ਤੈਰਾਕੀ ’ਚ ਸਰਤਾਜ ਨੇ ਹਾਸਲ ਕੀਤਾ ਬਰਾਊਂਜ਼ ਮੈਡਲ – ਡਾ. ਮਹਿਲ ਸਿੰਘ
ਅੰਮ੍ਰਿਤਸਰ, 7 ਅਕਤੂਬਰ (ਖੁਰਮਣੀਆਂ) – ਖਾਲਸਾ ਕਾਲਜ ਦੇ ਵਿਦਿਆਰਥੀ ਨੇ ‘ਸੀਨੀਅਰ ਤੈਰਾਕੀ ਸਟੇਟ ਚੈਂਪੀਅਨਸ਼ਿਪ’ ਜੋ ਕਿ ਮੁਹਾਲੀ ਵਿਖੇ ਹੋਈ, ’ਚ ਕਾਲਜ
ਦੇ ਵਿਦਿਆਰਥੀ ਸਰਤਾਜ ਸਿੰਘ ਨੇ 50 ਮੀਟਰ ਬ੍ਰੈਸਟ ਸਟਰੋਕ ’ਚੋਂ ਤੀਜ਼ਾ ਸਥਾਨ ਅਤੇ ਵਾਟਰ ਪੋਲੋ ਪੰਜਾਬ ਦੀ ਟੀਮ ’ਚ ਆਪਣੀ ਜਗ੍ਹਾ ਪੱਕੀ ਕਰਕੇ ਕਰਕੇ ਕਾਲਜ਼ ਦਾ ਨਾਮ ਰੌਸ਼ਨ ਕੀਤਾ ਹੈ।
ਕਾਲਜ਼ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਉਕਤ ਖਿਡਾਰੀ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ ਉਪਰੰਤ ਬੇਂਗਲੂਰੂ ਵਿਖੇ 26 ਤੋਂ 29 ਅਕਤੂਬਰ ਤੱਕ ਹੋਣ ਜਾ ਰਹੀ ‘ਵਾਟਰ ਪੋਲੋ ਸੀਨੀਅਰ ਨੈਸ਼ਨਲ’ ਪ੍ਰਤੀਯੋਗਤਾ ’ਚ ਸਰਤਾਜ ਸਿੰਘ ਦੀ ਚੋਣ ਹੋਈ ਹੈ।
ਡਾ. ਮਹਿਲ ਸਿੰਘ ਨੇ ਖੇਡ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ, ਤੈਰਾਕੀ ਕੋਚ ਵਿਨੋਦ ਸਾਗਵਾਨ ਅਤੇ ਬਾਕਸਿੰਗ ਕੋਚ ਬਲਜਿੰਦਰ ਸਿੰਘ ਦੇ ਯਤਨਾਂ ਅਤੇ ਵਿਦਿਆਰਥੀਆਂ ਨੂੰ ਕਰਵਾਏ ਜਾਂਦੇ ਅਭਿਆਸ ਦੀ ਸ਼ਲਾਘਾ ਕੀਤੀ। ਉਨਾਂ ਉਕਤ ਵਿਦਿਆਰਥੀ ਨੂੰ ਨੈਸ਼ਨਲ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ।
Punjab Post Daily Online Newspaper & Print Media