Saturday, April 18, 2026

ਪੰਜਾਬ ਘੱਟਗਿਣਤੀ ਕਮਿਸ਼ਨ ਨੇ ਘਰ ਦੀ ਭੰਨਤੋੜ ਅਤੇ ਹਤਿਆ ਦੇ ਮਾਮਲੇ ਦਾ ਲਿਆ ਨੋਟਿਸ

ਮੈਂਬਰ ਡਾਕਟਰ ਸੁਭਾਸ਼ ਥੋਬਾ, ਡੀ.ਐਸ.ਪੀ ਅਜਨਾਲਾ, ਐਸ.ਐਚ.ਓ ਰਮਦਾਸ ਨੇ ਕੀਤਾ ਮੌਕੇ ਦਾ ਮੁਆਇਨਾ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ) – ਰਮਦਾਸ ਦੇ ਪਿੰਡ ਮਾਛੀਵਾਲਾ ਵਿੱਚ ਇਕ ਮਹਿਲਾ ਦੇ ਘਰ ਵਿੱਚ ਵੜ੍ਹ ਕੇ ਘਰ ਦੀ ਭੰਨਤੋੜ ਅਤੇ ਉਸ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਪੰਜਾਬ ਘੱਟ ਗਿਣਤੀ ਕਮਿਸਨ ਦੇ ਚੇਅਰਮੈਨ ਪ੍ਰੋ. ਇਮੈਨੁਅਲ ਨਾਹਰ ਨੇ ਸਖਤ ਨੋਟਿਸ ਲਿਆ ਹੈ।ਉਨਾਂ ਦੇ ਹੁਕਮਾਂ ’ਤੇ ਕਮਿਸ਼ਨ ਦੇ ਮੈਂਬਰ ਡਾਕਟਰ ਸੁਭਾਸ ਥੋਬਾ ਨੇ ਡੀ.ਐਸ.ਪੀ ਅਜਨਾਲਾ ਜਸਬੀਰ ਸਿੰਘ, ਐਸ.ਐਚ.ਓ ਰਾਮਦਾਸ ਮੇਜਰ ਸਿੰਘ ਨੂੰ ਨਾਲ ਲੈ ਕੇ ਪੀੜਤ ਔਰਤ ਦੇ ਬਿਆਨ ਕਲਮਬੰਦ ਕੀਤੇ ਅਤੇ ਮਹਿਲਾ ਦੇ ਘਰ ਜਾ ਕੇ ਮੌਕੇ ਦਾ ਜਾਇਜਾ ਲਿਆ।
                  ਡਾ: ਥੋਬਾ ਨੇ ਦੱਸਿਆ ਕਿ ਕਾਂਤਾ ਨਾਮ ਦੀ ਇਹ ਔਰਤ ਘੱਟਗਿਣਤੀ ਭਾਈਚਾਰੇ ਨਾਲ ਸਬੰਧਤ ਹੈ।ਉਸ ਦਾ ਪਤੀ ਫੌਜ ਵਿੱਚ ਹੈ।ਉਹ ਆਪਣੇ ਬੱਚਿਆਂ ਨਾਲ ਪਿੰਡ ਮਾਛੀਵਾਲਾ ਵਿੱਚ ਰਹਿੰਦੀ ਹੈ।ਕਾਂਤਾ ਦੇ ਬੇਟੇ ਨੇ ਲਵ ਮੈਰਿਜ ਕੀਤੀ ਹੈ।ਬੇਟੇ ਦੀ ਪਤਨੀ ਦੇ ਮਾਪੇ ਇਸ ਵਿਆਹ ਤੋਂ ਖੁਸ਼ ਨਹੀਂ ਸਨ।ਇਸ ਕਾਰਨ ਮਾਪਿਆਂ ਵਿਚਾਲੇ ਕਾਂਤਾ ਨਾਲ ਕਈ ਵਾਰ ਝਗੜਾ ਵੀ ਹੋਇਆ। ਅਜਿਹੇ ‘ਚ ਕਾਂਤਾ ਨੇ ਬੇਟੇ ਨੂੰ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ।ਬੇਟੇ ਦੇ ਪਰਿਵਾਰਕ ਮੈਂਬਰਾਂ ਨਾਲ ਝਗੜੇ ਕਾਰਨ ਕਾਂਤਾ ਨੇ ਹਾਈਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਸੀ।2 ਮਾਰਚ 2022 ਨੂੰ ਕਾਂਤਾ ਆਪਣੇ ਘਰ ਸੀ।ਇਸੇ ਦੌਰਾਨ ਲੜਕੇ ਦੇ ਪਰਿਵਾਰਕ ਮੈਂਬਰ ਪੰਦਰਾਂ ਵਿਅਕਤੀਆਂ ਨਾਲ ਉਸ ਦੇ ਘਰ ਆਏ ਅਤੇ ਲੋਹੇ ਦਾ ਗੇਟ ਤੋੜਨ ਦੀ ਕੋਸ਼ਿਸ਼ ਕੀਤੀ।ਇਹ ਲੋਕ ਕਾਂਤਾ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ।ਪਰ ਕਾਂਤਾ ਨੇ ਗੇਟ ਨੂੰ ਲੋਹੇ ਦੀਆਂ ਜੰਜੀਰਾਂ ਨਾਲ ਬੰਨ੍ਹ ਕੇ ਅੰਦਰ ਆਉਣ ਤੋਂ ਰੋਕ ਦਿੱਤਾ।
              ਡਾਕਟਰ ਸੁਭਾਸ ਥੋਬਾ ਨੇ ਦੱਸਿਆ ਕਿ ਕਾਂਤਾ ਨੇ ਘੱਟ ਗਿਣਤੀ ਕਮਿਸਨ ਨੂੰ ਪੱਤਰ ਭੇਜ ਕੇ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ।ਅਜਿਹੇ ‘ਚ ਕਮਿਸ਼ਨ ਨੇ ਪੁਲੀਸ ਦੇ ਨਾਲ ਕਾਂਤਾ ਦੇ ਘਰ ਦਾ ਮੁਆਇਨਾ ਕੀਤਾ ਅਤੇ ਰਮਦਾਸ ਥਾਣੇ ਦੇ ਐਸ.ਐਚ.ਓ ਮੇਜਰ ਸਿੰਘ ਨੂੰ ਦੋਸ਼ੀ ਖਿਲਾਫ ਮਾਮਲਾ ਦਰਜ਼ ਕਰਨ ਦੇ ਹੁਕਮ ਦਿੱਤੇ।ਇਸਾਦਾਸ ਟੋਨੀ ਮੈਂਬਰ ਸਲਾਹਕਾਰ ਕਮੇਟੀ ਘੱਟ ਗਿਣਤੀ ਵੀ ਇਸ ਮੌਕੇ ਹਾਜ਼ਰ ਸਨ।ਡੀ.ਐਸ.ਪੀ ਅਜਨਾਲਾ ਜਸਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਦਿੱਤੀ ਗਈ ਹੈ।ਜਲਦ ਹੀ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਜਾਵੇਗਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …