ਪਿੰਡ ਗਰਚਾ ਵਿਚ ਲੋਕਾਂ ਨਾਲ ਕੀਤੀ ਮੀਟਿੰਗ
ਬਲਾਚੌਰ, 6 ਮਾਰਚ (ਉਮੇਸ਼ ਜੋਸ਼ੀ) – ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਉਨ੍ਹਾਂ ਦਾ ਉਦੇਸ਼
ਸ਼ਹਿਰਾਂ ਦੀ ਤਰਜ਼ ‘ਤੇ ਪਿੰਡਾਂ ਵਿਚ ਵੀ ਵਧੀਆ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਇਸ ਲਈ ਉਹ ਆਪਣੇ ਐਮ.ਪੀ ਕੋਟੇ ਤੋਂ ਗ੍ਰਾਂਟ ਦੇ ਕੇ ਜਾਂ ਫਿਰ ਕੇਂਦਰ ਜਾਂ ਸੂਬਾ ਪੱਧਰ ਦੀਆਂ ਸਕੀਮਾਂ ਰਾਹੀਂ ਵਿਕਾਸ ਦੀਆਂ ਲੋੜਾਂ ਨੂੰ ਪੂਰਾ ਕਰਦੇ ਹਨ।ਪਿੰਡ ਗਰਚਾ ਵਿਖੇ ਐਨ.ਆਰ.ਆਈ ਅਮਰਜੀਤ ਸਿੰਘ ਗਰਚਾ ਦੇ ਗ੍ਰਹਿ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਵਿਕਾਸ ਹੀ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆ ਸਕਦਾ ਹੈ ਅਤੇ ਇਸ ਲਈ ਸ਼ਹਿਰਾਂ ਦੀ ਤਰਜ਼ ‘ਤੇ ਪਿੰਡਾਂ ਵਿੱਚ ਵੀ ਵਧੀਆ ਸਹੂਲਤਾਂ ਮੁਹੱਈਆ ਕਰਨ ਦੀ ਲੋੜ ਹੈ।ਉਨ੍ਹਾਂ ਨੇ ਆਪਣੇ ਸੰਸਦ ਮੈਂਬਰ ਦੇ ਕੋਟੇ ਵਿੱਚੋਂ ਗ੍ਰਾਂਟਾਂ ਰਾਹੀਂ ਪਿੰਡਾਂ ਵਿੱਚ ਵਿਕਾਸ ਲਈ ਪ੍ਰੋਜੈਕਟ ਲਿਆਉਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ।ਜਿਸ ਵਿੱਚ ਸਕੂਲਾਂ ਦਾ ਸੁਧਾਰ, ਸੜਕਾਂ, ਗਲੀਆਂ-ਨਾਲੀਆਂ, ਕਮਿਊਨਿਟੀ ਸੈਂਟਰ, ਜਿੰਮ ਆਦਿ ਦਾ ਨਿਰਮਾਣ ਸ਼ਾਮਲ ਹਨ।ਇਸ ਤੋਂ ਇਲਾਵਾ, ਉਨ੍ਹਾਂ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਐਂਬੂਲੈਂਸ, ਡਿਸਪੈਂਸਰੀਆਂ ਆਦਿ ਲਈ ਗਰਾਂਟਾਂ ਵੀ ਜਾਰੀ ਕੀਤੀਆਂ ਹਨ।ਜਦੋਂ ਕਿ ਸੂਬਾ ਅਤੇ ਕੇਂਦਰ ਸਰਕਾਰਾਂ ਵੱਲੋਂ ਲਿਆਂਦੇ ਗਏ ਵੱਖ-ਵੱਖ ਵਿਕਾਸ ਪ੍ਰੋਜੈਕਟ ਵੱਖਰੇ ਹਨ।ਉਨ੍ਹਾਂ ਕਿਹਾ ਕਿ ਇਹ ਦੌਰ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗਾ।ਇਸ ਦੌਰਾਨ ਉਨ੍ਹਾਂ ਨੇ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਇਸ ਤੋਂ ਪਹਿਲਾਂ, ਉਨ੍ਹਾਂ ਪੰਜਾਬ ਦੇ ਵਿਕਾਸ ਵਿੱਚ ਐਨ.ਆਰ.ਆਈ ਭਾਈਚਾਰੇ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਜੋ ਮੀਲਾਂ ਦੂਰ ਰਹਿ ਕੇ ਵੀ ਆਪਣੀ ਮਿੱਟੀ ਨਾਲ ਜੁੜੇ ਹੋਏ ਹਨ।ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ, ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਵੀਰ ਸਿੰਘ ਪੱਲੀ ਝਿੱਕੀ, ਪੰਜਾਬ ਲਾਰਜ ਉਦਯੋਗਿਕ ਵਿਕਾਸ ਬੋਰਡ ਦੇ ਚੇਅਰਮੈਨ ਪਵਨ ਦੀਵਾਨ, ਸੁਰਜੀਤ ਸਿੰਘ ਸਿਓਤਾ, ਕੁਲਵੀਰ ਸਿੰਘ, ਤੀਰਥ ਬੁਰਜ ਟਹਿਲ ਦਾਸ, ਸ਼ੁਭ ਸੈਣੀ, ਸਤਪਾਲ ਨੰਗਲ ਜੱਟਾ, ਬੱਲੀ ਚੱਕਦਾਨਾ ਐਨ.ਆਰ.ਆਈ, ਗੈਰੀ ਮੱਲਪੁਰ, ਰਘਵੀਰ ਸਿੰਘ ਸਰਪੰਚ, ਹੈਪੀ ਗਰਚਾ ਯੂਥ ਆਗੂ, ਮੱਖਣ ਭਾਰਟਾ, ਸੁਖਵਿੰਦਰ ਧਵਾ, ਜੋਗਾ ਸਿੰਘ ਗਰਚਾ, ਬਲਵੀਰ ਸਿੰਘ, ਜਸਵਿੰਦਰ ਚੱਕਦਾਣਾ, ਰਾਜਵੀਰ ਬੇਗੋਵਾਲ, ਮਹਿੰਦਰ ਸਿੰਘ ਸੈਣੀ, ਪਰਮਜੀਤ ਸਿੰਘ ਪੰਮਾ, ਅਮਰੀਕ ਚੱਕਦਾਣਾ ਤੇ ਡਾ: ਇਕਬਾਲ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media