ਸੰਗਰੂਰ, 24 ਜੁਲਾਈ (ਜਗਸੀਰ ਲੌਂਗੋਵਾਲ) – ਪਰਮਦੀਪ ਸਿੰਘ ਦੀਪ ਯਾਦਗਾਰੀ ਵੈਲਫੇਅਰ ਸੁਸਾਇਟੀ ਵਲੋਂ ਆਪਣਾ 15ਵਾਂ ਸਾਲਾਨਾ ਸਮਾਗਮ ਡਾ. ਹਰੀ ਸਿੰਘ
ਜਾਚਕ ਚੇਅਰਮੈਨ, ਡਾ. ਜਗਦੀਪ ਕੌਰ, ਰਮਨਦੀਪ ਸਿੰਘ ਕਦੀਪ ਦੀ ਦੇਖ ਰੇਖ ਹੇਠ ਜ਼ੂਮ ਮਾਧਿਅਮ ਰਾਹੀਂ ਆਨਲਾਈਨ ਕਰਵਾਇਆ ਗਿਆ।ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਵਲੋਂ ਦਿੱਤੇ ਆਸ਼ੀਰਵਾਦ ਨਾਲ ਆਰੰਭ ਹੋਏ ਸੱਤ ਰੋਜ਼ਾ ਕਾਰਜਸ਼ਾਲਾ ਦੌਰਾਨ ਵਿਦਵਾਨ ਤੇ ਉਸਤਾਦ ਕਵੀ ਇੰਜ: ਕਰਮਜੀਤ ਸਿੰਘ ਨੂਰ, ਡਾ. ਇੰਦਰਜੀਤ ਸਿੰਘ ਵਾਸੂ, ਬਲਬੀਰ ਸਿੰਘ ਬੱਲ, ਸੰਧੂ ਬਟਾਲਵੀ, ਲਖਵੀਰ ਸਿੰਘ ਲੱਖਾ ਅਫਰੀਕਾ, ਅਮਰੀਕ ਸਿੰਘ ਤਲਵੰਡੀ, ਸੁਰਜੀਤ ਕੌਰ ਭੋਗਪੁਰ, ਰਾਮ ਲਾਲ ਭਗਤ, ਰਛਪਾਲ ਸਿੰਘ ਪਾਲ, ਗੁਰਦਿਆਲ ਸਿੰਘ ਨਿਮਰ, ਹਰੀ ਸਿੰਘ ਜਾਚਕ, ਸੁੰਦਰਪਾਲ ਕੌਰ ਰਾਜਾਸਾਂਸੀ (ਕੈਨੇਡਾ) ਆਦਿ ਨੇ ਪਿੰਗਲ, ਛੰਦਾ ਬੰਦੀ , ਕਬਿੱਤ ਦੇ ਨਾਲ ਨਾਲ ਕਵਿਤਾ ਲਿਖਣ, ਬੋਲਣ ਅਤੇ ਸਟੇਜ ਪੇਸ਼ਕਾਰੀ ਦੇ ਮਹੱਤਵਪੂਰਨ ਨੁਕਤੇ ਤੇ ਸੇਧ ਅਗਵਾਈ ਦਿੱਤੀ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਜਤਿੰਦਰ ਪਾਲ ਸਿੰਘ, ਗੁਰਮੀਤ ਸਿੰਘ ਲੁਧਿਆਣਾ , ਇੰਦਰਪਾਲ ਸਿੰਘ ਰੋਪੜ, ਗੁਰਚਰਨ ਸਿੰਘ ਚੀਫ ਆਰਗੇਨਾਈਜ਼ਰ, ਬਰਜਿੰਦਰ ਪਾਲ ਸਿੰਘ ਲਖਨਊ ਨੇ ਕਾਰਜਸ਼ਾਲਾ ਦੌਰਾਨ ਵਿਚਾਰਾਂ ਦੀ ਸਾਂਝ ਕੀਤੀ।
ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਹੋਰਨਾਂ ਤੋਂ ਬਿਨਾਂ ਸੰਗਰੂਰ ਸ਼ਹਿਰ ਦੇ ਰਮਨਦੀਪ ਸਿੰਘ ਦੀਪ, ਸੁਖਵਿੰਦਰ ਕੌਰ ਸਿੱਧੂ ਤੇ ਪ੍ਰੋ. ਨਰਿੰਦਰ ਸਿੰਘ ਨੇ ਵੀ ਭਾਗ ਲਿਆ ਕਾਰਜਸ਼ਾਲਾ ਤੋਂ ਬਾਅਦ ਬਾਲ ਅਭਿਆਸੀ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਦੇਸ਼ ਵਿਦੇਸ਼ ਦੇ ਬੱਚਿਆਂ ਨੇ ਹਿੱਸਾ ਲਿਆ।ਪ੍ਰਿੰਸੀਪਲ ਚਰਨਜੀਤ ਕੌਰ ਸਾਂਝੀ ਆਵਾਜ ਰੇਡੀਓ ਮੈਲਬੋਰਨ (ਆਸਟ੍ਰੇਲੀਆ) ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਜਦੋਂ ਕਿ ਸੁਰਿੰਦਰ ਪਾਲ ਸਿੰਘ ਸਿਦਕੀ ਡਾਇਰੈਕਟਰ ਬੇਬੇ ਨਾਨਕੀ ਸਿਲਾਈ ਕੇਂਦਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ । ਅਵਨੀਤ ਸਿੰਘ ਗੁਜਰਾਲ ਦੇ ਬਾਖੂਬੀ ਸਟੇਜ ਸੰਚਾਲਨ ਅਧੀਨ ਹੋਏ ਇਸ ਬਾਲ ਕਵੀਦਰਬਾਰ ਵਿੱਚ ਸੰਗਰੂਰ ਦੇ ਹੋਣਹਾਰ ਬੱਚੇ ਐਸ਼ਵੀਨ ਕੌਰ, ਦਿਵਜੋਤ ਕੌਰ, ਪ੍ਭਲੀਨ ਸਿੰਘ, ਆਸਮੀਨ ਕੌਰ, ਗੁਰਜੋਤ ਸਿੰਘ ਭਰੂਰ, ਸਾਹਿਬਵੀਰ ਸਿੰਘ ਤੇ ਛੋਟੀ ਬੱਚੀ ਗੁਰਨੂਰ ਕੌਰ ਨੇ ਬਾ-ਕਮਾਲ ਪੇਸ਼ਕਾਰੀ ਰਾਹੀਂ ਜੈਕਾਰਿਆਂ ਦੀ ਗੂੰਜ ਵਿੱਚ ਭਰਪੂਰ ਦਾਦ ਪ੍ਰਾਪਤ ਕੀਤੀ।ਗੁਰਿੰਦਰ ਸਿੰਘ ਗੁਜਰਾਲ ਨੇ ਸੋਹਜ਼ ਭਰੀ ਆਵਾਜ਼ ਨਾਲ ਕਵਿਤਾ ਦਾ ਗਾਇਨ ਕਰ ਕੇ ਸੰਗਤਾਂ ਨੂੰ ਮੰਤਰ ਮੁਗਧ ਕਰ ਦਿੱਤਾ।
ਨਰਿੰਦਰਪਾਲ ਸਿੰਘ ਸਾਹਨੀ, ਪ੍ਰਿਤਪਾਲ ਕੌਰ, ਪ੍ਰੀਤਮ ਸਿੰਘ, ਗੁਰਮੇਲ ਸਿੰਘ, ਸਰਬਜੀਤ ਕੌਰ, ਜਸਪ੍ਰੀਤ ਕੌਰ, ਭੁਪਿੰਦਰ ਕੌਰ ਮਹਿਰੋਕ, ਹਰਵਿੰਦਰ ਸਿੰਘ ਪੱਪੂ, ਕੀਰਤਪਾਲ ਸਿੰਘ ਆਦਿ ਸੰਗਰੂਰ ਨਿਵਾਸੀਆਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ।ਵਿਸ਼ੇਸ ਮਹਿਮਾਨ ਡਾ. ਭੁਪਿੰਦਰ ਕੌਰ ਕਵਿਤਾ ਹੁਸ਼ਿਆਰਪੁਰ ਨੇ ਕਵੀਆਂ ਦੀ ਸੰਗਤ ਕਰਨ, ਗੁਰਬਾਣੀ ਦੀ ਰੌਸ਼ਨੀ ਵਿੱਚ ਬਿਬੇਕ ਬੁੱਧੀ ਬਣਾਉਣ, ਉਸਾਰੂ ਸਾਹਿਤ ਨੂੰ ਪੜਣਾ ਤੇ ਆਸ਼ਾਵਾਦੀ ਰਹਿ ਕੇ ਚੜ੍ਹਦੀ ਕਲਾ ਵਾਲੀਆਂ ਕਵਿਤਾਵਾਂ ਦੀ ਰਚਨਾ ਕਰਨ ਦੀਆਂ ਪੇ੍ਰਣਾਂ ਦਿੱਤੀਆਂ।ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਚਰਨਜੀਤ ਕੌਰ ਤੇ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਡਾ. ਹਰੀ ਸਿੰਘ ਜਾਚਕ ਤੇ ਪ੍ਬੰਧਕੀ ਟੀਮ ਵਲੋਂ ਪੁੰਗਰ ਰਹੀ ਪਨੀਰੀ ਤੇ ਬਾਲ ਕਵੀਆਂ ਨੂੰ ਉਭਾਰਨ ਤੇ ਉਤਸ਼ਾਹਿਤ ਕਰਨ ਦੇ ਇਸ ਸਾਰਥਿਕ ਉਪਰਾਲੇ ਦੀ ਸ਼ਲਾਘਾ ਕੀਤੀ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media