ਸੰਗਰੂਰ, 21 ਜੂਨ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਮੰਡੇਰ ਖੁਰਦ ਵਿਖੇ ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਦੇ ਦਿਸ਼ਾ
ਨਿਰਦੇਸ਼ਾਂ ਤਹਿਤ ਅਤੇ ਬੀ.ਡੀ.ਪੀ.ਓ ਸੰਗਰੂਰ ਲੈਨਿਨ ਗਰਗ ਦੀ ਨਿਗਰਾਨੀ ਹੇਠ ਮਨਰੇਗਾ ਰਾਹੀਂ ਪਾਰਕ ਅਤੇ ਛੱਪੜ ਦੇ ਨਾਲ-ਨਾਲ ਇੰਟਰਲਾਕ ਟਾਇਲਾਂ ਲਾਉਣ ਦਾ ਕੰਮ ਅਰੰਭਿਆ ਗਿਆ।
ਸਰਪੰਚ ਗੁਰਬਖਸ਼ੀਸ਼ ਸਿੰਘ ਨੇ ਇਹ ਕੰਮ ਸ਼ੁਰੂ ਕਰਵਾਉਣ ‘ਤੇ ਮੈਡਮ ਦਾਮਨ ਥਿੰਦ ਬਾਜਵਾ, ਬੀ.ਡੀ.ਪੀ.ਓ ਲੈਨਿਨ ਗਰਗ, ਮਨਰੇਗਾ ਦੇ ਜੇ.ਈ ਵਿਨੋਦ ਕੁਮਾਰ, ਸੈਕਟਰੀ ਜਗਰੂਪ ਸਿੰਘ ਤੇ ਸੈਕਟਰੀ ਸੁਖਦੇਵ ਸਿੰਘ ਦਾ ਧੰਨਵਾਦ ਕੀਤਾ।ਉਨਾਂ ਕਿਹਾ ਮੈਡਮ ਬਾਜਵਾ ਨੇ ਹਮੇਸ਼ਾਂ ਹੀ ਪਿੰਡ ਮੰਡੇਰ ਖੁਰਦ ਦੇ ਵਿਕਾਸ ਕਾਰਜ਼ਾਂ ਲਈ ਪਹਿਲ ਦਿੱਤੀ ਹੈ ਅਤੇ ਪਿੰਡ ਦੇ ਜੋ ਬਾਕੀ ਰਹਿੰਦੇ ਕੰਮ ਹਨ, ਉਹ ਉਨਾਂ ਦੇ ਧਿਆਨ ਵਿੱਚ ਲਿਆ ਦਿੱਤੇ ਹਨ।ਜਿੰਨ੍ਹਾਂ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਲਦ ਹੀ ਪਿੰਡ ਨੂੰ ਹੋਰ ਫੰਡ ਜਾਰੀ ਕਰਵਾਏ ਜਾਣਗੇ ਤੇ ਮੰਡੇਰ ਖੁਰਦ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਿਤ ਕੀਤਾ ਜਾਵੇਗ
ਇਸ ਮੌਕੇ ਪੰਚ ਭੀਮਾ ਸਿੰਘ, ਪੰਚ ਅਮ੍ਰਿਤਪਾਲ ਸਿੰਘ, ਕਰਮਜੀਤ ਸਿੰਘ ਭਗਤ, ਜੱਗੀ ਝਾੜੋ ਤੇ ਹੋਰ ਆਗੂ ਹਾਜ਼ਰ ਸਨ।
Punjab Post Daily Online Newspaper & Print Media