ਸਨੀ ਓਬਰਾਏ ਕਲੀਨਿੰਗ ਲੈਬ ਤੇ ਡਾਇਗਨੋਸਟਿਕ ਦਾ ਕੀਤਾ ਡਾ. ਓਬਰਾਏ ਨੇ ਉਦਘਾਟਨ
ਸੰਗਰੂਰ, 8 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਉਘੇ ਕਾਰੋਬਾਰੀ ਡਾ. ਐਸ.ਪੀ ਸਿੰਘ ਓਬਰਾਏ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਸਮਾਜ ਦੀ ਸੇਵਾ ਲਈ ਤਤਪਰ ਰਹਿੰਦੇ ਹਨ ਅਤੇ ਜਲਦੀ ਹੀ ਦਸੰਬਰ ਤੱਕ ਇੱਕ ਸੌ ਦੇ ਕਰੀਬ ਲੈਬੋਰਟਰੀਆ ਖੋਲ੍ਹਣ ਦਾ ਟੀਚਾ ਹੈ ਅਤੇ ਜਲਦੀ ਹੀ ਅਗਲੇ ਹਫ਼ਤੇ ਤੱਕ ਚਾਰ ਲੈਬਾਰਟਰੀਆਂ ਹੋਰ ਵੱਖ ਵੱਖ ਸ਼ਹਿਰਾਂ ਵਿੱਚ ਖੋਲ੍ਹੀਆਂ ਜਾਣਗੀਆਂ।
ਡਾ. ਓਬਰਾਏ ਵਲੋਂ ਅੱਜ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਸੁਨਾਮ ਵਿਖੇ ਸਨੀ ਓਬਰਾਏ ਕਲੀਨਿੰਗ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਇਲਾਕਾ ਨਿਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਸਮਾਜ ਦੀ ਸੇਵਾ ਕਰਕੇ ਜੋ ਮਿਲਦੀ ਹੈ।ਉਹ ਹੋਰ ਕਿਸੇ ਕੰਮ ਵਿੱਚ ਨਹੀਂ ਮਿਲਦੀ।ਇਸ ਤੋਂ ਪਹਿਲਾਂ ਉਘੇ ਸਮਾਜਸੇਵੀ ਬਿੱਟੂ ਬੀਰਕਲਾਂ ਦੇ ਯਤਨਾ ਸਦਕਾ ਉਨ੍ਹਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਸਦਕਾ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਦਾ ਉਦਘਾਟਨ ਡਾ. ਐਸ ਪੀ ਸਿੰਘ ਓਬਰਾਏ ਨੇ ਕੀਤਾ।
ਉਨ੍ਹਾਂ ਨਾਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਟਰੱਸਟ ਦੇ ਹੈਲਥ ਡਾਇਰੈਕਟਰ ਡਾ. ਦਲਜੀਤ ਸਿੰਘ ਗਿੱਲ, ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਹਰਮਨ, ਕਾਰਗੁਜ਼ਾਰੀ ਮੈਂਬਰ ਸਤਨਾਮ ਸਿੰਘ ਦਮਦਮੀ, ਹਰਮੇਲ ਸਿੰਘ ਲੱਡਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ, ਪ੍ਰੀਤਮ ਸਿੰਘ ਜੋਹਲ, ਗੁਰਸੇਵਕ ਸਿੰਘ ਚਹਿਲ, ਗੁਰਚਰਨ ਸਿੰਘ ਦੁੱਗਾ, ਚਮਕੌਰ ਸਿੰਘ ਸ਼ਾਹਪੁਰ, ਸਮੇਤ ਜ਼ਿਲ੍ਹਾ ਟੀਮ ਦੇ ਮੈਂਬਰ ਮੌਜ਼ੂਦ ਸਨ।
ਸ਼ਹੀਦ ਊਧਮ ਸਿੰਘ ਕੰਬੋਜ਼ ਯਾਦਗਾਰੀ ਕਮੇਟੀ ਸੁਨਾਮ ਦੇ ਪ੍ਰਧਾਨ ਮਾਸਟਰ ਕੇਹਰ ਸਿੰਘ ਜੋਸਨ ਵਲੋਂ ਸ਼ਹੀਦ ਊਧਮ ਸਿੰਘ ਦੇ ਘਰ ਦੇ ਨਾਲ ਵਾਲੀ ਜਗ੍ਹਾ ਖਰੀਦ ਕੇ ਦੇਣ ਦੀ ਮੰਗ ਨੂੰ ਪੂਰੀ ਕਰਦਿਆਂ ਡਾ. ਐਸ.ਪੀ ਸਿੰਘ ਓਬਰਾਏ ਨੇ ਤੁਰੰਤ ਐਲਾਨ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਇਹ ਜਗ੍ਹਾ ਖਰੀਦ ਕੇ ਦੇਣਗੇ।ਚਮਕੌਰ ਸਿੰਘ ਸ਼ਾਹਪੁਰ ਅਤੇ ਸਤਨਾਮ ਸਿੰਘ ਦਮਦਮੀ ਵਲੋਂ ਕੀਤੇ ਗਏ ਮੰਚ ਸੰਚਾਲਨ ਉਪਰੰਤ ਖੂਨਦਾਨ ਕੈਂਪ ਵਿੱਚ ਇੱਕ ਸੌ ਦੇ ਕਰੀਬ ਨੌਜਵਾਨਾਂ ਵਲੋਂ ਖ਼ੂਨਦਾਨ ਕੀਤਾ ਗਿਆ ਅਤੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਤੋਂ ਇਲਾਵਾ ਇਲਾਕੇ ਦੀਆਂ ਪੰਜਾਹ ਦੇ ਕਰੀਬ ਸੰਸਥਾਵਾਂ ਵਲੋਂ ਡਾ. ਐਸ.ਪੀ ਸਿੰਘ ਓਬਰਾਏ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸਨਮਾਨ ਕਰਨ ਮੌਕੇ ਬਿੱਟੂ ਬੀਰਕਲਾਂ, ਰਾਵੀ ਹਰਸ਼ਦੀਪ ਸਿੰਘ ਜੋਸ਼ੀ, ਸੁਖਪਾਲ ਸਿੰਘ ਲੌਂਗੋਵਾਲ ਲੱਡੀ ਬਿਜਲਪੁਰ, ਹਰਪਾਲ ਸਿੰਘ, ਜਗਸੀਰ ਸਿੰਘ ਬਿਸ਼ਨਪੁਰਾ, ਦਰਸ਼ਨ ਮਿੱਤਲ ਕਾਕਾ, ਦਿਨੇਸ਼ ਕੁਮਾਰ, ਭਰਪੂਰ ਸਿੰਘ ਐਡਵੋਕੇਟ, ਚਮਕੌਰ ਸਿੰਘ ਸ਼ਾਹਪੁਰ, ਡਾ. ਧਰਮਪਾਲ ਸੋਨੀ, ਅਤੇ ਹੋਰ ਮੋਹਤਵਰ ਸ਼ਖਸੀਅਤਾਂ ਮੌਜ਼ੂਦ ਸਨ।