ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਲੋਕ ਭਲਾਈ ਮੰਚ ਪੰਜਾਬ ਦੇ ਵਰਕਰਾਂ ਵਲੋਂ ਹਰਦਿਆਲ ਸਿੰਘ ਹਮਦਰਦ ਦੀ ਪ੍ਰਧਾਨਗੀ ਹੇਠ ਏਕਤਾ ਨਗਰ ਢਪੱਈ ਵਿਖੇ
ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ।ਸੁਬਾਈ ਪ੍ਰਧਾਨ ਬਲਬੀਰ ਸਿੰਘ ਝਾਮਕਾ ਨੇ ਲਾਲ ਝੰਡਾ ਲਹਿਰਾਇਆ।ਜਿਸ ਉਪਰੰਤ ਇਕੱਠੇ ਹੋਏ ਵਰਕਰਾਂ ਨੂੰ ਬਲਬੀਰ ਸਿੰਘ ਝਾਮਕਾ, ਨਿਰਵੈਲ ਸਿੰਘ ਢਪਈ, ਇਕਬਾਲ ਸਿੰਘ ਮੋਹਕਮਪੁਰਾ ਤੇ ਪ੍ਰਿੰਸੀਪਲ ਬਲਕਾਰ ਸਿੰਘ ਆਦਿ ਨੇ ਸੰਬੋਧਨ ਕੀਤਾ।ਝਾਮਕਾ ਨੇ ਕੌਮਾਂਤਰੀ ਮਜ਼ਦੂਰ ਦਿਵਸ ਦੇ ਇਤਿਹਾਸ ਅਤੇ ਮਜ਼ਦੂਰ ਸੰਘਰਸ਼ਾਂ ਬਾਰੇ ਚਾਨਣ ਪਾਇਆ।
ਇਸ ਮੌਕੇ ਤੀਰਥ ਰਾਮ, ਗੁਰਬਚਨ ਸਿੰਘ, ਬਲਵਿੰਦਰ ਸਿੰਘ, ਵਰਿਆਮ ਚੰਦ, ਰਜਿੰਦਰ ਕੁਮਾਰ ਕਾਲਾ, ਐਡਵੋਕੇਟ ਮਨਿੰਦਰਜੀਤ ਸਿੰਘ ਝਾਮਕਾ, ਜਗਦੀਸ਼ ਸਿੰਘ ਏਕਤਾ ਨਗਰ, ਫੋਜਾ ਸਿੰਘ ਹਰੀਪੁਰਾ, ਬਲਜੀਤ ਸਿੰਘ ਹਰੀਪੁਰਾ, ਰਣਜੀਤ ਸਿੰਘ ਏਕਤਾ ਨਗਰ, ਮਦਨ ਲਾਲ, ਸਰਦੂਲ ਸਿੰਘ ਢਪੱਈ, ਸੰਦੀਪ ਕੁਮਾਰ ਸਨੀ, ਸ਼ਿੰਦਰ ਸਿੰਘ, ਅਸ਼ਵਨੀ ਕੁਮਾਰ ਏਕਤਾ ਨਗਰ, ਬਲਦੇਵ ਸਿੰਘ ਢੋਟੀਆ, ਸੁਖਵੰਤ ਸਿੰਘ, ਸਤਨਾਮ ਸਿੰਘ, ਖਜ਼ਾਨਚੀ ਲਾਲ, ਗੁਰਦੇਵ ਸਿੰਘ ਅਤੇ ਬਿਹਾਰੀ ਲਾਲ ਭਾਰਤੀ ਆਦਿ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media