ਅੰਮ੍ਰਿਤਸਰ, 15 ਜਨਵਰੀ (ਸੁਖਬੀਰ ਸਿੰਘ) – ਰਾਸਾ ਯੂ.ਕੇ (ਰਜਿ: ਪੰਜਾਬ), ਰਾਸਾ ਪੰਜਾਬ ਮਾਨ (ਰਜਿ:), ਪੀ.ਪੀ.ਐਸ.ਓ (ਰਜਿ: ਰਾਜਪੁਰਾ), ਈ.ਸੀ.ਐਸ
(ਰਜਿ:) ਆਦਿ ਜਥੇਬੰਦੀਆਂ ਦੇ ਮੁੱਖੀਆਂ ਨੇ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਹੈ ਕਿ ਸਾਰੀਆਂ ਰਾਜਨੀਤਕ ਪਾਰਟੀਆਂ ਕੋਲ ਪਹੁੰਚ ਕਰਕੇ ਆਪਣੀਆਂ ਹੱਕੀ ਮੰਗਾਂ ਨੂੰ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਵਾਇਆ ਜਾਵੇ।ਰਾਸਾ ਯੂ.ਕੇ ਦੇ ਚੇਅਰਮੈਨ ਹਰਪਾਲ ਸਿੰਘ ਨੇ ਦੱਸਿਆ ਹੈ ਕਿ ਵਿਦਿਆਰਥੀਆਂ ਦੇ ਮਾਪਿਆਂ, ਸਕੂਲ ਬੱਸ ਡਰਾਈਵਰਾਂ ਅਤੇ ਨਿੱਜੀ ਸੰਸਥਾਵਾਂ ਵਿੱਚ ਕੰਮ ਕਰਦੇ ਮੁਲਾਜ਼ਮਾਂ ਦੀ ਸਾਂਝੇ ਤੌਰ ‘ਤੇ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਹੈ ਕਿ ਇਹ ਵਰਗ ਟੈਕਸ ਮੁਕਤ ਵਿਦਿਆ ਦੇ ਏਜੰਡੇ ਅਤੇ ਸਾਰੇ ਮੁਲਾਜ਼ਮਾਂ ਲਈ 5 ਲੱਖ ਰੁਪਏ ਦੁਰਘਟਨਾ ਬੀਮੇ ਦੇ ਏਜੰਡੇ ਨੂੰ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਵਾਉਣ ਲਈ ਰਾਜਨੀਤਿਕ ਪਾਰਟੀਆਂ ਦੇ ਮੁਖੀਆਂ ਨੂੰ ਮਿਲਣਗੇ।ਇਸੇ ਤਹਿਤ ਰਾਸਾ ਯੂ.ਕੇ ਅਤੇ ਸਮੂਹ ਜਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਹੇਠ 23 ਜ਼ਿਲ੍ਹਿਆਂ ਦੇ ਪ੍ਰਤੀਨਿਧ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੂੰ ਮਿਲੇ।ਬਾਦਲ ਨੇ ਟੈਕਸ ਮੁਫਤ ਐਜੂਕੇਸ਼ਨ ਦੇ ਮਸਲੇ ‘ਤੇ ਸਹਿਮਤੀ ਦਿੱਤੀ ਅਤੇ ਨਾਲ ਹੀ ਡਾ. ਦਲਜੀਤ ਸਿੰਘ ਚੀਮਾ ਨੂੰ ਇਹ ਮੰਗਾਂ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ।ਅਕਾਲੀ ਦਲ ਤੋਂ ਬਿਨਾਂ ਜੁਆਇੰਟ ਅਕਸ਼ੈਨ ਕਮੇਟੀ ਦੇ ਨੁਮਾਇੰਦੇ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਮਿਲੇ ਅਤੇ ਆਪਣਾ ਮੰਗ ਪੱਤਰ ਸੌਂਪਿਆ।ਦੋ ਦਿਨਾਂ ਦੇ ਅੰਦਰ ਅੰਦਰ ਸਾਰੇ ਪ੍ਰਮੁੱਖ ਰਾਜੀਨਿਤਕ ਦਲ ਦੇ ਪ੍ਰਧਾਨਾਂ ਨੂੰ ਮਿਲਿਆ ਜਾਵੇਗਾ ਜਿਹਨਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਸੰਯੁਕਤ ਕਿਸਾਨ ਮੋਰਚਾ ਸ਼ਾਮਿਲ ਹੈ।
ਇਸ ਮੌਕੇ ਰਾਸਾ ਯੂ.ਕੇ. (ਰਜਿ: ਪੰਜਾਬ) ਹਰਪਾਲ ਸਿੰਘ ਚੇਅਰਮੈਨ, ਗੁਰਮੁਖ ਸਿੰਘ ਅਰਜਨ ਮਾਂਗਾ, ਰਵੀ ਸ਼ਰਮਾ, ਕੁਲਜੀਤ ਸਿੰਘ ਬਾਠ, ਰਵੀ ਪਠਾਨੀਆ, ਰਾਸਾ ਪੰਜਾਬ ਮਾਨ (ਰਜਿ:) ਡਾ. ਰਵਿੰਦਰ ਸਿੰਘ ਮਾਨ (ਬਠਿੰਡਾ), ਡਾ. ਰਵਿੰਦਰ ਸ਼ਰਮਾ (ਫਿਰੋਜਪੁਰ), ਹਰਦੀਪ ਸਿੰਘ (ਮਾਨਸਾ), ਪੀ.ਪੀ.ਐਸ.ਓ (ਰਜਿ: ਰਾਜਪੁਰਾ) ਤੇਜਪਾਲ ਸਿੰਘ, ਦੀਦਾਰ ਸਿੰਘ ਢੀਂਡਸਾ (ਸੰਗਰੂਰ), ਹਰਬੰਸ ਸਿੰਘ (ਬਾਦਸ਼ਾਹਪੁਰ), ਈ.ਸੀ.ਐਸ (ਰਜਿ:) ਐਮ.ਐਲ ਸੇਠੀ (ਲੁਧਿਆਣਾ), ਪਰਦੀਪ ਕੁਮਾਰ (ਲੁਧਿਆਣਾ), ਸੁਖਵਿੰਦਰ ਸਿੰਘ (ਆਨੰਦਪੁਰ) ਸ਼ਾਮਲ ਸਨ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media