Sunday, July 20, 2025
Breaking News

ਬੁਲਾਰੀਆ ਦੀ ਨਿਯੁੱਕਤੀ ਨਾਲ ਨੋਜਵਾਨਾਂ ‘ਚ ਖੁਸ਼ੀ ਦੀ ਲਹਿਰ- ਗੁਰਪ੍ਰੀਤ ਵਡਾਲੀ

PPN1711201415
ਛੇਹਰਟਾ, 17 ਨਵੰਬਰ (ਕੁਲਦੀਪ ਸਿੰਘ ਨੋਬਲ)  ਮਾਝੇ ਵਿੱਚ ਯੂਥ ਅਕਾਲੀ ਦਲ ਹੋਰ ਸ਼ਕਤੀ ਨਾਲ ਉਭਰੇਗਾ ਕਿਉਕਿ ਬੁਲਾਰੀਆ ਨੇ ਹਮੇਸ਼ਾ ਹੀ ਨੋਜਵਾਨਾਂ ਦੇ ਹਿੱਤਾਂ ਲਈ ਵਧ ਚੜ ਕੇ ਕਾਰਜ ਕੀਤੇ ਹਨ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੰਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸੀਨੀਅਰ ਯੂਥ ਅਕਾਲੀ ਆਗੂ ਗੁੁਰਪ੍ਰੀਤ ਸਿੰਘ ਵਡਾਲੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਾਲ  ਤੇ ਲੋਕ ਸੰਪਰਕ  ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋ ਸਿੱਖਿਆ ਵਿਭਾਗ ਦੇ ਮੁੱਖ ਸੰਸਦੀ ਇੰਦਰਬੀਰ ਸਿੰਘ ਬੁਲਾਰੀਆ ਨੂੰ ਯੂਥ ਅਕਾਲੀ ਦਲ ਮਾਝਾ ਜੋਨ ਦਾ ਪ੍ਰਧਾਨ ਨਿਯੁੱਕਤ ਕੀਤੇ ਜਾਣ ‘ਤੇ ਮਾਝੇ ਦੇ ਨੋਜਵਾਨਾਂ ‘ਚ ਖੁਸ਼ੀ ਦੀ ਲਹਿਰ ਪਾਈ ਰਹੀ ਹੈ।ਉਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਯੂਥ ਅਕਾਲੀ ਦਲ ਦਾ ਸਭ ਤੋਂ ਵੱਡਾ ਯੋਗਦਾਨ ਹੋਵੇਗਾ ਤੇ ਅਕਾਲੀ ਦਲ ਪਹਿਲਾਂ ਨਾਲੋਂ ਵੀ ਵੱਧ ਕੇ ਵੋਟਾਂ ਹਾਸਲ ਕਰਕੇ ਜਿੱਤ ਦਾ ਨਵਾਂ ਇਤਿਹਾਸ ਸਿਰਜੇਗੀ। ਇਸ ਮੋਕੇ ਗੁਰੂ ਨਾਨਕ ਦੇਵ ਯੂਨੀਵਰਸੀਟੀ ਦੇ ਪ੍ਰਧਾਨ ਰਣਸ਼ੇਰ ਸਿੰਘ ਰੰਧਾਵਾ, ਲਖਦੀਪ ਸਿੰਘ ਮਾੜੀਮੇਘਾ, ਸਰਬਜੀਤ ਸਿੰਘ ਭੁੱਲਰ, ਗੁਰਜੀਤ ਸਿੰਘ ਲਾਡਾ, ਦਲਜਿੰਦਰ ਸਿੰਘ ਬੋਬੀ ਭਿੱਖੀਵਿੰਡ, ਮਨਪ੍ਰੀਤ ਸਿੰਘ ਅਲਗੋਕੋਠੀ, ਗੁਰਪ੍ਰੀਤ ਸਿੰਘ ਟੋਨੀ ਕਰਮੂਵਾਲ, ਅਮ੍ਰਿਤਪਾਲ ਸਿੰਘ ਵੜੈਚ, ਮਨੀ ਮਾਹਲ, ਅੰਗ੍ਰੇਜ ਸਿੰਘ ਲਾਲੀ ਜੋਹਲ, ਵਿਪਨਪ੍ਰੀਤ ਸਿੰਘ ਮੱਖਣਵਿੰਡੀ, ਐਡਵੋਕੇਟ ਗੋਰਵਦੀਪ ਸਿੰਘ ਸੰਧੂ, ਵਿਸ਼ਾਲ ਸ਼ਰਮਾ, ਅਰਸ਼ਦੀਪ ਸਿੰਘ ਰਣੀਕੇ, ਮੁਬਾਰਕ ਸਿੰਘ ਅਦਲੀਵਾਲ ਸਿਮਰਨਜੀਤ ਸਿੰਘ ਮੱਲੀ, ਪਰਮਪਾਲ ਸਿੰਘ ਵਾਰਸ ਤੇ ਮਨਜੋਤ ਸਿੰਘ ਸ਼ਾਹੀ ਫਾਰਮ ਹਾਜਰ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply