ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਸਥਾਨਕ ਸੁਲਤਾਨਵਿੰਡ ਰੋਡ ਸਥਿਤ ਮੋਹਨ ਨਗਰ ਵਿਖੇ ਮਹਾ ਸ਼ਿਵਰਾਤਰੀ ਦੇ ਸਬੰਧ ਵਿੱਚ ਭੋਲੇ ਸ਼ੰਕਰ ਸ਼ਿਵ ਜੀ ਮਹਾਰਾਜ ਦਾ ਲੰਗਰ ਭੰਡਾਰਾ ਆਯੋਜਿਤ ਕੀਤਾ ਗਿਆ।ਇਸ ਤੋਂ ਪਹਿਲਾਂ ਬੈਂਡ ਵਾਜਿਆਂ ਦੀਆਂ ਮਨੋਹਰ ਧੁਨਾਂ ‘ਤੇ ਭੋਲੇ ਸ਼ੰਕਰ ਦੀ ਮਹਿਮਾ ਦਾ ਗਾਇਨ ਕੀਤਾ ਗਿਆ।ਲੰਗਰ ਭੰਡਾਰੇ ਵਿੱਚ ਪੂੜੀ ਛੋਲੇ, ਕੜੀ ਚਾਵਲ, ਕੜਾਹ, ਪਕੌੜੇ ਅਤੇ ਹੋਰ ਬੇਅੰਤ ਪਦਰਾਥ ਤਿਆਰ ਕੀਤੇ ਗਏ।ਬਾਲ ਕਿਸ਼ਨ ਬੱਲੂ, ਰੋਹਿਤ ਮਹਾਜਨ, ਕਰਨ ਸ਼ਰਮਾ, ਰਾਜ ਸ਼ਰਮਾ ਵਿੱਕੀ, ਹਰਿੰਦਰ, ਹਰਮਨ, ਲਖਬੀਰ, ਕੁਨਾਲ, ਅਵਿਨਾਸ਼, ਸਤਨਾਮ ਸਿੱਧੂ, ਰਿਸ਼ੀ, ਹਰਵਿੰਦਰ ਸਿੰਘ ਕੇ.ਪੀ, ਗੌਰਵ, ਸ਼ੁਭਮ ਸ਼ਰਮਾ ਅਤੇ ਮੋਹਿਤ ਸ਼ਰਮਾ ਆਦਿ ਨੇ ਸ਼ਰਧਾਲੂਆਂ ਨੂੰ ਲੰਗਰ ਵਰਤਾਉਣ ਦੀ ਸੇਵਾ ਕੀਤੀ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …