ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਸਰਕਾਰੀ ਆਈ.ਟੀ.ਆਈ ਰਣਜੀਤ ਐਵੀਨਿਊ ਵਿਖੇ 11 ਪੰਜਾਬ ਬਟਾਲਿਅਨ ਐਨ.ਸੀ.ਸੀ ਅੰਮ੍ਰਿਤਸਰ ਦੁਆਰਾ
25 ਤੋਂ 31 ਅਕਤੂਬਰ 2021 ਤੱਕ ਚਲਾਏ ਜਾ ਰਹੇ, ਸਪਤਾਹਿਕ ਕੈਂਪ ਦਾ ਉਦਘਾਟਨ ਕਰਦੇ ਹੋਏ ਕਮਾਂਡਿੰਗ ਅਫ਼ਸਰ ਕਰਨਲ ਕਰਨੈਲ ਸਿੰਘ ਨੇ ਐਨ.ਸੀ.ਸੀ ਕੈਡਿਟਾਂ ਨੂੰ ਜੀ ਆਇਆਂ ਆਖਿਆ ਅਤੇ ਕੈਂਪ ਦੇ ਦੌਰਾਨ ਕਰਵਾਈਆਂ ਜਾਣ ਵਾਲੀਆਂ ਗਤੀਵਿਧੀਆਂ ਦੇ ਬਾਰੇ ਜਾਣੂ ਕਰਵਾਇਆ।ਉਨ੍ਹਾਂ ਦੱਸਿਆ ਕਿ ਇਹ ਕੈਂਪ ਗਰੁੱਪ ਹੈਡ ਕੁਆਟਰ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਆਰ.ਡੀ.ਸੀ. ਦੇ ਕੈਂਪ ਲਈ ਕੈਡਿਟਾਂ ਦੀ ਚੋਣ ਦੇ ਨਾਲ-ਨਾਲ ‘ਬੀ’ ਸਰਟੀਫਿਕੇਟ ਵਿੱਚ ਬੈਠਣ ਲਈ ਇੱਕ ਏ.ਟੀ.ਸੀ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਦੌਰਾਨ ਉਨਾਂ ਨੇ ਅੱਗੇ ਦੱਸਿਆ ਕਿ ਇਸ ਕੈਂਪ ਵਿੱਚ ਐਨ.ਸੀ.ਸੀ ਕੈਡਿਟਾਂ ਨੂੰ ਡਰਿੱਲ, ਫਾਇਰਿੰਗ, ਮਿਲਟਰੀ ਵਿਸ਼ਿਆਂ ਦੀ ਜਾਣਕਾਰੀ, ਪਬਲਿਕ ਸਪੀਕਿੰਗ ਪ੍ਰਤੀਯੋਗਿਤਾ, ਡਰਾਇੰਗ ਪ੍ਰਤੀਯੋਗਿਤਾ, ਸਪੋਰਟਸ, ਭਾਸ਼ਣ, ਦੰਦਾਂ ਬਾਰੇ ਜਾਣਕਾਰੀ (ਡੈਂਟਲ ਹਾਈਜੀਨ), ਪੇੜ ਲਗਾਉਣਾ, ਟ੍ਰੈਫਿਕ ਨਿਯਮਾਂ ਦੀ ਜਾਣਕਾਰੀ ਆਦਿ ਸਬੰਧੀ ਟਰੇਨਿੰਗ ਦਿੱਤੀ ਜਾਵੇਗੀ।ਕੈਂਪ ਦੇ ਖ਼ਾਸ ਮਹਿਮਾਨ ਏ.ਆਰ.ਓ. ਕਰਨਲ ਵਰਿੰਦਰ ਤਿਵਾਰੀ, ਜੋ ਕਿ ਅੰਮਿ੍ਰਤਸਰ ਵਿੱਚ ਭਰਤੀ ਦਫ਼ਤਰ ਦੇ ਇੰਚਾਰਜ ਹਨ।ਉਨਾਂ ਨੇ ਵੀ ਕੈਂਪ ਵਿੱਚ ਆ ਕੇ ਕੈਡਿਟਾਂ ਨੂੰ ਆਰਮੀ ਵਿੱਚ ਭਰਤੀ ਹੋਣ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਤੇ ਕਰਨਲ ਅਬਰਾਹਮ ਜੋਰਜ, ਸੂਬੇਦਾਰ ਮੇਜਰ ਕਮਲਜੀਤ ਸਿੰਘ, ਕੈਪਟਨ ਮਨਜੀਤ ਸਿੰਘ, ਕੈਪਟਨ ਰਾਜ ਕੁਮਾਰ ਮਿਸ਼ਰਾ, ਲੈਫਟੀਨੈਂਟ ਹਰੀਸ਼ ਕੁਰਲ, ਲੈਫੀਨੈਂਟ ਗਗਨਦੀਪ ਸਿੰਘ, ਜਸਵਿੰਦਰ ਕੌਰ, ਗੀਤਾ, ਸੂਬੇਦਾਰ ਹਰਜਾਭ ਸਿੰਘ, ਸੁਪਰਡੈਂਟ ਵਿਨੈ ਕੁਮਾਰ ਆਦਿ ਸ਼ਾਮਿਲ ਸਨ।
Punjab Post Daily Online Newspaper & Print Media