Sunday, December 22, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇੇ ਅੰਤਰ-ਵਿਭਾਗ ਆਰਮ ਰੈਸਲਿੰਗ ਮੁਕਾਬਲੇ

ਅੰਮ੍ਰਿਤਸਰ, 24 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਸਪੋਰਟਸ ਵੱਲੋਂ ਫਿਟ ਇੰਡੀਆ ਪ੍ਰੋਗਰਾਮ (ਭਾਰਤ ਸਰਕਾਰ) ਅਧੀਨ ਅੰਤਰ-ਵਿਭਾਗੀ ਆਰਮ ਰੈਸਲਿੰਗ (ਲੜਕੇ/ਲੜਕੀਆਂ) ਮੁਕਾਬਲਿਆਂ ਦਾ ਆਯੋਜਨ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੁਆ ਦੀ ਅਗਵਾਈ `ਚ ਕਰਵਾਇਆ ਗਿਆ।ਇਸ ਵਿਚ ਵੱਖ ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
                    ਡਾ. ਅਮਨਦੀਪ ਸਿੰਘ, ਟੀਚਰ ਇੰਚਾਰਜ਼, ਜੀ.ਐਨ.ਡੀ.ਯੂ ਕੈਂਪਸ ਸਪੋਰਟਸ ਐਂਡ ਨੋਡਲ ਅਫਸਰ- ਜੀ.ਐਨ.ਡੀ.ਯੂ ਫਿਟ ਇੰਡੀਆ ਪ੍ਰੋਗਰਾਮ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਵੱਖ-ਵੱਖ ਵਿਭਾਗਾਂ ਦੇ 70 ਲੜਕੇ ਅਤੇ 22 ਲੜਕੀਆਂ ਨੇ ਭਾਗ ਲਿਆ।ਪ੍ਰੋ. ਅਨੀਸ਼ ਦੁਆ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਤਕਸੀਮ ਕੀਤੀਆਂ।ਇਨ੍ਹਾਂ ਮੁਕਾਬਲਿਆਂ ਦੇ ਨਤੀਜਿਆਂ ਵਿਚ ਲੜਕੇ (78 ਕਿਲੋ) ਵਰਗ ਵਿੱਚ ਪਹਿਲਾ-ਗੁਰੂ ਰਾਮਦਾਸ ਸਕੂਲ ਆਫ਼ ਪਲੈਨਿੰਗ ਤੋਂ ਦਯਾ ਸਿੰਘ; ਦੂਜਾ-ਸਕੂਲ ਆਫ ਸੋਸ਼ਲ ਸਾਇੰਸਿਜ਼ ਤੋਂ ਵਿਨੇ ਪ੍ਰਤਾਪ; ਤੀਜਾ-ਇਲੈਕਟ੍ਰਾਨਿਕਸ ਟੈਕਨਾਲੋਜੀ ਤੋਂ ਤਨਵੀਰ ਸਿੰਘ।70-78 ਕਿਲੋ ਵਰਗ ਵਿੱਚ ਪਹਿਲਾ-ਸੀਈਟੀ ਤੋਂ ਵਿਸ਼ਾਲ ਅਗਰਵਾਲ; ਦੂਜਾ-ਹੋਟਲ ਮੈਨੇਜਮੈਂਟ ਤੋਂ ਮਨਪ੍ਰੀਤ ਸਿੰਘ; ਤੀਜਾ ਯੂ.ਬੀ.ਐਸ ਤੋਂ ਅਨਿਕੇਤ ਸ਼ਰਮਾ।62-70 ਕਿਲੋਗ੍ਰਾਮ ਵਰਗ ਵਿੱਚ ਪਹਿਲਾ ਕੰਪਿਊਟਰ ਸਾਇੰਸ ਵਿਭਾਗ ਤੋਂ ਅਵਿਸ਼; ਦੂਜਾ-ਮਿਆਸ ਡਿਪਾਰਟਮੈਂਟ ਆਪ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਨਿਕੋਲ ਥਾਮਸ; ਤੀਜਾ-ਸਕੂਲ ਆਫ਼ ਸੋਸ਼ਲ ਸਾਇੰਸਜ਼ ਤੋਂ ਕੰਵਲਪਾਲ ਸਿੰਘ।62 ਕਿਲੋਗ੍ਰਾਮ ਸ਼੍ਰੇਣੀ `ਚ; ਪਹਿਲਾ-ਕਾਨੂੰਨ ਵਿਭਾਗ ਤੋਂ ਅਖਿਲ ਗਰੋਵਰ; ਦੂਜਾ-ਮਿਆਸ ਡਿਪਾਰਟਮੈਂਟ ਆਪ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਡੈਨਿਸ ਜੋਸ ਅਤੇ ਤੀਜਾ – ਆਰਕੀਟੈਕਚਰ ਵਿਭਾਗ ਤੋਂ ਰਾਹੁਲ ਡਿਊਲ ਸਨ।
                60 ਕਿਲੋਗ੍ਰਾਮ ਤੋਂ ਉੱਪਰ ਦੇ ਲੜਕੀਆਂ ਦੇ ਵਰਗ ਵਿੱਚ ਪਹਿਲਾ-ਸਕੂਲ ਆਫ਼ ਸੋਸ਼ਲ ਸਾਇੰਸ ਤੋਂ ਦਿਵਿਆ; ਦੂਜਾ-ਆਰਕੀਟੈਕਚਰ ਵਿਭਾਗ ਤੋਂ ਹਰਸ਼ਿਤਾ; ਤੀਜਾ-ਫਾਰਮਾਸਿਊਟੀਕਲ ਸਾਇੰਸਜ਼ ਤੋਂ ਰਾਧਿਕਾ। 50-60 ਕਿਲੋ ਵਰਗ ਵਿੱਚ ਪਹਿਲਾ-ਆਰਕੀਟੈਕਚਰ ਵਿਭਾਗ ਤੋਂ ਆਯੂਸ਼ੀ; ਦੂਜਾ-ਇਲੈਕਟ੍ਰਾਨਿਕਸ ਵਿਭਾਗ ਤੋਂ ਅਰਸ਼ਦੀਪ ਤੀਜਾ-ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਤੋਂ ਕ੍ਰਿਤੀ। 50 ਕਿਲੋਗ੍ਰਾਮ ਤੱਕ ਸ਼੍ਰੇਣੀ: ਪਹਿਲਾਂ – ਸੀਈਟੀ ਤੋਂ ਦ੍ਰਿਸ਼ਟੀ ਕਪੂਰ; ਦੂਜਾ-ਇਲੈਕਟ੍ਰਾਨਿਕਸ ਟੈਕਨਾਲੋਜੀ ਤੋਂ ਖੁਸ਼ੀ ਕਪੂਰ ਅਤੇ ਤੀਜਾ-ਫਾਰਮਾਸਿਊਟੀਕਲ ਸਾਇੰਸਿਜ਼ ਤੋਂ ਪੂਨਮ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …