Wednesday, April 15, 2026

ਪਿੰਗਲਵਾੜਾ ਦੇ ਵਿਦਿਆਰਥੀ ਸਪੈਸ਼ਲ ਦਿਵਿਆਂਗ ਸਕੂਲਾਂ ਦੇ ਮੁਕਾਬਲ਼ਿਆਂ ‘ਚ ਅੱਵਲ

ਅੰਮ੍ਰਿਤਸਰ, 9 ਅਕਤੂਬਰ (ਜਗਦੀਪ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਦਰਬਾਰ ਸਾਹਿਬ ਕਮੇਟੀ ਵਲੋਂ ਭਾਈ ਗੁਰਦਾਸ ਹਾਲ ਵਿਖੇ ਸਪੈਸ਼ਲ ਦਿਵਿਆਂਗ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਪਿੰਗਲਵਾੜਾ ਸੰਸਥਾ ਵਲੋਂ ਚਲਾਏ ਜਾ ਰਹੇ ਭਗਤ ਪੂਰਨ ਸਿੰਘ ਸਕੂਲ ਫ਼ਾਰ ਸਪੈਸ਼ਲ ਐਜੂਕੇਸ਼ਨ ਅਤੇ ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈਫ ਦੇ ਬੱਚਿਆਂ ਨੇ ਗੁਰਬਾਣੀ ਕੀਰਤਨ, ਗੱਤਕਾ ਅਤੇ ਕੋਰੀਓਗ੍ਰਾਫੀ ਵਿੱਚ ਹਿੱਸਾ ਲਿਆ।ਪਿੰਗਲਾਵਾੜਾ ਵਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਗੁਰਬਾਣੀ ਕੀਰਤਨ ਪ੍ਰਤੀਯੋਗਤਾ ਵਿੱਚ ਭਗਤ ਪੂਰਨ ਸਿੰਘ ਸਕੂਲ ਫ਼ਾਰ ਸਪੈਸ਼ਲ ਐਜੂਕੇਸ਼ਨ ਨੇ ਪਹਿਲਾ, ਗਤਕਾ ਪ੍ਰਤੀਯੋਗਤਾ ਵਿੱਚ ਭਗਤ ਪੂਰਨ ਸਿੰਘ ਸਕੂਲ ਫ਼ਾਰ ਸਪੈਸ਼ਲ ਐਜੂਕੇਸ਼ਨ ਨੇ ਦੂਜਾ ਅਤੇ ਕੋਰੀਓਗ੍ਰਾਫੀ ਪ੍ਰਤੀਯੋਗਤਾ ਵਿੱਚ ਭਗਤ ਪੂਰਨ ਸਿੰਘ ਸਕੂਲ ਫ਼ਾਰ ਡੈਫ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …