
ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ) – ਕਸ਼ੱਤ੍ਰੀ ਗੁਰਦੁਆਰਾ ਭਾਈ ਕਰਮ ਸਿੰਘ ਜੀ ਸ਼ਹੀਦ (ਪੰਜਾ ਸਾਹਿਬ ਵਾਲੇ) ਗੁਰੂ ਨਾਨਕਪੁਰਾ ਵਿਖੇ ਆਰਥਿਕ ਤੌਰ ‘ਤੇ ਅਸਮਰੱਥ ਜੋੜੇ ਸ. ਸੁਰਿੰਦਰਪਾਲ ਸਿੰਘ ਦਾ ਬੀਬੀ ਸੁਖਪ੍ਰੀਤ ਕੌਰ ਨਾਲ ਆਨੰਦ ਕਾਰਜ ਕਰਵਾਇਆ ਗਿਆ।
ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਸ਼ਾਮ ਸਿੰਘ ਨੇ ਵਿਆਹ ਬੰਧਨ ਵਿੱਚ ਬੱਝੇ ਜੋੜੇ ਨੂੰ ਸਦਭਾਵਨਾ ਨਾਲ ਰਹਿੰਦੇ ਹੋਏ ਗੁਰੂ ਨਾਲ ਜੁੜੇ ਰਹਿਣ ਅਤੇ ਆਪਣੇ ਮਾਂ-ਬਾਪ ਦੇ ਆਗਿਆਕਾਰ ਬਣਨ ਲਈ ਪ੍ਰੇਰਿਆ।ਉਨ੍ਹਾਂ ਦੱਸਿਆ ਕਿ ਜੋੜੇ ਨੂੰ ਘਰੇਲੂ ਵਰਤੋਂ ਵਿੱਚ ਆਉਣ ਵਾਲਾ ਸਮਾਨ ਦਿੱਤਾ ਗਿਆ ਹੈ।ਸਮੂਹ ਗੁਰਦੁਆਰਾ ਕਮੇਟੀ ਅਤੇ ਨੌਜਵਾਨ ਸੇਵਕ ਸਭਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਵੀ ਜ਼ਰੂਰਤਮੰਦ ਜੋੜਿਆਂ ਦੇ ਆਨੰਦ ਕਾਰਜ ਕਰਵਾਏ ਜਾਣਗੇ।ਇਸ ਮੌਕੇ ਗੁਰਦੁਆਰਾ ਕਮੇਟੀ ਵੱਲੋਂ ਚਾਹ-ਪਾਣੀ ਤੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ।
ਜੋੜੇ ਨੂੰ ਆਸ਼ੀਰਵਾਦ ਦੇਣ ਸਮੇਂ ਸ. ਸ਼ਾਮ ਸਿੰਘ ਪ੍ਰਧਾਨ, ਗੁਰਮੇਜ ਸਿੰਘ ਜਨਰਲ ਸਕੱਤਰ, ਜਸਵਿੰਦਰ ਸਿੰਘ, ਦਰਸ਼ਨ ਸਿੰਘ, ਇਕਬਾਲ ਸਿੰਘ, ਰਵਿੰਦਰ ਸਿੰਘ ਟੋਨੀ, ਜਤਿੰਦਰ ਸਿੰਘ, ਤਰਲੋਚਨ ਸਿੰਘ ਧਾਮੀ, ਜਸਪ੍ਰੀਤ ਸਿੰਘ ਜੋਤੀ, ਜਤਿੰਦਰ ਸਿੰਘ ਲਾਲੀ, ਹਰਿੰਦਰ ਸਿੰਘ ਹਿੰਦਾਂ ਤੇ ਦਪਿੰਦਰ ਸਿੰਘ ਕਪੂਰ ਆਦਿ ਹਾਜ਼ਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media