ਵਿਧਾਇਕ ਬਣੇ ਗੋਇਲ ਨੇ ਜੇਤੂ ਜਲੂਸ ਸਮੇਂ ਕਬੂਲਿਆ ਲੋਕਾਂ ਦਾ ਪਿਆਰ
ਸੰਗਰੂਰ, 10 ਮਾਰਚ (ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਬਰਿੰਦਰ ਗੋਇਲ ਐਡਵੋਕੇਟ ਦੇ ਵਿਧਾਇਕ ਬਣਨ ‘ਤੇ ਹਲਕਾ ਲਹਿਰਾ ਦੇ ਵੋਟਰਾਂ ‘ਚ ਸੀ.ਐਮ ਦੇ ਜਿੱਤਣ ਜਿੰਨਾ ਚਾਅ
ਵੇਖਣ ਨੂੰ ਮਿਲਿਆ।ਪਹਿਲੇ ਗੇੜ ਦੀ ਗਿਣਤੀ ਸਮੇਂ ਬਰਿੰਦਰ ਗੋਇਲ ਨੂੰ ਬੜ੍ਹਤ ਮਿਲਣ ਤੋਂ ਹੀ ਪਿੰਡਾਂ ਚੋਂ ਸੈਂਕੜੇ ਟਰੈਕਟਰ, ਟਰਾਲੀਆਂ, ਕਾਰਾਂ ਰਾਹੀਂ ਸਾਊਂਡ ਲਾ ਕੇ ਨੱਚਦੇ, ਭੰਗੜਾ ਪਾਉਂਦੇ, ਗੁਲਾਲ ਖੇਡਦੇ ਲੋਕ ਲਹਿਰਾ ਗਾਗਾ ਪਹੁੰਚੇ।ਸ਼ਹਿਰ ਵਾਸੀ ਕਹਿ ਰਹੇ ਹਨ ਕਿ ਵਿਧਾਇਕ ਬਣਨ ਦਾ ਇੰਨਾ ਚਾਅ ਪਹਿਲਾਂ ਕਦੇ ਵੀ ਵੇਖਿਆ।ਸ਼ਹਿਰ ਵਿੱਚ ਬਰਿੰਦਰ ਗੋਇਲ ਨੇ ਓਪਨ ਗੱਡੀ ‘ਤੇ ਖੜ੍ਹੇ ਹੋ ਕੇ ਲੋਕਾਂ ਦਾ ਪਿਆਰ ਕਬੂਲਿਆ।ਇਕੱਠੇ ਹੋਏ ਸਮਰਥਕਾਂ ਨੇ ਉਨ੍ਹਾਂ ਦਾ ਥਾਂ ਥਾਂ ਭਰਪੂਰ ਸੁਆਗਤ ਕੀਤਾ।
ਉਨ੍ਹਾਂ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਨਵੇਂ ਪੰਜਾਬ ਦੀ ਸਿਰਜਣਾ ਹੋਵੇਗੀ। ਅਰਵਿੰਦ ਕੇਜਰੀਵਾਲ ਦੇ ਅਸ਼ੀਰਵਾਦ ਸਦਕਾ ਮੁੱਖ ਮੰਤਰੀ ਬਨਣ ਜਾ ਰਹੇ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ।
ਇਸ ਮੌਕੇ ਆਪ ਆਗੂ ਦੀਪਕ ਜੈਨ, ਐਡਵੋਕੇਟ ਗੌਰਵ ਗੋਇਲ, ਐਡਵੋਕੇਟ ਕੁਲਜਿੰਦਰ ਢੀਂਡਸਾ, ਇੰਦਰ ਚੰਦ ਗਰਗ, ਮੇਘਰਾਜ, ਵਿੱਕੀ, ਗੁਰੀ ਚਹਿਲ, ਮਨੋਹਰ ਲਾਲ ਮਨੋਰੀ, ਧਰਮ ਪਾਲ ਗੱਟੀ ਸਮੇਤ ਹਜ਼ਾਰਾਂ ਦੀ ਗਿਣਤੀ ‘ਚ ਸਮਰਥਕ ਮੌਜ਼ੂਦ ਸਨ।
Punjab Post Daily Online Newspaper & Print Media