ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ) – ਭਾਰਤੀ ਪ੍ਰਧਾਨ ਮੰਤਰੀ ਵਲੋਂ ਵਿਵਾਦਿਤ ਤਿੰਨੇ ਖੇਤੀ ਕਨੂੰਨ ਰੱਦ ਕਰਨ ਦੇ ਫੈਸਲੇ ਦਾ ਸਾਹਿਤਕਾਰਾਂ ਨੇ ਸਵਾਗਤ ਕੀਤਾ ਹੈ।
ਕੇਂਦਰੀ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ ਅਤੇ ਸ਼ਾਇਰ ਦੇਵ ਦਰਦ, ਡਾ ਪਰਮਿੰਦਰ, ਮਲਵਿੰਦਰ, ਹਰਜੀਤ ਸੰਧੂ, ਮਨਮੋਹਨ ਸਿੰਘ ਢਿੱਲੋਂ, ਸਰਬਜੀਤ ਸੰਧੂ, ਜਗਤਾਰ ਗਿੱਲ, ਡਾ. ਮੋਹਨ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਸੁਰਿੰਦਰ ਚੋਹਕਾ, ਕੁਲਵੰਤ ਸਿੰਘ ਅਣਖੀ, ਮਨਮੋਹਨ ਬਾਸਰਕੇ, ਸੈਲਿੰਦਰਜੀਤ ਰਾਜਨ, ਸ਼ੁਕਰਗੁਜ਼ਾਰ ਸਿੰਘ ਅਤੇ ਸੁਖਵੰਤ ਚੇਤਨਪੁਰੀ ਨੇ ਕਿਹਾ ਕਿ ਦੇਸ਼ ਦੇ ਸੰਘਰਸ਼ੀ ਅਖਾੜਿਆਂ ਤੋਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵਲੋਂ ਵਿੱਢੇ ਕਿਰਸਾਨੀ ਸੰਘਰਸ਼ ਅੱਗੇ ਝੁੱਕਦਿਆਂ ਸਰਕਾਰ ਵਲੋਂ ਰੱਦ ਕੀਤੇ ਕਾਲੇ ਕਨੂੰਨਾਂ ਦੇ ਫੈਸਲੇ ਦਾ ਭਾਵੇਂ ਸਵਾਗਤ ਕਰਨਾ ਬਣਦਾ ਹੈ।ਫਿਰ ਵੀ ਐਮ.ਐਸ.ਪੀ ਬਾਰੇ ਵੱਟੀ ਚੁੱਪ ਕਈ ਤਰ੍ਹਾਂ ਦੇ ਸੰਕੇ ਵੀ ਖੜ੍ਹੇ ਕਰਦੀ ਹੈ।ਉਹਨਾਂ ਕਿਹਾ ਕਿ ਜੇ ਸਚੁਮੱਚ ਪ੍ਰਧਾਨ ਮੰਤਰੀ ਇਸ ਫੈਸਲੇ ਪ੍ਰਤੀ ਸੰਜ਼ੀਦਾ ਹਨ ਤਾਂ ਤੁਰੰਤ ਪ੍ਰਭਾਵ ਰਾਹੀਂ ਪਾਰਲੀਮਾਨੀ ਸ਼ੈਸਨ ਸੱਦ ਕੇ ਤਿੰਨੇ ਖੇਤੀ ਕਨੂੰਨ ਰਦ ਕਰਨ ਦੇ ਨਾਲ-ਨਾਲ ਫਸਲਾਂ ਦਾ ਘੱਟੋ ਘੱਟ ਸਮਰਥਨ ਮੁੱਲ ਤੈਅ ਕਰਨ ਦਾ ਬਿੱਲ ਪਾਸ ਕਰਨਾ ਚਾਹੀਦਾ ਹੈ ਤਾਂ ਜੋ ਦਿਨੋ ਦਿਨ ਘਾਟੇਵੰਦਾ ਸਾਬਿਤ ਹੋ ਰਹੀ ਕਿਰਸਾਨੀ ਪੈਰਾਂ ਸਿਰ ਹੋ ਸਕੇ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …