ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਰਾਹੀ ਗਰੁੱਪ ਹੈਡਕੁਆਰਟਰ ਅੰਮ੍ਰਿਤਸਰ ਵਲੋਂ ਮਿਲੇ ਦਿਸ਼ਾ
ਨਿਰਦੇਸ਼ਾਂ ਦੇ ਅਨੁਸਾਰ ਕਰਨਲ ਵੀ.ਕੇ ਪੰਧੇਰ ਸੈਨਾ ਮੈਡਲ ਕਮਾਂਡਿਗ ਆਫਿਸਰ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੀ ਅਗਵਾਈ ਹੇਠ ਭਾਰਤੀ ਫ਼ੌਜ ਵਲੋਂ ਭਾਰਤ ਚੀਨ ਯੁੱਧ 1962 ਅਤੇ ਭਾਰਤ ਪਾਕਿਸਤਾਨ ਯੁੱਧ 1965 ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ।ਅੱਜ ਸ਼ਹੀਦ ਸਿਪਾਹੀ ਬਲਬੀਰ ਸਿੰਘ ਜੋ ਕਿ ਫਸਟ ਸਿੱਖ ਰੈਜਮੈਂਟ ਦੇ ਸਿਪਾਹੀ ਸਨ ਅਤੇ ਭਾਰਤ ਚੀਨ ਯੁੱਧ ਦੌਰਾਨ ਸ਼ਹੀਦ ਹੋਏ ਸਨ।ਇਸੇ ਪ੍ਰਕਾਰ ਸ਼ਹੀਦ ਸਿਪਾਹੀ ਅਜੀਤ ਸਿੰਘ ਜੋ ਕਿ 13 ਸਿੱਖ ਰੈਜਮੈਂਟ ਦੇ ਸਿਪਾਹੀ ਸਨ ਅਤੇ ਭਾਰਤ ਪਾਕਿਸਤਾਨ ਯੁੱਧ ਦੌਰਾਨ ਸ਼ਹੀਦ ਹੋਏ ਸਨ, ਦੇ ਪਰਿਵਾਰਾਂ ਨੂੰ ਭਾਰਤੀ ਫ਼ੌਜ ਵਲੋਂ ਸਨਮਾਨ ਚਿੰਨ੍ਹ ਭੇਟ ਕੀਤੇ ਗਏ।
ਕਰਨਲ ਵੀ.ਕੇ ਪੰਧੇਰ ਨੇ ਦੱੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੇ ਦੇਸ਼ ਨੁੰ ਜਦੋਂ ਵੀ ਲੋੜ ਮਹਿਸੂਸ ਹੋਈ।ਇਨ੍ਹਾਂ ਨੇ ਹੱਸ-ਹੱਸ ਕੇ ਕੁਰਬਾਨੀਆਂ ਦਿੱਤੀਆਂ।ਇਹ ਲੋੜ ਭਾਵੇਂ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜਾਂ ਫਿਰ ਉਸ ਤੋਂ ਬਾਅਦ ਦੇਸ਼ ‘ਚ ਸ਼ਾਂਤੀ ਕਾਇਮ ਕਰਨ ਲਈ ਪਈ ਹੋਵੇ ਬਾਹਰਲੇ ਹਮਲਾਵਰਾਂ ਦਾ ਪੰਜਾਬੀਆਂ ਨੇ ਮੂੰਹ ਤੋੜ ਜਵਾਬ ਦਿੱਤਾ ਹੈ।ਕੁਰਬਾਨੀ ਕਰਨ ਲੱਗਿਆਂ ਇਨ੍ਹਾਂ ਨੇ ਆਪਣੇ ਘਰ ਜਾਂ ਆਪਣੇ ਬੱਚਿਆਂ ਬਾਰੇ ਜਾਂ ਆਪਣੇ ਮਾਂ ਬਾਪ ਬਾਰੇ ਨਹੀਂ ਸੋਚਿਆ ਸਿਰਫ ਅਤੇ ਸਿਰਫ ਦੇਸ਼ ਨੂੰ ਹੀ ਮੁੱਖ ਰੱਖਿਆ ਹੈ।
ਇਸ ਮੌਕੇ ਤੇ ਕਰਨਲ ਆਰ.ਕੇ ਸਿਨਹਾ ਐਡਮਿਨ ਅਫਸਰ, ਲੈਫਟੀਨੈਂਟ ਸੁਖਪਾਲ ਸਿੰਘ ਸੰਧੂ, ਸੂਬੇਦਾਰ ਮੇਜਰ ਸੁਖਬੀਰ ਸਿੰਘ, ਸੂਬੇਦਾਰ ਗੁਰਦੇਵ ਸਿੰਘ, ਸੂਬੇਦਾਰ ਗੁਰਪ੍ਰੀਤ ਸਿੰਘ, ਨਾਇਬ ਰਸਾਲਦਾਰ ਜੋਗਿੰਦਰ ਸਿੰਘ, ਐਨ.ਸੀ.ਸੀ ਸਟਾਫ ਅਤੇ ਸ਼ਹੀਦਾਂ ਦੇ ਰਿਸ਼ਤੇਦਾਰ ਹਾਜ਼ਰ ਸਨ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media