ਸੰਗਰੂਰ, 3 ਫਰਵਰੀ (ਜਗਸੀਰ ਲੌਂਗੋਵਾਲ) – ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ (ਰਜਿ.) ਚੀਮਾ ਮੰਡੀ ਦੇ ਸੇਵਾਦਾਰਾਂ ਦੀ ਇਕੱਤਰਤਾ ਸ੍ਰੀ
ਦੁਰਗਾ ਸ਼ਕਤੀ ਮੰਦਰ ਚੀਮਾ ਵਿਖੇ ਹੋਈ ।ਜਸ ਵਿੱਚ ਸਭਾ ਦੇ ਸਮੂਹ ਸੇਵਾਦਾਰਾਂ ਨੇ ਭਾਗ ਲਿਆ ਤੇ ਸੰਸਥਾ ਵਲੋਂ ਅਗਾਮੀ ਸਮੇਂ ‘ਚ ਕੀਤੇ ਜਾਣ ਵਾਲੇ ਧਾਰਮਿਕ ਤੇ ਸਮਾਜ ਸੇਵੀ ਕਾਰਜ਼ਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ।ਸੰਸਥਾ ਦੇ ਸਰਪ੍ਰਸਤ ਰਜਿੰਦਰ ਕੁਮਾਰ ਲੀਲੂ, ਚੇਅਰਮੈਨ ਜੀਵਨ ਬਾਂਸਲ, ਪ੍ਰਧਾਨ ਤਰਲੋਚਨ ਕੁਮਾਰ, ਜਤਿੰਦਰ ਹੈਪੀ, ਮੁਕੇਸ਼ ਗਰਗ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 12ਵਾਂ ਸ੍ਰੀ ਰਾਮ ਨੌਮੀ ਉਤਸਵ 8, 9 ਅਤੇ 10 ਅਪ੍ਰੈਲ ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਮੇਂ-ਸਮੇਂ ਮੈਡੀਕਲ ਕੈਂਪ, ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ, ਟੁੱਥ ਪੇਸਟਾਂ ਤੇ ਟੁਥ ਬਰੱਸ਼ ਦੀ ਵੰਡ ਕੀਤੀ ਜਾਵੇਗੀ।
ਇਸ ਮੌਕੇ ਸੁਰਿੰਦਰ ਕੁਮਾਰ ਕਾਂਸਲ ਆਰੇ ਵਾਲੇ, ਪ੍ਰੇਮ ਚੰਦ ਗਰਗ, ਬੀਰ ਭਾਨ ਸਤੌਜ ਵਾਲੇ, ਮਿੰਟੂ ਬਾਂਸਲ, ਗਗਨਦੀਪ ਬਾਂਸਲ, ਅਸ਼ਵਨੀ ਆਸ਼ੂ, ਰਕੇਸ਼ ਕੁਮਾਰ ਗੋਇਲ, ਜਨਕ ਰਾਜ ਚੱਕੀ ਵਾਲੇ, ਗੋਬਿੰਦ ਰਾਮ ਗੋਦਾਂ, ਪ੍ਰਦੀਪ ਕੁਮਾਰ, ਯੋਗੇਸ਼ ਗੋਇਲ, ਅਰਸ਼ਦੀਪ ਬਾਂਸਲ, ਲਾਭ ਤੇਜ ਸ਼ਰਮਾ, ਹੈਪੀ ਗੋਇਲ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media