Monday, December 23, 2024

ਆਂਗਨਵਾੜੀ ਵਰਕਰਾਂ ਨੇ ਜਲੰਧਰ ਵਿੱਚ ਵੱਡੇ ਪੱਧਰ ਤੇ ਕੀਤਾ ਰੋਸ ਪ੍ਰਦਰਸ਼ਨ

PPN2611201406

ਜਲੰਧਰ, 26 ਨਵੰੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ)- ਜ਼ਿਲ੍ਹਾ ਜਲੰਧਰ ਦੀਆਂ ਵਰਕਰਾਂ ਤੇ ਹੈਲਪਰਾਂ ਨੇ ਅੱਜ  ਸੈਂਕੜੀਆ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ।ਇਸ ਪ੍ਰਦਰਸ਼ਨ ਦੀ ਅਗਵਾਈ ਸਤਵੰਤ ਕੌਰ ਜ਼ਿਲ੍ਹਾ ਪ੍ਰਧਾਨ ਨੇ ਕੀਤੀ।ਇਸ ਮੌਕੇ ਵਿਸ਼ੇਸ਼ ਤੌਰ ਤੇ ਵਰਕਰਾਂ ਹੈਲਪਰਾਂ ਨੂੰ ਸੰਬੋਧਨ ਕਰਦੇ ਹੋਏ ਕੌਮੀ ਪ੍ਰਧਾਨ ਸ਼੍ਰੀਮਤੀ ਹਰਗੋਬਿੰਦ ਕੌਰ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਕੌਮੀ ਪੱਧਰ ਤੇ ਸੰਘਰਸ਼ ਕਰ ਰਹੀਆ ਹਾਂ ਜਿਸਦੀ ਪਹਿਲੀ ਕੜੀ ਤਹਿਤ 2 ਅਕਤੂਬਰ ਤੋਂ 15 ਅਕਤੂਬਰ ਤੱਕ ਬਲਾਕ ਰੈਲੀਆ ਧਰਨੇ ਦਿੱਤੇ ਗਏ ਹਨ, ਹੁਣ ਜ਼ਿਲ੍ਹਾ ਹੈਡਕੁਆਟਰਾ ਤੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ।1 ਦਸੰਬਰ ਨੂੰ ਬਠਿੰਡਾ ਅਤੇ 8 ਦਸੰਬਰ ਨੂੰ ਦਿੱਲੀ ਵਿਖੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਕਿ ਸਾਡੀ ਮੰਗ ਹੈ ਕਿ ਵਰਕਰਾਂ, ਹੈਲਪਰ ਨੂੰ ਸਰਕਾਰੀ ਮੁਲਾਜ਼ਮ ਦਾ ਦਰਜਾ ਦਿੱਤਾ ਜਾਵੇ, ਜਿੰਨੀ ਦੇਰ ਇਹ ਦਰਜਾ ਨਹੀਂ ਦਿੱਤਾ ਜਾਂਦਾ ਉਨ੍ਹੀ ਦੇਰ ਸ਼ੋਸ਼ਲ ਵਰਕਰ ਨਾ ਕਹਿ ਕੇ ਘੱਟੋ-ਘੱਟ ਵਰਕਰ ਦਾ ਦਰਜਾ ਦਿੱਤਾ ਜਾਵੇ ਅਤੇ ਵਰਕਰ/ਹੈਲਪਰ ਲਈ ਕ੍ਰਮਵਾਰ 21500/11500 ਰੁਪਏ ਦਿੱਤੇ ਜਾਣ, ਮਿੰਨੀ ਵਰਕਰਾਂ ਨੂੰ ਪੂਰੇ ਦਰਜਾ ਦਿੱਤਾ ਜਾਵੇ, ਐਨ.ਜੀ.ਓ. ਕੋਲ ਚਲਦੇ ਪ੍ਰੋਜੈਕਟ ਵਾਪਿਸ ਲਏ ਜਾਣ, ਵਰਕਰ/ਹੈਲਪਰ ਨੂੰ ਮੈਡੀਕਲ ਲੀਵ ਦਿੱਤੀ ਜਾਵੇ।
ਇਸ ਮੌਕੇ ਜ਼ਿਲਾ ਪ੍ਰਧਾਨ ਸਤਵੰਤ ਕੌਰ ਨੇ ਜ਼ਿਲ੍ਹੇ ਵਲੋਂ ਭਰੋਸਾ ਦਿੱਤਾ ਕਿ ਉਹ ਆਪਣੀ ਪੂਰੀ ਸਮਰੱਥਾ ਅਨੁਸਾਰ ਜਥੇਬੰਦੀ ਵਲੋਂ ਉਲੀਕੇ ਪ੍ਰੋਗ੍ਰਾਮ ਵਿੱਚ ਵੱਧ ਚੜ੍ਹਕੇ ਤਨ-ਮਨ-ਧਨ ਨਾਲ ਭਾਗ ਲੈਣਗੀਆ ਇਸ ਰੋਸ ਪ੍ਰਦਰਸ਼ਨ ਨੂੰ ਸੁਨੀਤਾ ਰਾਣੀ ਪ੍ਰਧਾਨ ਲੋਹੀਆ, ਚੰਚਲ ਰਾਣੀ, ਸੁਜਾਤਾ, ਸ਼ਾਤੀ ਦੇਵੀ, ਸਤਿੰਦਰ ਕੌਰ, ਜਸਬੀਰ ਕੌਰ, ਸਰਬਜੀਤ ਕੌਰ, ਜਸਵਿੰਦਰ ਕੌਰ, ਕਸ਼ਮੀਰ ਕੌਰ, ਭਜਨ ਕੌਰ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply