ਕਪੂਰਥਲਾ, 2 ਮਈ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹਾ ਪ੍ਰਸਾਸ਼ਨ ਵਲੋਂ ਕਾਂਜਲੀ ਵਿਖੇ ਕਰਵਾਏ ਗਏ ਵਿਸਾਖੀ ਮੇਲੇ ਦੌਰਾਨ ਕੱਢੇ ਗਏ ਲੱਕੀ ਡਰਾਅ ਦੇ
ਜੇਤੂਆਂ ਨੂੰ ਆਪਣੇ ਇਨਾਮ ਰੈਡ ਕਰਾਸ ਦਫਤਰ ਕਪੂਰਥਲਾ (ਨੇੜੇ ਬੱਸ ਸਟੈਂਡ) ਤੋਂ ਤੁਰੰਤ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ।ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਆਖਿਆ ਹੈ ਕਿ ਡਰਾਅ ਦੌਰਾਨ ਕੁੱਲ 16 ਜੇਤੂਆਂ ਵਿਚੋਂ 7 ਪਹਿਲਾਂ ਆਪਣੇ ਇਨਾਮ ਪ੍ਰਾਪਤ ਕਰ ਚੁੱਕੇ ਹਨ ਬਾਕੀ 9 ਜੇਤੂ ਵੀ ਆਪਣੇ ਇਨਾਮ ਪ੍ਰਾਪਤ ਕਰਨ।ਇਨ੍ਹਾਂ ਵਿੱਚ ਕੂਪਨ ਨੰਬਰ 9784 (ਕੂਲਰ), ਕੂਪਨ ਨੰਬਰ 4109 (ਮਾਈਕ੍ਰੋਵੇਵ), ਕੂਪਨ ਨੰਬਰ 7084 ਤੇ 9733 (ਮੋਬਾਇਲ ) ਅਤੇ ਕੂਪਨ ਨੰਬਰ 4073, 6557 ਤੇ 7096 (ਪ੍ਰੈਸ਼ਰ ਕੂਕਰ) ਤੋਂ ਇਲਾਵਾ ਕੂਪਨ ਨੰਬਰ 7094 ਤੇ 7826 (ਡਿਨਰ ਸੈਟ) ਦੇ ਜੇਤੂ ਆਪਣੇ ਇਨਾਮ ਸਕੱਤਰ ਰੈਡ ਕਰਾਸ ਨਾਲ ਰੈਡ ਕਰਾਸ ਦਫਤਰ ਵਿਖੇ ਸੰਪਰਕ ਕਰਕੇ ਪ੍ਰਾਪਤ ਕਰ ਸਕਦੇ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media