Thursday, July 30, 2026

ਸਾਹਿਤ ਤੇ ਖੇਡਾਂ ਦੇ ਸੁਮੇਲ ਨਾਲ ਬੌਧਿਕ ਵਿਕਾਸ ਸੰਭਵ – ਜਿਲ੍ਹਾ ਸਿੱਖਿਆ ਅਫਸਰ

ਨਵਾਂਸ਼ਹਿਰ, 10 ਅਕਤੂਬਰ (ਪੰਜਾਬ ਪੋਦਟ ਬਿਊਰੋ) – ਇਥੋਂ ਨੇੜਲੇ ਪਿੰਡ ਅਤਰਗੜ੍ਹ ਵਿਖੇ ਜਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਰਬਜੀਤ ਸਿੰਘ ਤੂਰ, ਡਾ. ਸਰਵਸੁਖਜੀਤ ਸਿੰਘ ਸਾਬਕਾ ਉਪ ਜਿਲ੍ਹਾ ਸਿੱਖਿਆ ਅਫਸਰ, ਸਰਪੰਚ ਗੁਰਧਿਆਨ ਸਿੰਘ ਔਲਖ ਅਤਰਗੜ੍ਹ ਵਲੋਂ ਡੈਮੋਕਰੈਟਿਕ ਜਮਹੂਰੀ ਸਭਾ ਦੇ ਜਰਨਲ ਸਕੱਤਰ, ਕਿਸਾਨ ਯੂਨੀਅਨ ਦੇ ਜਿਲ੍ਹਾ ਆਗੂ, ਹੈਡ ਮਾਸਟਰ ਬਿੱਕਰ ਸਿੰਘ, ਉਘੇ ਸਮਾਜ ਸੇਵੀ ਅਤੇ ਸਿਵਲ ਸਰਜਨ ਬਰਨਾਲਾ ਦੇ ਨਾਮ ‘ਤੇ ਮਾਤਾ ਬਸੰਤ ਕੌਰ ਯਾਦਗਾਰੀ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ।
                    ਜਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਲਈ ਅਜਿਹੇ ਕਾਰਜ਼ ਸ਼ਲਾਘਾਯੋਗ ਹਨ।ਜਿਸ ਦਾ ਲਾਭ ਵਿਦਿਆਰਥੀਆਂ ਦੇ ਨਾਲ ਨਾਲ ਪਿੰਡ ਦੇ ਲੋਕਾਂ ਨੂੰ ਵੀ ਹੋਣਾ ਹੈ।ਧਾਰਮਿਕ ਸਥਾਨਾਂ ਨੂੰ ਵੀ ਵੱਧ ਤੋਂ ਵੱਧ ਰਾਸ਼ੀ ਸਿੱਖਿਆ ਲਈ ਖਰਚਣੀ ਚਾਹੀਦੀ ਹੈ।ਸਾਡੇ ਗੁਰੂ ਸਾਹਿਬਾਨਾਂ ਦੀ ਬਾਣੀ ਵੀ ਇਹ ਫੁਰਮਾਨ ਕਰਦੀ ਹੈ ।ਇਸ ਸਮੇਂ ਬਿੱਕਰ ਸਿੰਘ ਔਲਖ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਅਤੇ ਸਹਿਯੋਗੀ ਹਮੇਸ਼ਾਂ ਹੀ ਸਕੂਲ ਦੇ ਵਿਕਾਸ ਲਈ ਤਿਆਰ ਰਹਿੰਦਾ ਹੈ।ਜਾਗਰੂਕਤਾ ਦਾ ਸਾਧਨ ਕਿਤਾਬਾਂ ਪੜਣ ਤੋਂ ਵਧ ਕੇ ਕੋਈ ਨਹੀਂ ਹੈ।
