Tuesday, March 3, 2026

ਜਿਲ੍ਹੇ ਵਿਚ ਚੱਲ ਰਹੇ ਹਨ 1859 ਆਂਗਨਵਾੜੀ ਕੇਂਦਰ – ਚੇਅਰਮੈਨ ਯੋਜਨਾ ਕਮੇਟੀ

ਸਖੀ ਵਨ ਸਟਾਪ ਕੇਂਦਰ ‘ਚ ਸਾਲ 2019 ਤੋਂ ਹੁਣ ਤੱਕ ਰਜਿਸਟਰ ਕੀਤੇ 258 ਕੇਸ

ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ) – ਰਾਜ ਕੰਵਲਪ੍ਰੀਤ ਪਾਲ ਸਿੰਘ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਸਰ ਵਲੋਂ ਜ਼ਿਲ੍ਹਾ ਪ੍ਰੋਗਰਾਮ ਅਫਸਰ ਮਨਜਿੰਦਰ ਸਿੰਘ ਨਾਲ ਮੀਟਿੰਗ ਕੀਤੀ ਗਈ। ਜਿਸ ਦੌਰਾਨ ਉਪ ਅਰਥ ਅਤੇ ਅੰਕੜਾ ਸਲਾਹਕਾਰ ਚਰਨਜੀਤ ਸਿੰਘ ਅਤੇ ਸ਼੍ਰੀਮਤੀ ਸਾਧਨਾ ਸ਼ਰਮਾ ਸਹਾਇਕ ਖੋਜ਼ ਅਫਸਰ ਹਾਜ਼ਰ ਸੀ।ਜ਼ਿਲ੍ਹਾ ਪ੍ਰੋਗਰਾਮ ਅਫਸਰ ਵਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਪੰਜਾਬ ਦੇ ਆਈ.ਸੀ.ਡੀ.ਐਸ ਬਲਾਕ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ਸੰਗਠਿਤ ਬਾਲ ਵਿਕਾਸ ਸੇਵਾਵਾਂ (ਆਈ.ਸੀ.ਡੀ.ਐਸ) ਅਧੀਨ 6 ਮਹੀਨੇ ਤੋਂ 6 ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਅਤੇ ਦੁੱਧ ਪਿਲਾਉਂਦੀਆਂ ਮਾਵਾਂ ਨੂੰ 6 ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।ਚੇਅਰਮੈਨ ਨੇ ਹਦਾਇਤ ਕੀਤੀ ਕਿ ਜਨਤਾ ਵਲੋਂ ਚੁਣੇ ਹੋਏ ਨੁਮਾਇੰਦਿਆਂ ਨੂੰ ਇਹਨਾਂ ਸਕੀਮਾਂ ਦੀ ਪੂਰਨ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਇਹਨਾਂ ਸਕੀਮਾਂ ਦਾ ਲਾਭ ਹਰ ਘਰ ਤੱਕ ਪਹੁੰਚਾਇਆ ਜਾ ਸਕੇ।
ਚੇਅਰਮੈਨ ਯੋਜਨਾ ਕਮੇਟੀ ਨੇ ਦੱਸਿਆ ਕਿ ਜ਼ਿਲ੍ਹਾ ਅੰਮਿ੍ਰਤਸਰ ਵਿੱਚ 1859 ਆਂਗਣਵਾੜੀ ਸੈਂਟਰ ਚੱਲ ਰਹੇ ਹਨ। ਜਿੰਨਾਂ ਵਿੱਚ 1250 ਸੈਂਟਰ ਸਰਕਾਰੀ ਸਕੂਲਾਂ ਹਨ।67 ਆਂਗਣਵਾੜੀ ਸੈਂਟਰ ਵਿਭਾਗ ਵਲੋਂ ਤਿਆਰ ਕਰਵਾਈਆਂ ਇਮਾਰਤਾਂ ਵਿੱਚ ਹਨ।ਇੰਨਾਂ੍ਹ ਕੇਂਦਰਾਂ ਵਿਚ ਗਰਭਵਤੀ ਔਰਤਾਂ, ਨਰਸਿੰਗ ਮਾਵਾਂ 6 ਮਹੀਨੇ ਤੋਂ 3 ਸਾਲ ਦੇ ਬੱਚੇ ਅਤੇ 3 ਤੋਂ 6 ਸਾਲ ਦੇ ਬੱਚਿਆ ਨੂੰ ਪੂਰਕ ਪੌਸ਼ਕ ਆਹਾਰ ਦਿੱਤਾ ਜਾਂਦਾ ਹੈ।ਇਸ ਸਕੀਮ ਅਧੀਨ ਲਾਭਪਾਤਰੀਆਂ ਨੂੰ ਮਿੱਠਾ ਦਲੀਆ, ਖੀਰ, ਪੰਜੀਰੀ ਅਤੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਇਸ ਤੋਂ ਇਲਾਵਾ ਨਾਸ਼ਤੇ ਵਿੱਚ ਹਲਵਾ ਅਤੇ ਦੁੱਧ ਵੀ ਦਿੱਤਾ ਜਾਂਦਾ ਹੈ।
