Thursday, October 8, 2026

ਕੈਪਟਨ ਅਜੀਤ ਸਿੰਘ ਨੇ ਪਿੰਡ ਹੇਰ ਵਿਖੇ ਸੜਕ ’ਤੇ ਪ੍ਰੀਮਿਕਸ ਪਾਉਣ ਦੀ ਕਰਵਾਈ ਸ਼ੁਰੂਆਤ

ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ) – ਪਿੰਡ ਵਾਸੀਆਂ ਦੀਆਂ ਹਰੇਕ ਮੁਸ਼ਕਿਲਾਂ ਦੇ ਹੱਲ ਅਤੇ ਪਿੰਡ ਦੇ ਵਿਕਾਸ ਕਾਰਜ਼ਾਂ ਲਈ ਹਮੇਸ਼ਾਂ ਹੀ ਯਤਨਸ਼ੀਲ ਰਹਾਂਗਾ।ਇਹ ਵਿਚਾਰ ਅੱਜ ਇਥੇ ਹਲਕਾ ਅਟਾਰੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਦੇ ਭਰਾ ਤੇ ਸਾਬਕਾ ਚੇਅਰਮੈਨ ਕੈਪਟਨ ਅਜੀਤ ਸਿੰਘ ਨੇ ਪਿੰਡ ਹੇਰ ਵਿਖੇ ਸੜਕ ’ਤੇ ਪ੍ਰੀਮਿਕਸ ਦੇ ਕਾਰਜ਼ਾਂ ਦੀ ਸ਼ੁਰੂਆਤ ਕਰਵਾਉਣ ਮੌਕੇ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਲਈ ਹਰ ਤਰ੍ਹਾਂ ਦੀ ਸੁਵਿਧਾ ਦਾ ਪ੍ਰਬੰਧ ਕਰਵਾਉਣਾ ਅਤੇ ਸ਼ਹਿਰ ਵਰਗੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਮੁੱਖ ਮਕਸਦ ਹੈ।ਉਨ੍ਹਾਂ ਕਿਹਾ ਕਿ ਆਪ ਪਾਰਟੀ ਜੋ ਕਿ ਸਭ ਦੇ ਦੁੱਖ ਸੁੱਖ ਦੀ ਭਾਈਵਾਲ ਹੈ।ਆਪਣੇ ਇਸੇ ਟੀਚੇ ਤਹਿਤ ਹੀ ਸੱਤਾ ’ਚ ਆਈ ਹੈ।ਜਿਸ ਦਾ ਉਦੇਸ਼ ਲੋਕ ਸੇਵਾ ਤੇ ਹਰੇਕ ਇਨਸਾਨ ਨੂੰ ਉਸ ਦਾ ਬਣਦਾ ਹੱਕ ਦੇਣਾ ਹੈ।
                       ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਸੁਖਵੰਤ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਦਰਪਾਲ ਸਿੰਘ ਬੱਲ, ਲਾਡੀ ਸ਼ਾਹ, ਮਨਿੰਦਰ ਸਿੰਘ ਹੇਰ, ਪੰਡਿਤ ਸ਼ਿੰਦੀ, ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …