Wednesday, February 25, 2026

ਅੱਠਵੇਂ ਦਿਨ ‘ਚ ਦਾਖਲ ਹੋਈ ਪਾਵਰਲੂਮ ਸਨਅਤ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਹੜਤਾਲ

ਅੰਮ੍ਰਿਤਸਰ, 28 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਦੇ ਪਾਵਰਲੂਮ ਸਨਅਤ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਹੜਤਾਲ ਅੱਠਵੇਂ ਦਿਨ ਵਿੱਚ ਦਾਖਲ ਹੋ ਗਈ ਹੈ।ਇੱਥੇ ਢਪੱਈ ਰੋਡ ਰੇਲਵੇ ਫਾਟਕ ‘ਤੇ ਪੂਰੇ ਅੰਮ੍ਰਿਤਸਰ ਦੇ ਹੜ੍ਹਤਾਲੀ ਮਜ਼ਦੂਰਾਂ ਦੀ ਰੈਲੀ ਅਤੇ ਰੋਸ ਮਾਰਚ ਕੀਤਾ ਗਿਆ।ਇਹ ਹੜਤਾਲ ਅੰਮ੍ਰਿਤਸਰ ਦੀਆਂ ਮਜ਼ਦੂਰ ਜਥੇਬੰਦੀਆਂ, ਏਟਕ, ਸੀਟੂ, ਸੀ.ਟੀ.ਯੂ ਪੰਜਾਬ ਦੀ ਅਗਵਾਈ ਵਿੱਚ ਚੱਲ ਰਹੀ ਹੈ।ਇਸ ਸਨਅਤ ਦੇ ਮਜ਼ਦੂਰ ਪੀਸ ਰੇਟ ਉਪਰ ਕੰਮ ਕਰਦੇ ਹਨ।ਪ੍ਰਤੀ ਮੀਟਰ ਕੱਪੜੇ ਦੀ ਬੁਣਾਈ ਨਾਲ ਇਹਨਾਂ ਦੀ ਮਜ਼ਦੂਰੀ ਤੈਅ ਹੁੰਦੀ ਹੈ।ਮਾਲਕਾਂ ਦੀ ਐਸੋਸੀਏਸ਼ਨ ਨਾਲ ਹੋਏ ਪਿਛਲੇ ਸਮਝੋਤੇ ਦੀ ਮਿਆਦ 31-12-2020 ਨੂੰ ਖਤਮ ਹੋ ਚੁੱਕੀ ਹੈ।ਕੋਰੋਨਾ ਕਾਲ ਕਰਕੇ ਨਵਾਂ ਸਮਝੌਤਾ ਲੇਟ ਹੋ ਗਿਆ ਹੈ।ਮਜ਼ਦੂਰ ਜਥੇਬੰਦੀਆਂ ਦੀ ਮਾਲਕਾਂ ਦੀ ਐਸੋਸੀਏਸ਼ਨ ਨਾਲ ਤਿੰਨ ਗੇੜ ਦੀ ਗੱਲਬਾਤ ਹੋ ਚੁੱਕੀ ਹੈ, ਲੇਕਿਨ ਕੋਈ ਫੈਸਲਾ ਨਹੀਂ ਹੋਇਆ।ਮਜ਼ਦੂਰਾਂ ਵੱਲੋਂ 17 ਅਪ੍ਰੈਲ ਨੂੰ ਇੱਕ ਦਿਨ ਦੀ ਹੜਤਾਲ ਕੀਤੀ ਗਈ ਸੀ ਅਤੇ 20 ਅਪ੍ਰੈਲ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਚੱਲ ਰਹੀ ਹੈ।ਮਜ਼ਦੂਰਾਂ ਦੀ ਮੰਗ ਹੈ ਕਿ ਮੰਹਿਗਾਈ ਦੇ ਵਾਧੇ ਕਾਰਨ ਉਹਨਾਂ ਦੇ ਰੇਟਾਂ/ਤਨਖਾਹਾਂ ਵਿੱਚ 30 ਫੀਸਦੀ ਵਾਧਾ ਕੀਤਾ ਜਾਵੇ।
                  ਅੱਜ ਦੀ ਰੈਲੀ ਨੂੰ ਅਮਰਜੀਤ ਸਿੰਘ ਆਸਲ, ਸੁੱਚਾ ਸਿੰਘ ਅਜਨਾਲਾ, ਜਗਤਾਰ ਸਿੰਘ ਕਰਮਪੁਰਾ, ਬ੍ਰਹਮਦੇਵ ਸ਼ਰਮਾ, ਜੀਤ ਰਾਜ ਬਾਵਾ, ਮੋਹਨ ਲਾਲ, ਜੋਗਿੰਦਰ ਲਾਲ, ਕ੍ਰਿਪਾ ਰਾਮ, ਸੁਰਿੰਦਰ ਸ਼ਿੰਦਾ ਅਤੇ ਸ਼ਮਸ਼ੇਰ ਨਾਥ ਆਦਿ ਨੇ ਸੰਬੋਧਨ ਕੀਤਾ।ਰੈਲੀ ਵਿੱਚ ਐਲਾਨ ਕੀਤਾ ਗਿਆ ਕਿ ਵੱਖ-ਵੱਖ ਸਨਅਤੀ ਇਲਾਕਿਆਂ ਵਿੱਚ ਰੋਜ਼ਾਨਾ ਮਜ਼ਦੂਰਾਂ ਦੇ ਇਕੱਠ ਕੀਤੇ ਜਾਣਗੇ ਅਤੇ 1 ਮਈ ਨੂੰ ਮਜ਼ਦੂਰ ਦਿਵਸ ਦੇ ਮੌਕੇ ਉਪਰ ਬੇਰੀ ਗੇਟ ਦੇ ਪਾਰਕ ਵਿੱਚ ਸਾਰੇ ਸ਼ਹਿਰ ਦੇ ਮਜ਼ਦੂਰਾਂ ਦੀ ਵਿਸ਼ਾਲ ਰੈਲੀ ਕੀਤੀ ਜਾਵੇਗੀ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …