ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਸੀਨੀਅਰ ਪ੍ਰੈਸ ਰਿਪੋਰਟਰ ਅਤੇ ਵੱਖ-ਵੱਖ ਅਖ਼ਬਾਰਾਂ ਦੇ ਬਿਊਰੋ ਚੀਫ ਰਹਿ ਚੁਕੇ ਸਮਾਜ ਸੇਵੀ ਕੰਵਲਜੀਤ ਸਿੰਘ
ਵਾਲੀਆ ਪ੍ਰੈਸ ਕਲੱਬ ਦੇ ਐਡੀਸ਼ਨਲ ਜੁਆਇੰਟ ਸੈਕਟਰੀ ਨਿਯੁੱਕਤ ਕੀਤੇ ਗਏ ਹਨ।ਕਈ ਸਮਾਜ ਸੇਵੀ ਸੰਸਥਾਵਾਂ ਅਤੇ ਕਲੱਬਾਂ ਨਾਲ ਜੁੜੇ ਪੱਤਰਕਾਰ ਵਾਲੀਆ ਨੇ ਲਗਭਗ 25 ਸਾਲ ਪਹਿਲਾਂ ਪੱਤਰਕਾਰਤਾ ਦੇ ਖੇਤਰ ਵਿੱਚ ਪੈਰ ਰੱਖਿਆ ਸੀ ਅਤੇ ਉਨ੍ਹਾਂ ਦੀ ਪੰਜਾਬ ਦੇ ਉਘੇ ਸਿਆਸਤਦਾਨਾਂ ਨਾਲ ਕਾਫੀ ਨੇੜਤਾ ਰਹੀ ਹੈ।ਵਾਲੀਆ ਨੇ ਅਪਣੀ ਇਸ ਨਿਯੁੱਕਤੀ ਲਈ ਪ੍ਰਧਾਨ ਰਾਜੇਸ਼ ਗਿੱਲ ਅਤੇ ਹੋਰ ਅਹੁੱਦੇਦਾਰਾਂ, ਮੈਂਬਰਾਂ ਅਤੇ ਅੰਮ੍ਰਿਤਸਰ ਦੇ ਸਮੂਹ ਪੱਤਰਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media