ਅੰਮ੍ਰਿਤਸਰ, 4 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ਇੰਗਲੈਂਡ ਰਹਿੰਦੇ ਪਰਵਾਸੀ ਸਾਹਿਤਕਾਰ ਗੁਰਚਰਨ ਸੱਗੂ ਦਾ ਰੂ-ਬ-ਰੂ
ਕਰਵਾਇਆ ਗਿਆ ਅਤੇ ਉਨਾਂ ਦੀ ਪੁਸਤਕ ‘ਵੇਖਿਆ ਸ਼ਹਿਰ ਬੰਬਈ’ ਅਤੇ ਜਲੰਧਰ ਦੇ ਨੌਜਵਾਨ ਸ਼ਾਇਰ ਗੁਰਮੁੱਖ ਦੇ ਪਲੇਠੇ ਕਾਵਿ-ਸੰਗ੍ਰਹਿ ‘ਰਾਤ ਦੀ ਰਾਣੀ’ ਰਲੀਜ਼ ਕੀਤੀ ਗਈ।ਵਿਭਾਗੀ ਲਾਇਬ੍ਰੇਰੀ ਵਿੱਚ ਕਰਵਾਏ ਸਮਾਰੋਹ ‘ਚ ਆਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦਿਆਂ ਕਾਲਜ ਦੀ ਪੰਜਾਬੀ ਸਾਹਿਤ ਸਭਾ ਦੇ ਇੰਚਾਰਜ਼ ਡਾ. ਹੀਰਾ ਸਿੰਘ ਨੇ ਕਿਹਾ ਕਿ ਪੰਜਾਬੀ ਵਿਭਾਗ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੀ ਅਗਵਾਈ ’ਚ ਨਵੀਆਂ ਪਿਰਤਾਂ ਪਾ ਰਿਹਾ ਹੈ ਅਤੇ ਅਸੀਂ ਹਮੇਸ਼ਾਂ ਬਾਹਰੀ ਸਾਹਿਤਕਾਰਾਂ ਅਤੇ ਵਿਦਵਾਨਾਂ ਨੂੰ ਆਪਣੇ ਪ੍ਰੋਗਰਾਮ ਏਥੇ ਕਰਨ ਲਈ ਸੱਦਾ ਦਿੰਦੇ ਹਨ।ਅੱਖਰ ਮੈਗਜ਼ੀਨ ਦੇ ਸੰਪਾਦਕ ਅਤੇ ਕਵੀ ਵਿਸ਼ਾਲ ਨੇ ਗੁਰਚਰਨ ਸੱਗੂ ਦੀ ਜਾਣ-ਪਛਾਣ ਕਰਾਉਦਿਆਂ ਕਿਹਾ ਕਿ ਸੱਗੂ ਨੇ ਬਚਪਨ ਵਿੱਚ ਜੋ ਸੁਪਨੇ ਲਏ ਉਨ੍ਹਾਂ ਨੂੰ ਜਿਊਣ ਲਈ ਆਪਣੀ ਜੀਵਨ ਪੂੰਜੀ ਅਤੇ ਜਵਾਨੀ ਦੇ ਕਈ ਸਾਲ ਨਿਸ਼ਾਵਰ ਕਰਕੇ ਉਹਨਾਂ ਦੇ ਸੱਚ ਨੂੰ ਜੀਵਿਆ ਹੈ।
ਸ਼ੱਗੂ ਨੇ ਦੱਸਿਆ ਕਿ ੳੇੁਹ ਆਪਣੇ ਸੁਪਨਿਆਂ ਨੂੰ ਜਿਊਣ ਲਈ ਬਹੁਤ ਮਿਹਨਤ ਕੀਤੀ ਹੈ ਅਤੇ ਇਸ ਸੱਚ ਨੂੰ ਜਾਣਿਆ ਹੈ ਕਿ ਫਿਲਮੀ ਦੁਨੀਆਂ ਦੀ ਲਿਸ਼ਕ ਤੁਹਾਡੇ ਜੀਵਨ ਦਾ ਸੱਚ ਨਹੀਂ ਬਣ ਸਕਦੀ।ਉਹਨਾਂ ਨੇ ਆਪਣੇ ਬਚਪਨ ਵੱਲ ਪਰਤਦਿਆਂ ਦੱਸਿਆ ਕਿ ਨਕੋਦਰ ਦੀ ਧਰਤੀ ਉਸ ਲਈ ਭਾਗਾਂ ਵਾਲੀ ਹੈ।ਜਿਸ ਨੇ ਉਸ ਨੂੰ ਸੁਪਨੇ ਦਿੱਤੇ ਅਤੇ ਸੁਪਨਿਆਂ ਦਾ ਸੱਚ ਜਾਨਣ ਲਈ ਮੌਕੇ ਵੀ ਦਿੱਤੇ।ਰਾਤ ਦੀ ਰਾਣੀ ਪੁਸਤਕ ਬਾਰੇ ਵਿਭਾਗ ਦੇ ਪ੍ਰੋਫੈਸਰ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਇਹ ਪੁਸਤਕ ਕਵੀ ਦੀਆਂ ਅਸੀਮ ਸੰਭਾਵਨਾਵਾਂ ਦੀ ਗਵਾਹੀ ਭਰਦੀ ਹੈ।ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਜਲੰਧਰ ਸ਼ਹਿਰ ਵਿਚ ਗੁਰਮੁੱਖ ਸਿੰਘ ਅਜਿਹੇ ਨੌਜਵਾਨਾਂ ਦਾ ਸਾਥੀ ਹੈ, ਜੋ ਸਾਹਿਤ ਰਚਨਾ ਅਤੇ ਸਾਹਿਤ ਅਧਿਐਨ ਨਾਲ ਨਿਰੰਤਰ ਜੁੜੇ ਰਹਿੰਦੇ ਹਨ।
ਡਾ. ਮਹਿਲ ਸਿੰਘ ਨੇ ਕਿਹਾ ਕਿ ਖ਼ਾਲਸਾ ਕਾਲਜ ਹਮੇਸ਼ਾਂ ਆਪਣੇ ਸਾਹਿਤਕਾਰਾਂ ਅਤੇ ਚਿੰਤਕਾਂ ਲਈ ਮੱਕੇ ਸਮਾਨ ਰਿਹਾ ਹੈ।ਉਹਨਾਂ ਕਿਹਾ ਕਿ ਗੁਰਚਰਨ ਸੱਗੂ ਨੇ ਇਸ ਪੁਸਤਕ ਵਿੱਚ ਆਪਣੇ ਜੀਵਨ ਦਾ ਸੱਚ ਨੂੰ ਬਿਆਨ ਕੀਤਾ ਹੈ ਜੋ ਨੌਜਵਾਨ ਪੀੜ੍ਹੀ ਲਈ ਰਾਹ ਦਸੇਰਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਗੁਰਮੁੱਖ ਦੀ ਕਵਿਤਾ ਬੇਲਾਗ ਜਜ਼ਬਿਆਂ ਦੀ ਪੇਸ਼ਕਾਰੀ ਕਰਦੀ ਹੈ।
ਵਿਭਾਗ ਮੁੱਖੀ ਡਾ. ਆਤਮ ਸਿੰਘ ਰੰਧਾਵਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਪੰਜਾਬੀ ਵਿਭਾਗ ਡਾ. ਮਹਿਲ ਸਿੰਘ ਦੀ ਅਗਵਾਈ ਵਿਚ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ।ਉਨਾਂ ਕਿਹਾ ਕਿ ਦੋਵੇਂ ਸਾਹਿਤਕਾਰਾਂ ਦਾ ਉਹ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੇ ਆਪਣੀਆਂ ਪੁਸਤਕਾਂ ਨੂੰ ਰਲੀਜ਼ ਕਰਨ ਲਈ ਇਸ ਸੰਸਥਾ ਨੂੰ ਚੁਣਿਆ ਹੈ।
ਇਸ ਮੌਕੇ ਗੀਤਕਾਰ ਹਰਿੰਦਰ ਸੋਹਲ, ਵਿਭਾਗ ਦੇ ਸੀਨੀਅਰ ਪ੍ਰੋਫੈਸਰ ਡਾ. ਭੁਪਿੰਦਰ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਅਮਨਦੀਪ ਕੌਰ ਥਿੰਦ, ਡਾ. ਗੁਰਸ਼ਿੰਦਰ ਕੌਰ, ਡਾ. ਰਜਨੀਸ਼ ਕੌਰ, ਡਾ. ਚਿਰਜੀਵਨ ਕੌਰ, ਡਾ. ਨਵਜੋਤ ਕੌਰ, ਪ੍ਰੋ. ਗੁਰਸ਼ਰਨ ਸਿੰਘ, ਪ੍ਰੋ. ਬਲਜਿੰਦਰ ਸਿੰਘ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮਿ੍ਰਤਪਾਲ ਕੌਰ ਆਦਿ ਨੇ ਹਿੱਸਾ ਲਿਆ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media