ਪਠਾਨਕੋਟ, 18 ਜੂਨ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਵਿਖੇ ਪੀ.ਐਮ.ਕੇ.ਵੀ.ਵਾਏ 3.0 ਸਕੀਮ ਅਧੀਨ ਪੀ.ਐਮ.ਕੇ.ਕੇ ਸੈਂਟਰ ਵਿਖੇ ਕਰੋਨਾ-19 ਨੂੰ ਮੱਖ ਰੱਖਦੇ
ਹੋਏ ਹੈਲਥ ਸੈਕਟਰ ਦੇ ਵੱਖ-ਵੱਖ ਕੋਰਸਾਂ ਦੀ ਸ਼ੁਰੂਆਤ ਅੱਜ ਕੀਤੀ ਗਈ।ਲਖਵਿੰਦਰ ਸਿੰਘ ਰੰਧਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਇਹ ਪ੍ਰਗਟਾਵਾ ਕਰਦਿਆ ਦੱਸਿਆ ਕਿ ਉਪਰੋਕਤ ਪ੍ਰੋਗਰਾਮ ਦੀ ਸੁਰੂਆਤ ਅੱਜ ਦੇਸ ਭਰ ਵਿੱਚ ਕੀਤੀ ਗਈ ਹੈ।
ਲਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਰਕਾਰ ਵੱਲੋਂ ਦੇਸ਼ ਭਰ ਵਿੱਚ ਇਕ ਲੱਖ ਨੌਜਵਾਨਾਂ ਨੂੰ ਇਸ ਕੋਰਸ ਤਹਿਤ ਸਿਖਲਾਈ ਦਿੱਤੀ ਜਾ ਰਹੀ ਹੈ।ਕੋਰਸ 2-3 ਮਹੀਨਿਆਂ ਵਿੱਚ ਪੂਰਾ ਹੋਵੇਗਾ।ਉਨ੍ਹਾਂ ਦੱਸਿਆ ਕਿ ਕੋਰਸ ਦੋਰਾਨ ਨੋਜਵਾਨਾਂ ਨੂੰ ਮੁੱਢਲੀ ਦੇਖਭਾਲ, ਨਮੂਨਾ ਇਕੱਠਾ ਕਰਨ ਦਾ ਹੁਨਰ, ਉਨਤ ਦੇਖਭਾਲ, ਐਮਰਜੈਂਸੀ ਸਹਾਇਤਾ, ਨਮੂਨਾ ਇਕੱਠਾ ਕਰਨ ਸਮੇਂ ਅਤੇ ਡਾਕਟਰੀ ਉਪਕਰਣਾਂ ਦੀ ਸਹਾਇਤਾ ਆਦਿ ਦੀ ਸਿਖਿਆ ਦਿੱਤੀ ਜਾਵੇਗੀ।ਅੱਜ ਪਠਾਨਕੋਟ ਦੇ ਪੀ.ਐਮ.ਕੇ.ਕੇ ਸੈਂਟਰ ਵਿੱਚ ਕੋਰਸ ਤਹਿਤ 20 ਬੱਚਿਆਂ ਦਾ ਬੈਚ ਸ਼ੁਰੂ ਕੀਤਾ ਗਿਆ।
ਇਸ ਮੋਕੇ ਪ੍ਰਦੀਪ ਬੈਂਸ ਜਿਲ੍ਹਾ ਮੈਨੇਜਰ ਹੁਨਰ ਵਿਕਾਸ, ਵਿਜੈ ਭਗਤ ਬੀ.ਟੀ.ਐਮ ਹੁਨਰ ਵਿਕਾਸ ਸੈਂਟਰ ਇੰਚਾਰਜ਼, ਅਜੈ ਕੁਮਾਰ, ਦੀਪਕ ਕੁਮਾਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media