              ਡਾ. ਜਸਵੀਰ ਸਿੰਘ ਔਲਖ ਨੇ ਕਿਹਾ ਕਿ ਮਾਤਾ ਜੀ ਦੀ ਯਾਦ ਵਿੱਚ ਲਾਇਬ੍ਰੇਰੀ ਲਈ ਸਹਾਇਤਾ ਕਰਨ ਦਾ ਮੁੱਖ ਉਦੇਸ਼ ਜਮਹੂਰੀ ਹੱਕਾਂ ਪ੍ਰਤੀ ਜਾਗਰੂਕ ਕਰਨਾ ਹੈ।ਉਹਨਾਂ ਸ਼ਹੀਦ ਏ ਆਜਮ ਭਗਤ ਸਿੰਘ ਦੇ ਆਖਰੀ ਪਲਾਂ ਵਿੱਚ ਵੀ ਲੈਨਿਨ ਕਿਤਾਬ ਪੜਣ ਦਾ ਜਿਕਰ ਕਰਦੇ ਹੋਏ ਕਿਹਾ ਕਿ ਪੜਣ ਨਾਲ ਹੀ ਉਸਾਰੂ ਸੋਚ ਵਿਕਸਤ ਹੋ ਸਕਦੀ ਹੈ।ਸਰਪੰਚ ਗੁਰਧਿਆਨ ਸਿੰਘ ਅਤਰਗੜ੍ਹ ਅਤੇ ਸਮੂਹ ਪੰਚਾਇਤ ਨੇ ਵਿਕਾਸ ਕਾਰਜ਼ਾਂ ਲਈ ਧੰਨਵਾਦ ਕੀਤਾ ।
              ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਚਾਇਤ ਵਲੋਂ ਕਰੀਬ ਇੱਕ ਲੱਖ ਰੁਪਏ ਦੇ ਬਾਥਰੂਮ ਸਕੂਲ ਨੂੰ ਪ੍ਰਦਾਨ ਕੀਤੇ ਹਨ।ਸ਼ੀਤਲ ਚੈਰੀਟੇਬਲ ਟਰੱਸਟ ਬਰਨਾਲਾ ਵਲੋਂ ਸਮਾਜ ਸੇਵੀ ਅਤੇ ਨੌਜਵਾਨ ਕਾਂਗਰਸੀ ਆਗੂ ਰਾਜਵਿੰਦਰ ਸੀਤਲ ਵਲੋਂ ਸਕੂਲ ਨੂੰ ਟਾਟ ਅਤੇ ਰਾਸ਼ੀ ਭੇਟ ਕੀਤੀ।
             ਮਾਸਟਰ ਅਵਨੀਸ਼ ਕੁਮਾਰ ਲੌਂਗੋਵਾਲ ਨੇ ਦੱਸਿਆ ਕਿ ਮਾਤਾ ਬਸੰਤ ਕੌਰ ਯਾਦਗਾਰੀ ਲਾਇਬ੍ਰੇਰੀ ਲਈ ਡਾ. ਜਸਵੀਰ ਸਿੰਘ ਔਲਖ ਨੇ ਬਹੁਤ ਸਾਰੀਆਂ ਕਿਤਾਬਾਂ ਭੇਟ ਕੀਤੀਆਂ ਹਨ।ਇਸ ਤੋਂ ਇਲਾਵਾ ਅਲਮਾਰੀ ਤੇ ਮੇਜ਼ ਆਦਿ ਸਮੱਗਰੀ ਵੀ ਪ੍ਰਾਪਤ ਹੋਈ ਹੈ।ਸਮਾਗਮ ਵਿੱਚ ਹਾਜ਼ਰ ਸਕੂਲ ਮੁਖੀ ਇੰਦਰਜੀਤ ਕੌਰ ਨੇ ਸਭ ਦਾ ਧੰਨਵਾਦ ਕੀਤਾ।
               ਇਸ ਮੌਕੇ ਸਮਾਰਟ ਸਕੂਲ ਜਿਲ੍ਹਾ ਇੰਚਾਰਜ ਰਜੇਸ਼ ਕੁਮਾਰ, ਡੀ.ਐਮ ਮੈਥ ਕਮਲਦੀਪ, ਮੈਡਮ ਖੁਸ਼ਮੀਤ ਸ਼ਰਮਾ, ਬੀ.ਐਮ ਸਪੋਰਟਸ ਪਰਮਜੀਤ ਕੌਰ, ਰਜਿੰਦਰ ਗੁਰੂ, ਬੀ.ਐਮ ਸੰਦੀਪ ਸਿੰਘ, ਬਲਾਕ ਸਪੋਰਟਸ ਅਫਸਰ ਸੁਰਿੰਦਰ ਧਨੌਲਾ, ਦੇਵ ਸਿੰਘ, ਦਰਸ਼ਨ ਸਿੰਘ, ਐਸ.ਐਸ.ਪੀ ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …