Monday, April 6, 2026

ਖੋਜ਼ ਦਾ ਧੁਰਾ ਰਿਹੈ ਅੰਮ੍ਰਿਤਸਰ ਦਾ ਸਰਕਾਰੀ ਮੈਡੀਕਲ ਕਾਲਜ – ਵੇਰਕਾ

ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ਼ ਮੰਤਰੀ ਰਾਜ ਕੁਮਾਰ ਵੇਰਕਾ ਨੇ ਉਤਰੀ ਜੋਨ ਦੇ ਚਮੜੀ ਤੇ ਵੀ.ਡੀ ਵਿਭਾਗ ਦੇ ਡਾਕਟਰਾਂ ਵੱਲੋਂ ਕਰਵਾਈ ਗਈ ਕਾਨਫਰੰਸ ਦਾ ਉਦਘਾਟਨ ਕਰਨ ਮੌਕੇ ਡਾਕਟਰਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਕਾਨਫਰੰਸ ਵਿਚ ਡਾਕਟਰਾਂ ਵੱਲੋਂ ਜੋ ਵੀ ਖੋਜ਼ ਤੇ ਸੁਝਾਅ ਮਿਲਣਗੇ, ਉਹ ਉਨਾਂ ਦੇ ਸਿਰ ਮੱਥੇ ਹਨ।ਉਨਾਂ ਕਿਹਾ ਕਿ ਗੁਰੂ ਨਗਰੀ ਦਾ ਇਹ ਇਤਹਾਸਕ ਕਾਲਜ ਖੋਜ ਕਾਰਜ਼ਾਂ ਦਾ ਧੁਰਾ ਰਿਹਾ ਹੈ ਅਤੇ ਇਥੋਂ ਦੇ ਡਾਕਟਰਾਂ ਨੇ ਦੇਸ਼ ਹੀ ਨਹੀਂ, ਵਿਦੇਸ਼ ਦੀ ਧਰਤੀ ਉਤੇ ਵੀ ਆਪਣਾ ਲੋਹਾ ਮਨਵਾਇਆ ਹੈ।ਵੇਰਕਾ ਨੇ ਕਿਹਾ ਕਿ ਕੋਰੋਨਾ ਕਾਲ ਤੋਂ ਮਗਰੋਂ ਪਹਿਲੀ ਵਾਰ ਡਾਕਟਰਾਂ ਦੀ ਇਹ ਕਾਨਫਰੰਸ ਹੋ ਰਹੀ ਹੈ, ਜਿਸ ਵਿਚ ਪੰਜਾਬ ਤੋਂ ਇਲਾਵਾ ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ ਡਾਕਟਰ ਵੀ ਭਾਗ ਲੈ ਰਹੇ ਹਨ।ਉਨਾਂ ਕਿਹਾ ਕਿ ਕੋਰੋਨਾ ਨਾਲ ਲੜਦੇ ਹੋਏ ਜਿਥੇ ਸਰੀਰ ਨੇ ਕਈ ਬਦਲਾਅ ਵੇਖੇ ਹਨ, ਉਥੇ ਡਾਕਟਰਾਂ ਨੂੰ ਵੀ ਨਵੇਂ-ਨਵੇਂ ਤਜ਼ਰਬੇ ਹੋਏ ਹਨ, ਸੋ ਇੰਨਾਂ ਦੀ ਕਾਨਫਰੰਸ ਵਿਚ ਹੋਣ ਵਾਲੀ ਚਰਚਾ ਸਾਡੇ ਸਾਰਿਆਂ ਲਈ ਲਾਹੇਵੰਦ ਰਹੇਗੀ।ਡਾ. ਵੇਰਕਾ ਨੇ ਕਾਨਫਰੰਸ ਵਿਚ ਡਾਕਟਰਾਂ ਨੂੰ ‘ਜੀ ਆਇਆਂ’ ਕਹਿੰਦੇ ਮਨੁੱਖਤਾ ਦੀ ਭਲਾਈ ਲਈ ਸਦਾ ਕਾਰਜਸ਼ੀਲ ਰਹਿਣ ਦਾ ਸੱਦਾ ਦਿੱਤਾ।
                  ਇਸ ਮੌਕੇ ਹੋਰਨਾਂ ਤੋਂ ਇ੍ਲਾਵਾ ਡਾ. ਬੀ.ਐਸ ਵਾਲੀਆ, ਪ੍ਰਿੰਸੀਪਲ ਰਾਜੀਵ ਦੇਵਗਨ, ਡਾ. ਜੇ.ਐਸ ਖੁੱਲਰ, ਡਾ. ਕੰਵਰਦੀਪ ਸਿੰਘ, ਡਾ. ਜੀ.ਕੇ ਵਰਮਾ, ਡਾ. ਤਜਿੰਦਰ ਸਿੰਘ, ਡਾ. ਬੀ.ਬੀ ਮਹਾਜਨ, ਡਾ. ਐਸ.ਕੇ ਮਲਹੋਤਰਾ, ਡਾ. ਰਾਜੂ ਚੌਹਾਨ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …