Wednesday, August 26, 2026

ਕ੍ਰਿਸ਼ਨਾ ਰਾਣੀ ਹੀਉਂ ਨੇ ਸਰਕਾਰੀ ਸੀਨੀ ਸੈਕੰ. ਸਮਾਰਟ ਸਕੂਲ ‘ਚ ਬਤੌਰ ਇਤਿਹਾਸ ਲੈਕਚਰਾਰ ਡਿਊਟੀ ਸੰਭਾਲੀ

ਨਵਾਂਸ਼ਹਿਰ, 28 ਅਗਸਤ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲ ਗਹਿਲਾਂ ਸਮਾਜਿਕ ਸਿੱਖਿਆ ਮਿਸਟ੍ਰੈਸ ਵਜੋਂ ਸੇਵਾਵਾਂ ਨਿਭਾਅ ਰਹੇ ਕ੍ਰਿਸ਼ਨਾ ਰਾਣੀ ਹੀਉਂ ਨੇ ਅੱਜ ਤਰੱਕੀ ਉਪਰੰਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਵਿਖੇ ਬਤੌਰ ਇਤਿਹਾਸ ਲੈਕਚਰਾਰ ਡਿਊਟੀ ਸਭਾਲੀ ਹੈ।ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਤੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਜਲੰਧਰ ਕਿਰਪਾਲ ਸਿੰਘ ਝੱਲੀ ਵੀ ਮੌਜ਼ੂਦ ਸਨ।ਲੈਕਚਰਾਰ ਕਿ੍ਰਸ਼ਨਾ ਰਾਣੀ ਨੇ ਕਿਹਾ ਕਿ ਬਤੌਰ ਲੈਕਚਰਾਰ ਉਹ ਵਿਦਿਆਰਥੀਆਂ ਨੂੰ ਅਣਥੱਕ ਮਿਹਨਤ ਕਰਦਿਆਂ ਪੜ੍ਹਾਈ ਕਰਵਾਉਣਗੇ।ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਵਿਦਿਆਰਥੀਆਂ ਨੂੰ ਇਤਿਹਾਸ ਅਤੇ ਆਪਣੇ ਵਿਰਸੇ ਨਾਲ ਜੋੜਿਆ ਜਾਵੇ, ਤਾਂ ਕਿ ਉਹ ਇਸ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰਕੇ ਮੁਕਾਬਲੇ ਦੇ ਇਮਤਿਹਾਨਾਂ ਵਿਚ ਵੱਧ ਤੋਂ ਵੱਧ ਅੰਕ ਲੈ ਕੇ ਉਪਲਬੱਧੀਆਂ ਹਾਸਲ ਕਰ ਸਕਣ।ਪ੍ਰਿੰਸੀਪਲ ਸਰਬਜੀਤ ਸਿੰਘ ਨੇ ਕ੍ਰਿਸ਼ਨਾ ਰਾਣੀ ਦਾ ਸਵਾਗਤ ਕੀਤਾ ਗਿਆ।
                        ਇਸ ਮੌਕੇ ਸਾਬਕਾ ਹੈਡ ਮਿਸਟ੍ਰੈਸ ਸੱਤਿਆ ਦੇਵੀ, ਲੈਕਚਰਾਰ ਸੁਨੀਤਾ ਦੇਵੀ, ਲੈਕਚਰਾਰ ਰਿੰਮੀ ਭਾਰਦਵਾਜ, ਲੈਕਚਰਾਰ ਸਵਿਤਾ ਪਾਲ, ਮਿਸਟ੍ਰੈਸ ਬਖਸ਼ੀਸ਼ ਕੌਰ, ਕਲਰਕ ਅਜੇ ਕੁਮਾਰ ਤੋਂ ਇਲਾਵਾ ਸਮੂਹ ਸਕੂਲ ਸਟਾਫ ਮੈਂਬਰ ਹਾਜ਼ਰ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …