Wednesday, July 29, 2026

ਫਾਰਮੇਸੀ ਅਫਸਰਾਂ ਦਾ ਸਿਹਤ ਵਿਭਾਗ ਅਧੀਨ ਆਉਣ ਦਾ ਸਵਾਗਤ

ਅੰਮ੍ਰਿਤਸਰ, 13 ਜੂਨ (ਸੁਖਬੀਰ ਸਿੰਘ) – ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਨੇ ਇੱਕ ਵਿਸ਼ੇਸ਼ ਮੀਟਿੰਗ ਕਰਕੇ ਜਿਲ੍ਹਾ ਪ੍ਰੀਸ਼ਦ ਅਧੀਨ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਫਾਰਮੇਸੀ ਅਫਸਰਾਂ ਦਾ ਸਿਹਤ ਵਿਭਾਗ ਅਧੀਨ ਆਉਣ ਦਾ ਭਰਪੂਰ ਸੁਆਗਤ ਕੀਤਾ ਹੈ।
                    ਬਾਬਾ ਸ਼ਮਸ਼ੇਰ ਸਿੰਘ ਕੋਹਰੀ ਦੀ ਪ੍ਰਧਾਨਗੀ ਵਿੱਚ ਹੋਈ ਇੱਕ ਮੀਟਿੰਗ ਵਿੱਚ ਉਕਤ ਫਾਰਮੇਸੀ ਅਫਸਰਾਂ ਦੇ ਵਿਭਾਗ ਵਿੱਚ ਆਉਣ ਨੂੰ ਇੱਕ ਸ਼ੁਭ ਸੰਕੇਤ ਦੱਸਦਿਆਂ ਜੱਥੇਬੰਦੀ ਦੇ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਰੀਆਂ ਡਿਸਪੈਂਸਰੀਆਂ ਨੂੰ ਸਿਹਤ ਵਿਭਾਗ ਅਧੀਨ ਤਬਦੀਲ ਕਰਨ ਦਾ ਕੰਮ ਮੁਕੰਮਲ ਰੂਪ ਵਿੱਚ ਕੀਤਾ ਜਾਵੇ ਅਤੇ ਫਾਰਮੇਸੀ ਅਫਸਰਾਂ ਤੇ ਦਰਜ਼ਾ ਚਾਰ ਕਰਮਚਾਰੀਆਂ ਨੂੰ ਰੈਗੂਲਰ ਕਰਕੇ ਉਹਨਾਂ ਨਾਲ ਸਾਲਾਂ ਤੋਂ ਹੋ ਰਹੀ ਬੇਇਨਸਾਫੀ ਨੂੰ ਦੂਰ ਕੀਤਾ ਜਾਵੇ।ਉਹਨਾਂ ਇਹ ਵੀ ਦੱਸਿਆ ਕਿ ਦਿਹਾਤੀ ਫਾਰਮੇਸੀ ਅਫਸਰਾਂ ਨੇ ਕੋਵਿਡ-19 ਦੇ ਸਾਰੇ ਪ੍ਰਕਰਨ ਦੌਰਾਨ ਬੇਮਿਸਾਲ ਸੇਵਾ ਕੀਤੀ ਹੈ ਤੇ ਉਹਨਾਂ ‘ਤੇ ਨੌਕਰੀ ਦੀ ਬੇਯਕੀਨੀ ਵਾਲੀ ਲਟਕ ਰਹੀ ਤਲਵਾਰ ਹਟਾ ਕੇ ਸਰਕਾਰ ਵਲੋਂ ਸਿਹਤ ਵਿਭਾਗ ਦੇ ਦੂਜੇ ਫਾਰਮੇਸੀ ਅਫਸਰਾਂ ਦੀ ਤਰ੍ਹਾਂ ਹੀ ਬਣਦੀ ਤਨਖਾਹ ਅਤੇ ਭੱਤੇ ਦੇਣੇ ਚਾਹੀਦੇ ਹਨ, ਤਾਂਕਿ ਉਹ ਆਪਣੀ ਸੇਵਾ ਹੋਰ ਵੀ ਤਨਦੇਹੀ ਨਾਲ ਕਰ ਸਕਣ।
                    ਇਸ ਸਮੇਂ ਜਨਰਲ ਸਕੱਤਰ ਅਸ਼ੋਕ ਸ਼ਰਮਾ, ਵਿੱਤ ਸਕੱਤਰ ਨਿਰਮਲ ਸਿੰਘ ਮਜੀਠਾ ਕਾਰਜਕਾਰੀ ਮੈਂਬਰ ਗੁਰਬਰਿੰਦਰ ਸਿੰਘ ਤੇ ਰਵਿੰਦਰ ਸ਼ਰਮਾ ਵੀ ਮੌਜ਼ੂਦ ਸਨ।

Check Also

ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ

ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …