Sunday, October 18, 2026

ਲੋਕ ਇਨਸਾਫ ਪਾਰਟੀ ਦੇ ਸੰਮਤੀ ਮੈਂਬਰ ਕੁਲਵਿੰਦਰ ਸਿੰਘ ਢੰਡੇ ਸ਼ੋਮਣੀ ਅਕਾਲੀ ਦਲ ‘ਚ ਸ਼ਾਮਲ

ਸਮਰਾਲਾ, 10 ਅਕਤੂਬਰ (ਇੰਦਰਜੀਤ ਸਿੰਘ ਕੰਗ) – ਲੋਕ ਇਨਸਾਫ ਪਾਰਟੀ ਦੇ ਸੰਮਤੀ ਪ੍ਰਧਾਨ ਬਲਾਕ ਮਾਛੀਵਾੜਾ ਕੁਲਵਿੰਦਰ ਸਿੰਘ ਢੰਡੇ ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ।ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਪਰਮਜੀਤ ਸਿੰਘ ਢਿੱਲੋਂ ਨੇ ਉਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਮੌਕੇ ਕਿਹਾ ਕਿ ਕੁਲਵਿੰਦਰ ਸਿੰਘ ਢੰਡੇ ਵਰਗੇ ਸਿਰੜੀ, ਮਿਹਨਤੀ ਅਤੇ ਉਸਾਰੂ ਸੋਚ ਰੱਖਣ ਵਾਲੇ ਆਗੂਆਂ ਨੂੰ ਯੋਗਤਾ ਅਨੁਸਾਰ ਬਣਦਾ ਮਾਣ ਸਤਿਕਾਰ ਮਿਲਦਾ ਰਹੇਗਾ।
                   ਕੁਲਵਿੰਦਰ ਸਿੰਘ ਢੰਡੇ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਲਿਆ ਹੈ।ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਮਰਾਲਾ ਵਿਧਾਨ ਸਭਾ ਹਲਕੇ ਤੋਂ ਸ਼ੋਮਣੀ ਅਕਾਲੀ ਦਲ ਵੱਡੀ ਲੀਡ ਨਾਲ ਇਹ ਸੀਟ ਜਿੱਤੇਗਾ।ਪਰਮਜੀਤ ਸਿੰਘ ਢਿੱਲੋਂ ਨੇ ਕੁਲਵਿੰਦਰ ਸਿੰਘ ਢੰਡੇ ਦਾ ਸਿਰਪਾਓ ਪਾ ਕੇ ਸਨਮਾਨ ਕੀਤਾ ਅਤੇ ਪਾਰਟੀ ਵਿੱਚ ਆਉਣ ਲਈ ‘ਜੀ ਆਇਆ’ ਕਿਹਾ।
               ਇਸ ਮੌਕੇ ਸਰਬਜੀਤ ਸਿੰਘ ਢੰਡੇ, ਗੁਰਦੇਵ ਸਿੰਘ ਪੀ.ਆਰ.ਓ, ਅੰਮ੍ਰਿਤਪਾਲ ਸਿੰਘ ਗੁੁਰੋਂ ਲੱਧੜਾਂ, ਬਿੱਟੂ ਬੇਦੀ, ਸੋਨੂੰ ਕੋਟਾਲਾ, ਅੰਮ੍ਰਿਤ ਢੰਡੇ ਆਦਿ ਹਾਜ਼ਰ ਸਨ।