ਦੀ ਮੁਆਫ਼ੀ ਦਿੱਤੀ ਗਈ ਹੈ।
                   ਮੇਅਰ ਰਿੰਟੂ ਵਲੋਂ ਕੀਤੇ ਗਏ ਇਸ ਐਲਾਨ ਮੌਕੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ, ਜਨਰਲ ਸਕੱਤਰ ਸਮੀਰ ਜੈਨ, ਵਿੱਤ ਸਕੱਤਰ ਐਸ.ਕੇ ਵਧਵਾ, ਜਿਲ੍ਹਾ ਪ੍ਰਧਾਨ ਸੁਰਿੰਦਰ ਦੁੱਗਲ, ਜਿਲ੍ਹਾ ਵਿੱਤ ਸਕੱਤਰ ਰਵੀ ਅਰੋੜਾ, ਜਿਲ੍ਹਾ ਵਾਈਸ ਪ੍ਰਧਾਨ ਅਤੇ ਬਿਜਲੀ ਮਾਰਕੀਟ ਐਸੋਸੀਏਸ਼ਨ ਦੇ ਬਲਬੀਰ ਭਸੀਨ, ਪ੍ਰਧਾਨ ਨਹਿਰੂ ਸ਼ਾਪਿੰਗ ਕੰਪਲੈਕਸ ਐਸੋਸੀਏਸ਼ਨ ਵਿਕਾਸ ਨਾਰੰਗ, ਕੌਸਲਰ ਰਾਜੇਸ਼ ਮਦਾਨ, ਸੀ.ਏ ਵਿਜੈ ਉਮਟ, ਸੁਨੀਲ ਕੌਂਟੀ ਅਤੇ ਜਗਮੋਹਨ ਕਪੂਰ ਹਾਜ਼ਰ ਸਨ।ਵਪਾਰ ਮੰਡਲ ਦੇ ਆਗੂਆਂ ਨੇ ਲੋਕਹਿੱਤ ਵਿੱਚ ਲਏ ਗਏ ਇਸ ਫੈਸਲੇ ਦੀ ਭਰਪੂਰ ਸ਼ਲਾਘਾ ਕੀਤੀ।ਮੇਅਰ ਨੇ ਕਿਹਾ ਕਿ ਕਰੋਨਾ ਕਾਲ ਦੀ ਇਸ ਘੜੀ ਪਹਿਲਾਂ ਹੀ ਲੋਕ ਬੜੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ ਅਤੇ ਟ੍ਰੇਡ ਲਾਇਸੰਸ ‘ਤੇ ਇਹ 100 ਰੁਪਏ ਰੋਜ਼ਾਨਾ ਦਾ ਜੁਰਮਾਨਾ ਲੋਕਾਂ ‘ਤੇ ਬਹੁਤ ਵੱਡਾ ਬੋਝ ਸੀ।ਉਨਾਂ ਨੇ ਸ਼ਹਿਰਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਨਿਗਮ ਅੰਮ੍ਰਿਤਸਰ ਵਲੋਂ ਦਿੱਤੀ ਗਈ ਇਸ ਰਾਹਤ ਦਾ ਫਾਇਦਾ ਉਠਾਉਣ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …