ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਪੱਤਰਕਾਰ ਗੁਰਦੀਪ ਸਿੰਘ ਛਾਜਲੀ ਅਤੇ ਗੁਰਜੀਤ ਸਿੰਘ ਕਾਹਲੌਂ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ, ਜਦ ਉਨਾਂ ਦੇ ਪਿਤਾ
ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਕਾਈ ਛਾਜਲੀ ਦੇ ਆਗੂ ਮੱਘਰ ਸਿੰਘ ਕਾਹਲੋਂ ਦਾ ਅਚਾਨਕ ਦਿਹਾਂਤ ਹੋ ਗਿਆ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਦਰਬਾਰਾ ਸਿੰਘ ਛਾਜਲੀ ਨੇ ਦੱਸਿਆ ਕਿ ਪਿੰਡ ਛਾਜਲੀ ਦੇ ਖੇਤਾਂ ਵਿੱਚ ਕਿਸਾਨ ਆਗੂ ਮੱਘਰ ਸਿੰਘ ਕਾਹਲੋਂ ਦੀ ਟਰੈਕਟਰ ਪਲਟਣ ਨਾਲ ਦੁੱਖਦਾਈ ਮੌਤ ਹੋਈ ਹੈ।ਮ੍ਰਿਤਕ ਮੱਘਰ ਸਿੰਘ ਕਾਹਲੋਂ ਸਵੇਰੇ ਆਪਣੇ ਘਰ ਤੋਂ ਟਰੈਕਟਰ ‘ਤੇ ਆਪਣੇ ਖੇਤ ਵੱਲ ਨੂੰ ਜਾ ਰਿਹਾ ਸੀ।ਜਦੋਂ ਉਹ ਰੇਲਵੇ ਫਾਟਕ ਛਾਜਲੀ ਕੋਲ ਪੁੱਜੇ ਤਾਂ ਅਚਾਨਕ ਮੱਘਰ ਸਿੰਘ ਦਾ ਟਰੈਕਟਰ ਕਾਫ਼ੀ ਨੀਵੇਂ ਖੇਤਾਂ ਵਿੱਚ ਜਾ ਕੇ ਪਲਟ ਗਿਆ ਅਤੇ ਟਰੈਕਟਰ ਦੇ ਹੇਠਾਂ ਆਉਣ ਕਾਰਨ ਮੱਘਰ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।ਆਸ ਪਾਸ ਦੇ ਖੇਤਾਂ ਵਿੱਚ ਕੰਮ ਕਰਦੇ ਲੋਕਾਂ ਨੇ ਕਾਫੀ ਜੱਦੋਜਹਿਦ ਮਗਰੋਂ ਉਨਾਂ ਨੂੰ ਟਰੈਕਟਰ ਦੇ ਥੱਲਿਓ ਕੱਢਿਆ ਅਤੇ ਤੁਰੰਤ ਨੇੜ਼ਲੇ ਹਸਪਤਾਲ ਵਿੱਚ ਪਹੁੰਚਾਇਆ।ਜਿਥੇ ਡਾਕਟਰਾਂ ਨੇ ਨਾਜ਼ੁਕ ਹਾਲਤ ਨੂੰ ਦੇਖਦਿਆਂ ਕਿਸਾਨ ਨੂੰ ਸੰਗਰੂਰ ਵਿਖੇ ਰੈਫਰ ਕਰ ਦਿੱਤਾ।ਪ੍ਰੰਤੂ ਸੰਗਰੂਰ ਦੇ ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਹੀ ਕਿਸਾਨ ਦੀ ਮੌਤ ਹੋ ਗਈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਕਿਸਾਨ ਆਗੂਆਂ ਤੋਂ ਇਲਾਵਾ ਜਥੇਦਾਰ ਭਰਪੂਰ ਸਿੰਘ ਛਾਜਲੀ, ਇਕਾਈ ਦੇ ਪ੍ਰਧਾਨ ਗੁਰਸੇਵਕ ਸਿੰਘ, ਸੰਤ ਰਾਮ ਸਿੰਘ ਛਾਜਲੀ, ਮਾਸਟਰ ਦਰਬਾਰਾ ਸਿੰਘ, ਕਰਮ ਸਿੰਘ ਸੱਤ, ਪੰਚਾਇਤ ਮੈਂਬਰ ਮੁਖਤਿਆਰ ਸਿੰਘ ਸਿੱਧੂ, ਨਾਜਰ ਸਿੰਘ, ਸੀਨੀਅਰ ਪੱਤਰਕਾਰ ਬਲਦੇਵ ਸਿੰਘ ਜਨੂਹਾ, ਪੱਤਰਕਾਰ ਜਗਤਾਰ ਬਾਵਾ, ਸੁਖਦੇਵ ਸਿੰਘ ਦੇਬੀ ਸਮੇਤ ਇਲਾਕੇ ਦੀਆਂ ਧਾਰਮਿਕ ਆਗੂ, ਰਾਜਨੀਤਕ ਪਾਰਟੀਆਂ ਦੇ ਨੇਤਾ ਤੇ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media