ਅੰਮ੍ਰਿਤਸਰ, 25 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ਼ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਐਮ.ਏ ਰਾਜਨੀਤੀ ਸ਼ਾਸਤਰ ਦੇ ਸਮੈਸਟਰ ਚੌਥੇ ਦੇ ਵਿਦਿਆਰਥੀ
ਸਨੋਬਲ ਸਿੰਘ ਵਲੋਂ ਵੱਖ-ਵੱਖ ਪ੍ਰੀਖਿਆਵਾਂ ’ਚ ਸ਼ਾਨਦਾਰ ਮੱਲ੍ਹਾਂ ਮਾਰ ਕੇ ਕਾਲਜ਼ ਦਾ ਨਾਂ ਰੌਸ਼ਨ ਕਰਨ ’ਤੇ ਆਪਣੇ ਦਫ਼ਤਰ ਵਿਖੇ ਉਸ ਦਾ ਮੂੰਹ ਮਿੱਠਾ ਕਰਵਾਇਆ।ਵਿਦਿਆਰਥੀ ਸਨੋਬਲ ਨੇ ਪਹਿਲੀ ਵਾਰੀ ’ਚ ਹੀ ਯੂ.ਜੀ.ਸੀ ਨੈਟ-ਜੇ.ਆਰ.ਐਫ਼ ਦੀ ਪ੍ਰੀਖਿਆ ਪਾਸ ਕੀਤੀ ਹੈ।
ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਨੋਬਲ ਸਿੰਘ ਨੇ ਪਹਿਲੀ ਸ਼ਾਨਦਾਰ ਕਾਰਗੁਜ਼ਾਰੀ ’ਚ ਪ੍ਰਦਰਸ਼ਨ ਕਰਦਿਆਂ ਹੀ ਯੂ.ਜੀ.ਸੀ-ਨੈਟ-ਜੇ.ਆਰ.ਐਫ ਦੀ ਪ੍ਰੀਖਿਆ ਪਾਸ ਕਰਨ ਤੋਂ ਇਲਾਵਾ ਯੂ.ਪੀ.ਐਸ.ਸੀ ਦੀ ਮੁੱਢਲੀ ਪ੍ਰੀਖਿਆ 2021 ਪਾਸ ਕੀਤੀ ਹੈ।ਉਹ ਅਸਿਸਟੈਂਟ ਸੈਂਟਰਲ ਇੰਟੈਂਲੀਜੈਂਟ ਅਫ਼ਸਰ ਦੀ ਮੁੱਢਲੀ ਅਤੇ ਮੁੱਖ ਪ੍ਰੀਖਿਆ ਵੀ ਪਾਸ ਕਰ ਚੁੱਕਾ ਹੈ।
ਇਸ ਮੌਕੇ ਪ੍ਰੋ. ਜਸਪ੍ਰੀਤ ਕੌਰ, ਪ੍ਰੋ. ਦਵਿੰਦਰ ਸਿੰਘ, ਡਾ. ਸੁਖਜੀਤ ਸਿੰਘ, ਡਾ. ਗੁਰਵੇਲ ਸਿੰਘ ਮੱਲ੍ਹੀ, ਡਾ. ਹਰਬਿਲਾਸ ਸਿੰਘ ਰੰਧਾਵਾ, ਡਾ. ਦਵਿੰਦਰ ਕੌਰ, ਡਾ. ਬਲਜੀਤ ਸਿੰਘ ਅਤੇ ਪ੍ਰੋ. ਸੰਦੀਪ ਕੌਰ ਵੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media