ਕਪੂਰਥਲਾ, 27 ਜੂਨ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਕੋਵਿਡ ਵੈਕਸ਼ੀਨੇਸ਼ਨ 2 ਲੱਖ ਦਾ ਅੰਕੜਾ ਪਾਰ ਕਰ ਗਈ ਹੈ।ਬੀਤੇ ਕੱਲ੍ਹ ਇਹ ਗਿਣਤੀ 200664 ਪੁੱਜ
ਗਈ ਸੀ।ਜਿਲ੍ਹੇ ਅੰਦਰ 16 ਜਨਵਰੀ ਨੂੰ ਸ਼ੁਰੂ ਹੋਈ ਸੀ ਵੈਕਸ਼ੀਨੇਸ਼ਨ ਹੁਣ 30 ਥਾਵਾਂ ਉਪਰ ਹੋ ਰਹੀ ਹੈ, ਜਿਥੇ ਰੋਜ਼ਾਨਾ 4000-5000 ਵੈਕਸੀਨ ਲੱਗ ਰਹੀ ਹੈ।
ਡਿਪਟੀ ਕਮਿਸ਼ਨਰ ਦੀਪਤੀ ਉੱਪਲ ਅਨੁਸਾਰ ਇਸ ਵਿਚ ਸਭ ਤੋਂ ਵੱਧ ਸੀਨੀਅਰ ਸਿਟੀਜ਼ਨ 84652 ਹਨ।34004 ਲੋਕ 45 ਤੋਂ 60 ਸਾਲ ਉਮਰ ਵਰਗ ਦੇ ਹਨ।ਕਿਰਤੀ ਤੇ ਉਸਾਰੀ ਕਾਮੇ ਵਰਗ ਦੀ ਵੈਕਸ਼ੀਨੇਸ਼ਨ ਗਿਣਤੀ 30733 ਤੇ ਗੰਭੀਰ ਬਿਮਾਰੀ ਵਾਲੇ ਲੋਕਾਂ ਦੀ 15384 ਹੈ।
Punjab Post Daily Online Newspaper & Print Media