ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਲੰਮੀ ਹੇਕ ਦੀ ਗਾਇਕਾ ਗੁਰਮੀਤ ਬਾਵਾ ਅੱਜ ਸਵੇਰੇ ਸਦੀਵੀਂ ਵਿਛੋੜਾ ਦੇ ਗਏ।ਬੀਤੇ ਕੱਲ੍ਹ ਉਨ੍ਹਾਂ ਨੂੰ ਹਸਪਤਾਲ ਵਿੱਚ
ਦਾਖਲ ਕਰਵਾਇਆ ਗਿਆ ਸੀ ਤੇ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਰਕੇ ਉਹਨਾਂ ਦੀ ਮੌਤ ਹੋ ਗਈ।ਵਿਸ਼ਵ ਵਿਖਿਆਤ ਗਾਇਕਾ ਗੁਰਮੀਤ ਬਾਵਾ ਨੇ ਲਗਭਗ 55 ਸਾਲ ਤੋਂ ਜਿਆਦਾ ਗਾਇਕੀ ਦੇ ਖੇਤਰ ਵਿੱਚ ਆਪਣਾ ਯੋਗਦਾਨ ਦਿੱਤਾ।ਇਕ ਅਧਿਆਪਕ ਵਜੋਂ ਆਪਣਾ ਜੀਵਨ ਸ਼ੁਰੂ ਕਰਨ ਵਾਲੀ ਇਸ ਗਾਇਕਾ ਨੇ ਸਰਕਾਰੀ ਨੌਕਰੀ ਛੱਡ ਕੇ ਗਾਇਕੀ ਨੂੰ ਆਪਣਾ ਸਾਰਾ ਜੀਵਨ ਲਗਾ ਦਿੱਤਾ।ਉਹਨਾਂ ਦੇ ਪਤੀ ਕ੍ਰਿਪਾਲ ਬਾਵਾ ਵੀ ਗਾਇਕ ਵਜੋਂ ਚਰਚਿਤ ਨਾਮ ਹਨ ਬਾਵਾ ਨੇ 25 ਮੁਲਕਾਂ ਵਿੱਚ ਦੇਸ਼ ਦੀ ਪ੍ਰਤੀਨਿਧਤਾ ਕੀਤੀ ਤੇ ਪੰਜਾਬੀ ਗਾਇਕੀ ਦੀ ਧਾਂਕ ਜਮਾਈ।ਇਸ ਤੋਂ ਇਲਾਵਾ ਉਹ ਦੁਨੀਆਂ ਦੇ ਹੋਰ ਦੇਸ਼ਾਂ ਵਿੱਚ ਵੀ ਸਟੇਜ਼ਾਂ ‘ਤੇ ਗਾਉਣ ਲਈ ਗਏ।
ਗੁਰਮੀਤ ਬਾਵਾ ਜੀ ਦੀ ਮੌਤ ਤੇ ਵੱਖ-ਵੱਖ ਸ਼ਖਸ਼ੀਅਤਾਂ, ਸੰਸਥਾਵਾਂ ਵਲੋਂ ਸ਼ੋਕ ਪ੍ਰਗਟ ਕੀਤਾ।ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ, ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਰਵਿੰਦਰ ਭੱਠਲ, ਜਨਰਲ ਸਕੱਤਰ ਸੁਰਜੀਤ ਸਿੰਘ, ਮੀਤ ਪ੍ਰਧਾਨ ਭੁਪਿੰਦਰ ਸਿੰਘ ਸੰਧੂ, ਫ਼ੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਪੰਜਾਬ ਲਲਿਤ ਕਲਾ ਅਕਾਦਮੀ, ਪੰਜਾਬ ਕਲਾ ਪਰੀਸ਼ਦ ਦੇ ਚੇਅਰਮੈਨ ਪ੍ਰੋ. ਸੁਰਜੀਤ ਪਾਤਰ, ਦੀਵਾਨ ਮਾਨ, ਪ੍ਰੋ. ਗੁਰਭਜਨ ਗਿੱਲ, ਗਾਇਕ ਅਮਰਜੀਤ ਗੁਰਦਾਸਪੁਰੀ, ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਪ੍ਰੋ. ਸੁਰਜੀਤ ਜੱਜ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਹਾਸ਼ਮ ਸ਼ਾਹ ਯਾਦਗਾਰੀ ਟਰੱਸਟ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਹਿਰਦੇਪਾਲ, ਵਿਰਸਾ ਵਿਹਾਰ ਸੁਸਾਇਟੀ ਦੀ ਜੀਵਨ ਮੈਂਬਰ ਗੁਰਮੀਤ ਬਾਵਾ ਦੀ ਮੌਤ ‘ਤੇ ਵਿਰਸਾ ਵਿਹਾਰ ਸੁਸਾਇਟੀ ਨੇ ਡੂੰਘਾ ਦੁੱਖ ਪ੍ਰਗਟਾਇਆ।
ਪੰਜਾਬੀ ਗਾਇਕ ਪੂਰਨ ਚੰਦ ਵਡਾਲੀ, ਲਖਵਿੰਦਰ ਵਡਾਲੀ, ਹਰਿੰਦਰ ਸੋਹਲ, ਅਮਰਿੰਦਰ ਗਿੱਲ, ਪੰਮੀ ਬਾਈ, ਸੁਰਜੀਤ ਭੁੱਲਰ ਨੇ ਵੀ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media