                 ਚੇਅਰਮੈਨ ਨੇ ਦੱਸਿਆ ਕਿ ਸਖੀ ਵਨ ਸਟਾਪ ਸੈਂਟਰ ਸਕੀਮ ਅਧੀਨ ਸਰਕਾਰ ਵਲੋਂ ਸਿਵਲ ਹਸਪਤਾਲ ਵਿਖੇ 48.00 ਲੱਖ ਰੁਪਏ ਦੀ ਲਾਗਤ ਨਾਲ ਸਖੀ ਵਨ ਸਟਾਪ ਸੈਂਟਰ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਸੈਂਟਰ ਦਾ ਉਦੇਸ਼ ਪ੍ਰੀਵਾਰ, ਸਮਾਜ, ਕੰਮ ਵਾਲੀ ਥਾਂ ਜਾਂ ਪ੍ਰਾਈਵੇਟ ਜਾਂ ਪਬਲਿਕ ਸਥਾਨ ਤੇ ਹਿੰਸਾ ਤੋਂ ਪੀੜਤ ਔਰਤਾਂ ਦੀ ਮਦਦ ਕਰਨਾਂ ਹੈ।ਇਸ ਸੈਂਟਰ ਵਿਚ ਪੀੜਤ ਔਰਤਾਂ ਲਈ ਸ਼ੋਰਟ ਸਟੇਅ ਦਾ ਪ੍ਰਬੰਧ ਕੀਤਾ ਜਾਂਦਾ ਹੈ।ਸਖੀ ਵਨ ਸਟਾਪ ਸੈਂਟਰ ਦੇ ਮਹਿਲਾ ਹੈਲਪ ਲਾਈਨ ਨੰਬਰ 181,112, 0183-2545949 ਹੈ।ਇਸ ਸਕੀਮ ਤਹਿਤ 2019 ਤੋਂ ਹੁਣ ਤੱਕ 258 ਕੇਸ ਰਜਿਸਟਰਡ ਕੀਤੇ ਗਏ ਹਨ।
                ਉਨ੍ਹਾਂ ਦੱਸਿਆ ਕਿ ਕੋਵਿਡ-19 ਮਹਾਂਮਾਰੀ ਕਰਕੇ ਸਰਕਾਰ ਵੱਲੋਂ ਆਂਗਣਵਾੜੀ ਸੈਂਟਰ ਬੰਦ ਕਰ ਦਿੱਤੇ ਗਏ ਸੀ। ਇਸ ਲਈ ਰਾਸ਼ਨ ਵਸਤੂਆਂ ਲਾਭਪਾਤਰੀਆਂ ਦੀ ਪਾਤਰਤਾ ਅਨੁਸਾਰ ਉਹਨਾਂ ਨੂੰ ਟੇਕ ਹੋਮ ਰਾਸ਼ਨ (ਕੱਚਾ ਰਾਸ਼ਨ) ਦਿੱਤਾ ਜਾ ਰਿਹਾ ਹੈ। 6 ਮਹੀਨੇ ਤੋਂ 3 ਸਾਲ ਦੇ 61891, 3 ਸਾਲ ਤੋਂ 6 ਸਾਲ ਦੇ 25267 ਅਤੇ ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ 24728 ਲਾਭਪਾਤਰੀ ਕਵਰ ਕੀਤੇ ਗਏ। ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਸਕੀਮ ਅਧੀਨ ਗਰਭਵਤੀ ਔਰਤਾਂ ਅਤੇ ਨਰਸਿੰਗ ਮਾਵਾਂ, ਘਰੇਲੂ ਜਾਂ ਕੰਮ ਕਾਜ਼ੀ ਔਰਤਾਂ (ਜਿਹੜੀਆਂ ਕਿਸੇ ਵੀ ਖਿੱਤੇ ਵਿੱਚ ਕੰਮ ਕਰ ਰਹੀਆਂ ਹਨ ਪਰ ਉਹਨਾਂ ਨੂੰ ਮਾਤਰਿਤਵ ਲਾਭ ਨਹੀਂ ਮਿਲਦਾ) ਇਸ ਦਾ ਲਾਭ ਲੈ ਸਕਦੀਆਂ ਹਨ।ਗਰਭਵਤੀ ਔਰਤ ਦੀ ਰਜਿਸਟਰੇਸ਼ਨ ਗਰਭ ਦੇ ਪਹਿਲੇ 150 ਦਿਨਾਂ ਵਿੱਚ ਆਂਗਣਵਾੜੀ ਸੈਂਟਰ ਵਿੱਚ ਹੋਣੀ ਚਾਹੀਦੀ ਹੈ।ਇਸ ਸਕੀਮ ਅਧੀਨ ਗਰਭਵਤੀ ਔਰਤ ਕੇਵਲ ਇੱਕ ਜੀਵਤ ਬੱਚੇ ਲਈ ਹੀ ਲਾਭ ਲੈ ਸਕਦੀ ਹੈ।ਹੁਣ ਤੱਕ 25523 ਲਾਭਪਾਤਰੀ ਇਸ ਸਕੀਮ ਦਾ ਲਾਭ ਲੈ ਚੁੱਕੇ ਹਨ।
                     ਉਨ੍ਹਾਂ ਦੱਸਿਆ ਕਿ ਬੇਟੀ ਬਚਾਉ ਬੇਟੀ ਪੜਾ੍ਹੳ ਸਕੀਮ ਅਧੀਨ ਔਰਤਾਂ ਨੂੰ ਵਧੇਰੇ ਸ਼ਕਤੀਸ਼ਾਲੀ ਬਨਾਉਣਾ ਅਤੇ ਸਮਾਜ ਵਿੱਚ ਮਾਨ ਵਧਾਉਣ ਅਤੇ ਅੱਗੇ ਵਧਣ ਦੀ ਇੱਕ ਕੋਸ਼ਿਸ ਹੈ।ਜਿਲ੍ਹਾ ਅੰਮ੍ਰਿਤਸਰ ਵਿੱਚ ਘੱਟ ਸੈਕਸ ਰੇਸ਼ੋ ਵਾਲੇ ਪਿੰਡਾਂ/ਸ਼ਹਿਰਾਂ ਵਿੱਚ ਜਾਗਰੁਕਤਾ ਪ੍ਰੋਗਰਾਮ ਕੀਤੇ ਜਾਂਦੇ ਹਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …