Tuesday, March 3, 2026

ਇੰਨਹਾਂਸਿੰਗ ਇਮਪਲੋਏਬਿਲਿਟੀ ਐਟਰੀਬਿਊਟਸ ਵਿਸ਼ੇ `ਤੇ ਪੰਜ ਦਿਨਾਂ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 30 ਨਵੰਬਰ (ਖੁਰਮਣੀਆਂ) – ਖਾਲਸਾ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਵੱਲੋਂ ਇੰਨਹਾਂਸਿੰਗ ਇਮਪਲੋਏਬਿਲਿਟੀ ਐਟਰੀਬਿਊਟਸ `ਤੇ ਫਾਈਨਲ ਯੀਅਰ ਦੇ ਵਿੱਦਿਆਰਥੀਆਂ ਲਈ ਪੰਜ ਰੋਜ਼ਾ ਵਰਕਸ਼ਾਪ ਆਯੋਜਿਤ ਕੀਤੀ ਗਈ।ਕਾਲਜ ਪ੍ਰਿੰਸੀਪਲ ਡਾ: ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਈ ਗਈ ਉਕਤ ਵਰਕਸ਼ਾਪ ਵਿੱਚ ਪੋ੍ਰਫੈਸਰ ਹਰਭਜਨ ਸਿੰਘ, ਡਾਇਰੈਕਟਰ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਨਾਲ ਮਿਲ ਕੇ ਸ੍ਰੀ ਜਤਿੰਦਰ ਕੁਮਾਰ, ਮੈਨੇਜਰ ਜ਼ਨੳ ਅਤੇ ਉਨ੍ਹਾਂ ਦੀ ਟੀਮ ਦਾ ਸਵਾਗਤ ਪੌਦੇ ਦੇ ਕੇ ਕੀਤਾ।
                ਪ੍ਰਿੰ: (ਡਾ:) ਮਹਿਲ ਸਿੰਘ ਜੋ ਕਿ ਵਰਕਸ਼ਾਪ ਦੇ ਮੁੱਖ ਮਹਿਮਾਨ ਸਨ, ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਪ੍ਰਕਾਰ ਦੀਆਂ ਵਰਕਸ਼ਾਪਾਂ ਅਕੈਡੇਮਿਕਸ ਦਾ ਮਹੱਤਵਪਰਨ ਅੰਗ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਕਾਰ ਦੀਆਂ ਵਰਕਸ਼ਾਪਾਂ ਦੇ ਵਿੱਚੋਂ ਹਾਸਲ ਕੀਤੀ ਜਾਣਕਾਰੀ ਭਵਿੱਖ ਵਿੱਚ ਉਨ੍ਹਾਂ ਦੇ ਕੰਮ ਜਰੂਰ ਆਵੇਗੀ।ਇਸ ਉਕਤ ਵਰਕਸ਼ਾਪ ਕੇ ਮੁੱਖ ਸੂਤਰਧਾਰ ਸ੍ਰੀ ਜਤਿੰਦਰ ਕੁਮਾਰ ਨੇ ਵਿਸਥਾਰਪੂਰਕ ਜਾਣਕਾਰੀ ਦਿੰਦਿਆਂ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਅਤੇ ਦੱਸਿਆ ਕਿ ਉਹ ਕਿਸ ਤਰ੍ਹਾਂ ਆਪਣੇ ਰੋਜ਼ਗਾਰ ਯੋਗਤਾ ਹੁਨਰ ਨੂੰ ਵਧਾ ਸਕਦੇ ਹਨ, ਦੇ ਬਾਰੇ ਪਲੇਸਮੈਂਟ ਪ੍ਰਕ੍ਰਿਆ ਦੀ ਬਾਰੀਕੀ ਨਾਲ ਜਾਣਕਾਰੀ ਦਿੱਤੀ।
ਇਸ ਵਰਕਸ਼ਾਪ ਦੇ ਪਹਿਲੇ ਦਿਨ ਇਸ ਗੱਲ ਦੇ ਧਿਆਨ ਕੇਂਦਰਿਤ ਕੀਤਾ ਗਿਆ ਕਿ ਕਿਸ ਤਰ੍ਹਾਂ ਵਿਦਿਆਰਥੀਆਂ ਦੀਆਂ ਮਾਤਰਾਤਮਕ ਯੋਗਤਾਵਾਂ ਨੂੰ ਸੁਧਾਰਿਆ ਜਾਵੇ, ਦੂਸਰੇ ਦਿਨ ਵਿਦਿਆਰਥੀਆਂ ਨੂੰ ਰੀਜ਼ਨਿੰਗ ਐਟਰੀਬਿਊਟਸ ਨੂੰ ਵਧਾਉਣ ਪ੍ਰਤੀ, ਤੀਸਰੇ ਦਿਨ ਵਿਦਿਆਰਥੀਆਂ ਨੂੰ ਆਪਣੀਆਂ ਕਮਿਊਨੀਕੇਸ਼ਨ ਸਕਿੱਲ ਨਿਖਾਰਨ ਅਤੇ ਚੌਥੇ ਦਿਨ ਕਰੈਂਟ ਅਫ਼ੇਅਰ `ਤੇ ਧਿਆਨ ਕੇਂਦਰਿਤ ਕੀਤਾ ਗਿਆ। ਪੰਜਵੇਂ ਦਿਨ ਵਿਦਿਆਰਥੀਆਂ ਵੱਲੋਂ ਵਰਕਸ਼ਾਪ ਵਿੱਚ ਹਾਸਲ ਕੀਤੀ ਜਾਣਕਾਰੀ ਨੂੰ ਪਰਖਣ ਹਿੱਤ ਮੋਕ ਟੈਸਟ ਲਿਆ ਗਿਆ।
                 ਉਕਤ ਪ੍ਰੋਗਰਾਮ ਦੇ ਅਖੀਰਲੇ ਦਿਨ ਪ੍ਰਿੰ: ਡਾ: ਮਹਿਲ ਸਿੰਘ ਨੇ ਵਰਕਸ਼ਾਪ ਵਿੱਚ ਭਾਗ ਲੈਣ ਵਾਲੇ ਵਿੱਦਿਆਰਥੀਆਂ ਵਿਚ ਸਰਟੀਫਿਕੇਟ ਵੰਡੇ।ਉਨ੍ਹਾਂ ਨੇ ਟ੍ਰੇਨਿੰਗ ਅਤੇ ਪਲੇਸਮੈਂਟ ਸੈਲ ਦੇ ਅਜਿਹੇ ਆਯੋਜਨ ਕਰਨ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ। ਇਸ ਮੌਕੇ ਪ੍ਰੋ: ਹਰਭਜਨ ਸਿੰਘ, ਡਾਇਰੈਕਟਰ ਟ੍ਰੇਨਿੰਗ ਅਤੇ ਪਲੇਸਮੈਂਟ ਨੇ ਮੁੱਖ ਮਹਿਮਾਨ ਨੂੰ ਉਨ੍ਹਾਂ ਦੇ ਸਮਰਥਨ ਲਈ ਅਤੇ ਅਜਿਹੇ ਆਯੋਜਨ ਕਰਵਾਉਣ ਦੀ ਪ੍ਰਵਾਨਗੀ ਦੇਣ ਲਈ ਧੰਲਵਾਦ ਕੀਤਾ। ਉਨ੍ਹਾਂ ਨੇ ਆਈ. ਬੀ. ਟੀ. ਫੈਕਲਟੀ ਟੀਮ ਦਾ ਧੰਨਵਾਦ ਕੀਤਾ।
                 ਪ੍ਰੋ: ਹਰਭਜਨ ਸਿੰਘ, ਡਾਇਰੈਕਟਰ ਟ੍ਰੇਨਿੰਗ ਅਤੇ ਪਲੇਸਮੈਂਟ ਨੇ ਵਿੱਦਿਆਰਥੀਆਂ ਨੂੰ ਭਰੋਸਾ ਦਿਵਾਇਆ ਤੇ ਕਿਹਾ ਕਿ ਅਜਿਹੀਆਂ ਵਰਕਸ਼ਾਪਸ ਭਵਿੱਖ ਵਿੱਚ ਵੀ ਵਿਦਿਆਰਥੀਆਂ ਲਈ ਲਗਾਈਆਂ ਜਾਂਦੀਆਂ ਰਹਿਣਗੀਆਂ।ਇਸ ਪੰਜ ਦਿਨਾਂ ਵਰਕਸ਼ਾਪ ਲਈ ਡਾ: ਅਨੁਰੀਤ ਕੌਰ, ਅਸਿਸਟੈਂਟ ਡਾਇਰੈਕਟਰ, ਪਲੇਸਮੈਂਟ ਕੋਆਰਡੀਨੇਟਰ ਰਵੀ ਪਟਨੀ ਨੇ ਆਯੋਜਿਤ ਕੀਤਾ ਅਤੇ ਪ੍ਰੋ: ਗੁਨੀਤ ਕੌਰ, ਪ੍ਰੋ: ਹਰਿਆਲੀ ਢਿੱਲੋਂ ਨੇ ਵੀ ਡਾ: ਹਰਭਜਨ ਸਿੰਘ ਦੇ ਮਾਰਗਦਰਸ਼ਨ ਵਿੱਚ ਇਸ ਵਿੱਚ ਆਯੋਜਨ ਵਿੱਚ ਆਪਣਾ ਸਹਿਯੋਗ ਦਿੱਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …