ਅੰਮ੍ਰਿਤਸਰ, 2 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸੈਸ਼ਨ 2021-22 ਵਾਸਤੇ ਦਸਵੀਂ/ਬਾਰ੍ਹਵੀਂ
ਪਾਸ/ਅਪੀਅਰ ਹੋਏ, ਬੇ-ਰੋਜ਼ਗਾਰ ਲੜਕੇ/ਲੜਕੀਆਂ ਲਈ ਸਵੈ-ਰੋਜ਼ਗਾਰ ਦੇ ਉਦੇਸ਼ ਨਾਲ ਵੱਖ ਵੱਖ ਕੋਰਸਾਂ ਵਿਚ ਦਾਖਲਾ ਲੈਣ ਦੀ ਮਿਤੀ 15 ਜੁਲਾਈ 2021 ਤਕ ਵਧਾ ਦਿੱਤੀ ਹੈ।
ਇਕ ਸਾਲ ਦੇ ਡਿਪਲੋਮਾ/ਸਰਟੀਫਿਕੇਟ ਕੋਰਸ ਵਿਚ ਕੋਰਸ ਇਨ ਡਰੈਸ ਡਿਜ਼ਾਈਨਿੰਗ, ਕਟਿੰਗ ਐਂਡ ਟੇਲਰਿੰਗ, ਡਿਪਲੋਮਾ ਇੰਨ ਕੋਸਮੋਟੋਲੋਜੀ, ਡਿਪਲੋਮਾ ਇਨ ਬਿਊਟੀ ਐਂਡ ਵੈਲਨਸ, ਡਿਪਲੋਮਾ ਇਨ ਵੈਬ ਡਿਜ਼ਾਈਨਿੰਗ ਐਂਡ ਡਿਵੇਲਪਮੈਂਟ, ਡਿਪਲੋਮਾ ਇਨ ਗ੍ਰਾਫਿਕਸ ਅਤੇ ਵੈਬ ਡਿਜ਼ਾਈਨਿੰਗ, ਡਿਪਲੋਮਾ ਇੰਨ ਕੰਪਿਊਟਰ ਐਪਲੀਕੇਸ਼ਨ, ਡਿਪਲੋਮਾ ਇੰਨ ਫੈਸ਼ਨ ਡਿਜ਼ਾਈਨਿੰਗ, ਡਿਪਲੋਮਾ ਇੰਨ ਫੈਸ਼ਨ ਐਂਡ ਟੈਕਸਟਾਈਲ ਡਿਜ਼ਾਈਨਿੰਗ ਅਤੇ 6 ਮਹੀਨਿਆਂ ਦੇ ਸਰਟੀਫਿਕੇਟ ਕੋਰਸ ਵਿਚ ਕੋਰਸ ਇਨ ਬਿਊਟੀ ਕਲਚਰ, ਸਰਟੀਫਿਕੇਟ ਕੋਰਸ ਇਨ ਡਰੈਸ ਡਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇਨ ਵੈਬ ਸਿਜ਼ਾਈਨਿੰਗ, ਸਰਟੀਫਿਕੇਟ ਕੋਰਸ ਇੰਨ ਕੰਪਿਊਟਰ ਬੇਸਿਕ ਕੰਸੇਪਟਸ, ਸਰਟੀਫਿਕੇਟ ਕੋਰਸ ਇਨ ਇੰਗਲਿਸ਼ ਸਪੀਕਿੰਗ ਐਂਡ ਕਮਿਊਨੀਕੇਸ਼ਨ ਸਕਿੱਲ ਆਦਿ ਹਨ। ਇਸ ਸਾਰੇ ਕੋਰਸ ਦਸਵੀਂ ਅਤੇ ਬਾਹਰਵੀ ਪਾਸ ਵਿਦਿਆਰਥੀਆਂ ਲਈ ਹਨ।
ਚਾਹਵਾਨ ਉਮੀਦਵਾਰ ਇਹਨਾਂ ਕੋਰਸਾਂ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਅਤੇ ਦਾਖਲੇ ਦੀ ਆਖਰੀ ਮਿਤੀ 15 ਜੁਲਾਈ 2021 ਤੱਕ www.gndu.ac.in/lifelong/default.aspx ਵੈਬਸਾਈਟ ‘ਤੇ ਕਰਵਾ ਸਕਦੇ ਹਨ।
Check Also
ਸੰਸਦ ਵਿੱਚ ਉਠਿਆ ਕੈਂਸਰ ਦਾ ਗੰਭੀਰ ਮੁੱਦਾ: ਐਮ.ਪੀ ਔਜਲਾ ਨੇ ਤੁੰਗ ਢਾਬ ਡਰੇਨ ਨੂੰ ਦੱਸਿਆ ਵੱਡਾ ਕਾਰਨ
ਅੰਮ੍ਰਿਤਸਰ, 3 ਅਪ੍ਰੈਲ (ਜਗਦੀਪ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਸੰਸਦ ਵਿੱਚ ਪੰਜਾਬ …
Punjab Post Daily Online Newspaper & Print Media