Tuesday, April 14, 2026

ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਤਰਕਸ਼ੀਲ ਪ੍ਰੋਗਰਾਮ ਆਯੋਜਿਤ

ਸੰਗਰੂਰ, 10 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਮਾਸਟਰ ਪਰਮਵੇਦ, ਸੁਰਿੰਦਰ ਪਾਲ ਉੱਪਲੀ, ਗੁਰਦੀਪ ਸਿੰਘ ਲਹਿਰਾ, ਨਛੱਤਰ ਸਿੰਘ, ਚਰਨ ਕਮਲ ਸਿੰਘ ਤੇ ਰਘਵੀਰ ਸਿੰਘ ਆਧਾਰਿਤ ਤਰਕਸ਼ੀਲ ਟੀਮ ਵਲੋਂ ਗੌਰਮਿੰਟ ਪੈਨਸ਼ਰਨਜ਼ ਐਸ਼ੋਸ਼ੀਏਸ਼ਨ ਜਿਲ੍ਹਾ ਸੰਗਰੂਰ ਦੇ ਪੈਨਸ਼ਨਰਾਂ ਦੇ ਜਨਮ ਦਿਨ ਸਮਾਗਮ ‘ਤੇ ਇਕ ਪ੍ਰਭਾਵਸ਼ਾਲੀ ਤਰਕਸ਼ੀਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਕਾਫੀ ਮਾਤਰਾ ਵਿੱਚ ਤਰਕਸ਼ੀਲ ਸਾਹਿਤ ਵੀ ਵੰਡਿਆ ਗਿਆ।
                    ਮਾਸਟਰ ਪਰਮ ਵੇਦ ਨੇ ਹਾਜ਼ਰੀਨ ਨੂੰ ਆਪਣੇ ਸੰਬੋਧਨ ਵਿੱਚ ਵਿਗਿਆਨਕ ਵਿਚਾਰਧਾਰਾ ਦੇ ਧਾਰਨੀ ਬਣਨ ਤੇ ਆਪਣੇ ਬੱਚਿਆਂ ਦਾ ਦ੍ਰਿਸ਼ਟੀਕੋਣ ਵਿਗਿਆਨਕ ਬਣਾਉਣ ਦਾ ਹੋਕਾ ਦਿੱਤਾ।ਉਨਾਂ ਕਿਹਾ ਕਿ ਦੁਨੀਆਂ ਵਿੱਚ ਘਟਨਾਵਾਂ ਵਾਪਰਦੀਆਂ ਤੇ ਉਨਾਂ ਦਾ ਵਿਗਿਆਨਕ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ।ਕਿਸੇ ਵੀ ਅਖੌਤੀ ਸਿਆਣੇ ਕੋਲ ਕੋਈ ਵੀ ਅਜਿਹੀ ਗੈਬੀ ਸ਼ਕਤੀ ਨਹੀਂ ਹੁੰਦੀ, ਜਿਸ ਨਾਲ ਉਹ ਕਿਸੇ ਦਾ ਕੁੱਝ ਸੰਵਾਰ ਜਾਂ ਨੁਕਸਾਨ ਕਰ ਸਕਦਾ ਹੋਵੇ।ਉਨਾਂ ਤਰਕਸ਼ੀਲ ਸੁਸਾਇਟੀ ਦੀਆਂ 23 ਸ਼ਰਤਾਂ ਵਾਲੀ ਚਣੌਤੀ ਤੋਂ ਜਾਣ ਕਰਵਾਉਂਦਿਆਂ ਕਿਹਾ ਇਨ੍ਹਾਂ ਵਿਚੋਂ ਕੋਈ ਵੀ ਅਖੌਤੀ ਚਮਤਕਾਰੀ ਕਿਸੇ ਇਕ ਚੁਣੌਤੀ ਨੂੰ ਪੂਰਾ ਕਰਨ ‘ਤੇ ਪੰਜ ਲੱਖ ਦਾ ਨਗਦ ਇਨਾਮ ਜਿੱਤ ਸਕਦਾ ਹੈ।ਸੀਲਬੰਦ ਕਰੰਸੀ ਨੋਟ ਦਾ ਨੰਬਰ ਪੜ੍ਹਨਾ 23 ਸ਼ਰਤਾਂ ਵਿਚੋਂ ਇਕ ਸ਼ਰਤ ਹੈ।ਉਨਾਂ ਸੁਸਾਇਟੀ ਕੋਲ ਆਉਂਦੇ ਕੇਸਾਂ ਬਾਰੇ ਵੀ ਜਾਣਕਾਰੀ ਦਿੱਤੀ।
                   ਇਸ ਮੌਕੇ ਗੌਰਮਿੰਟ ਪੈਨਸ਼ਰਨਜ਼ ਐਸ਼ੋਸ਼ੀਏਸਨ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਜੀਤ ਸਿੰਘ ਢੀਂਡਸਾ ਨੇ ਵਿਗਿਆਨਕ ਵਿਚਾਰਾਂ ਵਾਲਾ ਸਾਹਿਤ ਮੁਫਤ ਵੰਡਣ ‘ਤੇ ਸੁਸਾਇਟੀ ਦੇ ਕਾਮਿਆਂ ਦਾ ਧੰਨਵਾਦ ਵੀ ਕੀਤਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …