ਨਵਾਂਸ਼ਹਿਰ, 23 ਅਗਸਤ (ਪੰਜਾਬ ਪੋਸਟ ਬਿਊਰੋ) – ਫੌਜ ਵਿੱਚ ਸਹਿਯੋਗ, ਪ੍ਰੋਤਸਾਹਨ ਅਤੇ ਭਰਤੀ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਜਿਲ੍ਹਾ ਪੱਧਰੀ ਸਬ
ਕਮੇਟੀ ਦੀ ਪਲੇਠੀ ਮੀਟਿੰਗ ਅਨਿਲ ਗੁਪਤਾ ਪੀ.ਸੀ.ਐਸ ਸਹਾਇਕ ਕਮਿਸ਼ਨਰ (ਜਨਰਲ) ਦੀ ਪ੍ਰਧਾਨਗੀ ਹੇਠ ਕੀਤੀ ਗਈ।ਜਿਸ ਵਿੱਚ ਫੌਜ ਵਿੱਚ ਹੋਣ ਵਾਲੀਆਂ ਭਰਤੀ ਰੈਲੀਆਂ ਲਈ ਵਿਉਂਤਬੰਦੀ ਅਤੇ ਯੁਵਕਾਂ ਨੂੰ ਫੌਜ ਪ੍ਰਤੀ ਉਤਸ਼ਾਹਿਤ ਕਰਨ ਲਈ ਵਿਦਿਅਕ ਅਦਾਰਿਆਂ ਵਿੱਚ ਸੈਮੀਨਾਰ/ਵਰਕਸ਼ਾਪ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ।ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਯੁਵਕਾਂ ਦੀ ਭਰਤੀ ਲਈ ਜਿਲ੍ਹੇ ਵਿੱਚ ਹੀ ਰੈਲੀ ਦੇ ਆਯੋਜਨ ਦੀਆਂ ਸੰਭਾਵਨਾਵਾਂ ਲੱਭਣ ਦਾ ਫੈਸਲਾ ਵੀ ਕੀਤਾ ਗਿਆ।ਮੀਟਿੰਗ ਵਿੱਚ ਉਚੇਚੇ ਤੌਰ ‘ਤੇ ਕਰਨਲ ਰੁਚਿਰ ਪਾਂਡੇ, ਜ਼ੋਨਲ ਭਰਤੀ ਅਫ਼ਸਰ ਜਲੰਧਰ ਅਤੇ ਮੇਜਰ ਬਿੰਬਿਟ ਮਿਸ਼ਰਾ ਸ਼ਾਮਿਲ ਹੋਏ।
ਇਸ ਮੌਕੇ ਸੰਜੀਵ ਕੁਮਾਰ ਜਿਲ੍ਹਾ ਰੋਜ਼ਗਾਰ ਅਫ਼ਸਰ, ਨਿਰਮਲ ਸਿੰਘ ਡੀ.ਐਸ.ਪੀ, ਇਕਬਾਲ ਸਿੰਘ ਸੈਨਿਕ ਵੈਲਫੇਅਰ ਅਫ਼ਸਰ, ਅਮਰੀਕ ਸਿੰਘ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸ), ਹਰਦੇਵ ਸਿੰਘ ਜਿਲ੍ਹਾ ਲੋਕ ਸੰਪਰਕ ਅਫ਼ਸਰ ਅਤੇ ਨਿਰਮਲ ਸਿੰਘ, ਇੰਚਾਰਜ ਸੀ-ਪਾਈਟ ਰਾਹੋਂ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media