ਜੌੜੇਪੁਲ ਜਰਗਮ, 7 ਮਈ (ਨਰਪਿੰਦਰ ਬੈਨੀਪਾਲ) – ਸਮੂਹ ਨਗਰ ਖੇੜ੍ਹੇ ਦੀ ਸੁੱਖ ਸ਼ਾਂਤੀ ਲਈ ਸਾਂਸੀ ਭਾਈਚਾਰੇ ਵਲੋਂ ਪੀਰ ਬਾਬਾ ਦੂਲੋਂ ਜੀ ਦੇ ਪਾਵਨ ਅਸਥਾਨ ‘ਤੇ
ਪਿੰਡ ਰੌਣੀ ਵਿਖੇ 8 ਮਈ 7ਵਾਂ ਵਿਸ਼ਾਲ ਭੰਡਾਰਾ ਤੇ ਮਹਿਫ਼ਲ -ਏ-ਕੱਵਾਲੀ ਕਰਵਾਉਣ ਲਈ ਅਹਿਮ ਮੀਟਿੰਗ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਦੀ ਸਰਪ੍ਰਸਤੀ ਹੇਠ ਕੀਤੀ ਗਈ, ਜਿਸ ਵਿੱਚ ਕਾਲਾ ਬਾਬਾ ਹੋਲ, ਗਗਨਦੀਪ ਸਿੰਘ ਰੌਣੀ, ਛੋਟਾ ਸਿੰਘ ਭੁਰਥਲਾ ਮੰਡੇਰ, ਕੁਲਵੀਰ ਸਿੰਘ ਰੌਣੀ, ਕੁਲਵੀਰ ਸਿੰਘ ਰੌਣੀ, ਮਨਪ੍ਰੀਤ ਸਿੰਘ ਕਾਰਖਲ, ਲਾਲਾ ਬਾਬਾ ਹੋਲ, ਪੰਚ ਵਕੀਲ ਸਿੰਘ ਰੌਣੀ, ਕੁਲਵੰਤ ਸਿੰਘ ਮਾਹਲਾ, ਸੁਖਵਿੰਦਰ ਸਿੰਘ ਸੁੱਖੀ, ਗੁਰੀ ਪਾਣੀਪਤ ਤੇ ਖੁਸ਼ੀ ਬਰਨਾਲਾ ਹਾਜ਼ਰ ਸਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਪ੍ਰੀਤ ਸਿੰਘ ਤੇ ਗਗਨ ਰੌਣੀ ਨੇ ਕਿਹਾ ਕਿ 8 ਮਈ ਦੁਪਿਹਰ 1.00 ਵਜੇ ਤੋਂ ਮਹਿਫ਼ਲ-ਏ-ਕੱਵਾਲੀ ਦੌਰਾਨ ਪੰਜਾਬ ਦੇ ਮਸ਼ਹੂਰ ਕੱਵਾਲ ਬੰਟੀ ਐਂਡ ਪਾਰਟੀ ਜਲੰਧਰ ਤੇ ਸ਼ਮਸ਼ਾਦ ਹਿਆਤ ਕੱਵਾਲ ਮਾਲੇਰਕੋਟਲਾ ਸੂਫ਼ੀਆਨਾ ਕਲਾਮ ਪੇਸ਼ ਕਰਕੇ ਸਰੋਤਿਆਂ ਦਾ ਭਰਪੂਰ ਮਨੋਰੰਜ਼ਨ ਕਰਨਗੇ।ਉਨ੍ਹਾਂ ਕਿਹਾ ਕਿ ਸਮੂਹ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵਲੋਂ ਸਾਂਸੀ ਭਾਈਚਾਰੇ ਦੀ ਪ੍ਰਬੰਧਕ ਕਮੇਟੀ ਵਡਮੁੱਲਾ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media