ਰਾਸ਼ਟਰੀ ਪ੍ਰੋਗਰਾਮਾਂ ਸੰਬੰਧੀ ਲੋਕਾਂ `ਚ ਵਧਾਈ ਜਾਵੇ ਜਾਗਰੂਕਤਾ – ਡਾ. ਗੁਰਿੰਦਰਬੀਰ ਕੌਰ
ਕਪੂਰਥਲਾ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਬੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਨੰਦਿਕਾ ਖੁੱਲਰ
ਐਪੀਡਮੋਲਜ਼ਿਸਟ ਦੀ ਅਗਵਾਈ ਹੇਠ ਕਪੂਰਥਲਾ ਟ੍ਰੇਨਿੰਗ ਹਾਲ ਵਿਖੇ ਨੈਸ਼ਨਲ ਵੇਕਟਰ ਬੋਰਨ ਡਜ਼ੀਜ਼ ਕੰਨਟ੍ਰੋਲ ਪ੍ਰੋਗਰਾਮ ਅਧੀਨ ਦੀ ਇਕ ਰੋਜ਼ਾ ਟੇ੍ਰਨਿੰਗ ਕਮ ਸੈਨਸਟਾਈਜ਼ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਐਮ.ਪੀ.ਐਚ.ਡਬਲਿਓ ਭਾਵ ਮਲਟੀਪਰਪਜ਼ ਹੈਲਥ ਵਰਕਰ ਮੇਲ `ਤੇ ਫੀਮੇਲ ਵਲੋਂ ਭਾਗ ਲਿਆ ਗਿਆ।ਡਾ. ਨੰਦਿਕਾ ਖੁੱਲਰ ਨੇ ਰਾਸ਼ਟਰੀ ਪੋ੍ਰਗਰਾਮਾਂ ਮਲੇਰੀਆ, ਡੇਂਗੂ, ਕਾਲਾ-ਅਜ਼ਰ, ਜਪਾਨੀ ਇਨਸੇਫਲਾਈਟਿਸ, ਚਿਕਨਗੁਨੀਆ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਵਰਕਸ਼ਾਪ `ਚ ਆਏ ਸਮੂਹ ਸਿਹਤ ਵਰਕਰਾਂ ਨੂੰ ਆਪਣੇ-ਆਪਣੇ ਖੇਤਰ `ਚ ਰਾਸ਼ਟਰੀ ਪੋ੍ਰਗਰਾਮਾਂ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਲਈ ਕਿਹਾ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਦੇ ਲੱਛਣਾਂ `ਤੇ ਯੋਗ ਇਲਾਜ਼ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਮਿਲ ਸਕੇ।ਉਨ੍ਹਾਂ ਵਿਸ਼ੇਸ਼ ਤੌਰ `ਤੇ ਪਿੱਛਲੇ ਮੌਸਮ ਦੌਰਾਨ ਭੁਲੱਥ ਅਤੇ ਕਾਲਾ ਸੰਘਿਆ `ਚ ਆਏ ਡੇਂਗੂ ਦੇ ਜ਼ਿਆਦਾ ਕੇਸਾਂ ਨੂੰ ਵੇਖਦਿਆਂ ਇਸ ਵਾਰ ਭਵਿੱਖ ਵਿੱਚ ਮੁਕੰਮਲ ਤਿਆਰੀ `ਤੇ ਯੋਗ ਪ੍ਰਬੰਧ ਕਰਨ ਦੀ ਹਦਾਇਤ ਕੀਤੀ।
ਡਾ. ਨੰਦਿਕਾ ਖੁੱਲਰ ਨੇ ਕਿਹਾ ਕਿ ਬਿਮਾਰੀਆਂ ਤੋਂ ਬਚਣ ਲਈ ਸਾਫ਼-ਸਫ਼ਾਈ ਜਰੂਰੀ ਹੈ। ਉਨਾਂ ਨੇ ਵਰਕਸ਼ਾਪ ਦੌਰਾਨ ਵਲੋਂ ਸਿਹਤ ਕਾਮਿਆਂ ਵਲੋਂ ਲੋਕਾਂ ਨੂੰ ਘਰਾਂ `ਚ ਅਤੇ ਘਰਾਂ ਦੇ ਆਲੇ-ਦੁਆਲੇ ਸਾਫ਼ ਸਫ਼ਾਈ ਲਈ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਆਉਂਦੇ ਗਰਮੀ ਦੇ ਮੌਸਮ ਨੂੰ ਵੇਖਦਿਆਂ ਬਰਸਾਤੀ ਮੌਸਮ ਦੌਰਾਨ ਖੜੇ ਪਾਣੀ `ਚ ਪੈਦਾ ਹੋਣ ਵਾਲੇ ਮੱਛਰਾਂ ਤੋਂ ਬਚਿਆ ਜਾ ਸਕੇ।ਡਾ. ਰਾਜੀਵ ਭਗਤ ਮੈਡੀਕਲ ਅਫ਼ਸਰ ਵਲੋਂ ਸੀਟਿੰਗ `ਚ ਸ਼ਾਮਲ ਸਮੂਹ ਵਰਕਰਾਂ ਨੂੰ ਆਪਣੇ ਖੇਤਰ `ਚ ਰਾਸ਼ਟਰੀ ਪ੍ਰੋਗਰਾਮਾਂ ਦੀ ਜਾਗਰੂਕਤਾ ਗਤੀਗਿਧੀਆਂ ਨੂੰ ਹੋਰ ਤੇਜ਼ ਕਰਨ ਲਈ ਕਿਹਾ।ਉਨ੍ਹਾਂ ਸਿਹਤ ਵਰਕਰਾਂ ਨੂੰ ਪਿੰਡਾਂ, ਸਕੂਲਾਂ, ਕਾਲਜ਼ਾਂ ਆਦਿ ਥਾਵਾਂ `ਤੇ ਬਿਮਾਰੀਆਂ ਦੀ ਜਾਗਰੂਕਤਾ ਸੰਬੰਧੀ ਸੈਮੀਨਾਰ, ਲੈਕਚਰ ਦੇ ਨਾਲ-ਨਾਲ ਹੋਰ ਗਤੀਵਿਧੀਆਂ ਕਰਵਾਉਣ ਲਈ ਕਿਹਾ।ਇਸ ਦੌਰਾਨ ਜਗਤਬੀਰ ਸਿੰਘ ਸਹਾਇਕ ਮਲੇਰੀਆਂ ਅਫ਼ਸਰ ਅਤੇ ਐਸ.ਆਈ ਗੁਰਬੀਰ ਸਿੰਘ ਬੱਲ ਵੱਲੋਂ ਵੀ ਡੇਂਗੂ ਅਤੇ ਮਲੇਰੀਆਂ ਦੇ ਲੱਛਣਾਂ ਅਤੇ ਰੋਕਥਾਮ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਪੋਲੀਓ ਮੁਹਿੰਮ ਵਿੱਚ ਸਾਰਿਆਂ ਨੂੰ ਵਧੀਆ ਤਰੀਕੇ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਡਾ. ਨਵਪ੍ਰੀਤ ਕੌਰ ਇੰਚਾਰਜ਼ ਆਈ.ਡੀ.ਐਸ.ਪੀ ਵਲੋਂ ਸਮੂਹ ਸਿਹਤ ਵਰਕਰਾਂ ਨੂੰ ਰਿਪੋਰਟਿੰਗ ਪਰਫਾਰਮੇ ਭਰ ਕਿ ਜ਼ਿਲ੍ਹੇ `ਤੇ ਸਮੇਂ ਸਿਰ ਭੇਜਣਾ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸਟੇਟ ਪੱਧਰ `ਤੇ ਵੀ ਰਿਪੋਰਟ ਜ਼ਿਲ੍ਹਾ ਪੱਧਰ ਤੋਂ ਸਮੇਂ ਸਿਰ ਭੇਜੀ ਜਾ ਸਕੇ।ਉਨ੍ਹਾਂ ਵਰਕਰਾਂ ਵਲੋਂ ਭਰੇ ਜਾਣ ਵਾਲੇ ਐਸ-ਫਾਰਮ, ਡਾਕਟਰਾਂ ਵਲੋਂ ਭਰੇ ਜਾਣ ਵਾਲੇ ਪੀ-ਫਾਰਮ ਅਤੇ ਲੈਬ ਅਧਿਕਾਰੀਆਂ ਵਲੋਂ ਭਰੇ ਜਾਣ ਵਾਲੇ ਐਲ-ਫਾਰਮ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ।
Punjab Post Daily Online Newspaper & Print Media