ਨਵਾਂਸ਼ਹਿਰ, 20 ਜੂਨ (ਪੰਜਾਬ ਪੋਸਟ ਬਿਊਰੋ) – 7ਵੇਂ ਅੰਤਰਰਾਸ਼ਟਰੀ ਯੋਗਾ ਦਿਵਸ ‘ ਤੇ ਜਿਲਾ ਪ੍ਰਸ਼ਾਸਨ ਅਤੇ ਆਰਟ ਆਫ ਲਿਵਿੰਗ ਦੇ ਯਤਨਾਂ ਨਾਲ ਆਯੋਜਿਤ
ਇਮਿਊਨਿਟੀ ਬੂਸਟਰ ਪ੍ਰੋਗਰਾਮ ਵਿੱਚ ਮਨ ਨੂੰ ਸ਼ਾਂਤ ਕਰਨ ਲਈ ਯੋਗ ਨੀਂਦਰ ਅਤੇ ਧਿਆਨ ਦੀ ਵਿਧੀ ਸਿਖਾਈ ਗਈ।ਆਰਟ ਆਫ ਲਿਵਿੰਗ ਦੇ ਅਧਿਆਪਕਾਂ ਵਲੋਂ ਹਰ ਪ੍ਰਕਿਰਿਆ ਨੂੰ ਵਿਸਤਾਰ ਪੂਰਵਕ ਦੱਸਿਆ ਗਿਆ।ਉਹਨਾਂ ਨੇ ਰੀਡ ਦੀ ਹੱਡੀ ਜੋ ਕਿ ਇਨਸਾਨੀ ਬਣਤਰ ਦਾ ਮੁੱਖ ਅੰਗ ਹੈ ਉਸ ਦੀ ਸਾਂਭ ਸੰਭਾਲ ਯੋਗਿਕ ਪ੍ਰਕ੍ਰਿਰਿਆ ਨਾਲ ਕਿਵੇਂ ਕੀਤੀ ਜਾਵੇ ਉਸ ਬਾਰੇ ਵਿਸਤਾਰ ‘ਚ ਦੱਸਿਆ।ਏ.ਡੀ.ਸੀ ਡਿਵੈਲਪਮੈਂਟ ਅਮਰਜੀਤ ਬੈਂਸ ਨੇ ਦੱਸਿਆ ਕਿ ਆਰਟ ਆਫ ਲਿਵਿੰਗ ਦੇ ਇੰਸਟਰੱਕਟਰ ਬਹੁਤ ਹੀ ਚੰਗੇ ਤਰੀਕੇ ਨਾਲ ਯੋਗ ਦੇ ਸੈਸ਼ਨ ਲੈ ਰਹੇ ਹਨ।ਇਸ ਨਾਲ ਉਹਨਾਂ ਨੂੰ ਬਹੁਤ ਹੀ ਸਕੂਨ ਮਿਲ ਰਿਹਾ ਹੈ ਅਤੇ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।ਜਿਲਾ ਕੋਆਰਡੀਨੇਟਰ ਮਨੋਜ ਕੰਡਾ ਨੇ ਕਿਹਾ ਕਿ ਪ੍ਰੋਗਰਾਮ ਦੀ ਸਫਲਤਾ ਦਾ ਇਸ ਗੱਲ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਪ੍ਰੋਗਰਾਮ ਵਿੱਚ ਭਾਗ ਵਾਲੇ ਸਾਰੇ ਕਰਮਚਾਰੀ ਭਵਿੱਖ ਵਿੱਚ ਇਸ ਨੂੰ ਜਾਰੀ ਰੱਖਣ ਲਈ ਸੁਨੇਹੇ ਭੇਜ ਰਹੇ ਹਨ।
ਆਰਟ ਆਫ ਲਿਵਿੰਗ ਦੇ ਮੈਂਬਰ ਗੁਰਚਰਨ ਅਰੋੜਾ ਨੇ ਸਾਰੀ ਟੀਮ ਅਤੇ ਜਿਲੇ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਮੈਡਮ ਦਾ ਧੰਨਵਾਦ ਕੀਤਾ ਜਿਹਨਾਂ ਦੇ ਯਤਨਾਂ ਨਾਲ ਨਵਾਂਸ਼ਹਿਰ ਵਿਚ ਅਜਿਹਾ ਪ੍ਰੋਗਰਾਮ ਹੋ ਰਿਹਾ ਹੈ।ਪੁਲਿਸ ਡਿਪਾਰਟਮੈਂਟ ਸਪੈਸ਼ਲ ਬ੍ਰਾਂਚ ਤੋਂ ਏ.ਐਸ.ਪੀ ਕ੍ਰਿਸ਼ਨ ਸਿੰਘ ਨੇ ਵੀ ਆਪਣੇ ਡਿਪਾਰਟਮੈਂਟ ਦੇ ਕਰਮਚਾਰੀਆਂ ਨੂੰ ਇਸ ਪ੍ਰੋਗਰਾਮ ਨਾਲ ਜੁੜਣ ਦੀ ਅਪੀਲ ਕੀਤੀ।
ਜਿਲੇ ਦੇ ਡੀ.ਪੀ.ਆਰ.ਓ ਹਰਦੇਵ ਸਿੰਘ ਆਸੀ ਨੇ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਅਤੇ ਉਹਨਾਂ ਦੀ ਸੰਸਥਾ ਦਾ ਸਰਕਾਰੀ ਕਰਮਚਾਰੀਆਂ ਲਈ ਕੋਵਿਡ ਕੇਅਰ ਪ੍ਰੋਗਰਾਮ ਕਰਵਾਉਣ ਲਈ ਧੰਨਵਾਦ ਕੀਤਾ।
ਜਿਲ੍ਹਾ ਪੱਧਰੀ ਵਰਚੁਅਲ ਪ੍ਰੋਗਰਾਮ ਵਿੱਚ ਰਾਜਨ ਅਰੋੜਾ, ਰਾਜ ਕੁਮਾਰ, ਚਰਨਜੀਤ ਸਿੰਘ, ਮੈਡਮ ਸੰਤੋਸ਼, ਦੀਪਕ ਅਮ੍ਰਿਤਪਾਲ ਸਿੰਘ ਡਾਕਟਰ ਕਾਮਿਨੀ ਠਾਕੁਰ ਡਾ: ਨਿਰਪਾਲ ਸ਼ਰਮਾ, ਡਾ: ਪ੍ਰਦੀਪ ਅਰੋੜਾ, ਡਾ. ਸੀਮਾ ਅਰੋੜਾ, ਡਾ. ਪੂਜਾ, ਡਾ. ਜੋਤੀ, ਡਾ. ਪੂਨਮ, ਡਾ. ਜਤਿੰਦਰ ਸਿੰਘ ਅਤੇ ਸਿੱਖਿਆ, ਪੁਲਿਸ, ਸਿਹਤ ਅਤੇ ਹੋਰ ਵਿਭਾਗਾਂ ਦੇ ਇੱਛੁਕ ਪ੍ਰਤੀਭਾਗੀ ਸ਼ਾਮਲ ਹੋਏ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media